ਪਾਕਿਸਤਾਨ ''ਚ 1000 ਸਕੂਲ ਹੋਏ ਬੰਦ

12/11/2017 10:57:54 PM

ਇਸਲਾਮਾਬਾਦ—ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ 'ਚ ਅਧਿਕਾਰੀਆਂ ਨੇ ਵਿਦਿਆਰਥੀਆਂ ਦੀ ਘੱਟ ਹਾਜ਼ਰੀ ਕਾਰਨ ਘੱਟੋ-ਘੱਟ 1000 ਸਕੂਲਾਂ ਨੂੰ ਬੰਦ ਕਰ ਦਿੱਤਾ ਹੈ।  ਮੀਡੀਆ ਰਿਪੋਰਟਾਂ ਮੁਤਾਬਿਕ ਲੱਖਾਂ ਦੀ ਲਾਗਤ ਨਾਲ ਬਣੀਆਂ ਸਕੂਲੀ ਇਮਾਰਤਾਂ ਨੂੰ ਸਿੱਖਿਆ ਵਿਭਾਗ ਨੇ ਗੈਰ-ਅਮਲੀ ਥਾਂ ਦੱਸਿਆ ਅਤੇ ਕਿਹਾ ਕਿ ਵੋਟਰਾਂ ਨੂੰ ਲੁਭਾਉਣ ਲਈ ਉਦੋਂ ਦੇ ਹੁਕਮਰਾਨਾਂ ਨੇ ਇਨ੍ਹਾਂ ਸਕੂਲਾਂ ਨੂੰ ਨਿਯਮਾਂ ਨੂੰ ਛਿੱਕੇ ਟੰਗ ਕੇ ਬਣਾਇਆ ਸੀ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਿੱਖਿਆ ਵਿਭਾਗ ਮਜਬੂਰ ਹੈ ਕਿ ਇਸ ਸਬੰਧੀ ਉਸ ਨੂੰ ਸੂਬੇ ਦੇ ਮੁੱਖ ਮੰਤਰੀ ਦੇ ਹੁਕਮਾਂ ਦੀ ਪਾਲਣਾ ਕਰਨੀ ਹੋਵੇਗੀ। 
ਇਕ ਜ਼ਿਲਾ ਸਿੱਖਿਆ ਅਧਿਕਾਰੀ ਮੁਤਾਬਿਕ ਜਿਨ੍ਹਾਂ ਸਕੂਲਾਂ ਨੂੰ ਬੰਦ ਕੀਤਾ ਗਿਆ ਹੈ, ਉਥੇ ਪ੍ਰਤੀ ਸਕੂਲ 40 ਤੋਂ ਵੀ ਘੱਟ ਵਿਦਿਆਰਥੀਆਂ ਨੇ ਦਾਖਲਾ ਲਿਆ ਸੀ। ਬੰਦ ਕੀਤੇ ਗਏ ਵਧੇਰੇ ਸਕੂਲ ਪੇਂਡੂ ਖੇਤਰਾਂ 'ਚ ਹਨ। ਨਵੇਂ ਸਰਕਾਰੀ ਨਿਯਮਾਂ ਮੁਤਾਬਿਕ ਉਸੇ ਸਕੂਲ ਨੂੰ ਚਲਾਇਆ ਜਾਏਗਾ ਜਿੱਥੇ ਘੱਟੋ-ਘੱਟ 160 ਵਿਦਿਆਰਥੀ ਹੋਣਗੇ।


Related News