ਅੰਟਾਰਟੀਕਾ ''ਚ ਮਿਲਿਆ 100 ਸਾਲ ਪੁਰਾਣਾ ਕੇਕ

08/16/2017 9:51:06 AM

ਲੰਡਨ— ਬਰਫੀਲੇ ਖੇਤਰ ਅੰਟਾਰਕਟੀਕਾ ਵਿਚ 100 ਸਾਲ ਪੁਰਾਣਾ ਇਕ ਫਰੂਟਕੇਕ ਮਿਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹੁਣ ਵੀ ਇਹ ਖਾਣ ਲਾਇਕ ਹੈ। ਕਾਗਜ ਨਾਲ ਚਿੰਮੜਿਆ ਇਹ ਕੇਕ ਟਿਨ ਦੇ ਇਕ ਡਿੱਬੇ ਵਿਚ ਬੰਦ ਸੀ। ਖੋਜਕਾਰਾਂ ਅਨੁਸਾਰ ਡਿੱਬੇ ਦੀ ਹਾਲਤ ਹਾਲਾਂਕਿ ਠੀਕ ਨਹੀਂ ਸੀ ਪਰ ਕੇਕ 'ਚੋਂ ਖਾਣ ਲਾਇਕ ਖੁਸ਼ਬੂ ਆ ਰਹੀ ਹੈ। 
ਬ੍ਰੀਟੇਨ ਦੀ ਅੰਟਾਰਕਟਿਕ ਹੇਰੀਟੇਜ ਟਰੱਸਟ ਖੋਜਕਾਰਾਂ ਨੂੰ ਅੰਟਾਰਕਟੀਕਾ ਦੇ ਕੇਪ ਐਡੇਇਰ ਖੇਤਰ ਵਿਚ ਇਸ ਕੇਕ ਤੋਂ ਇਲਾਵਾ ਕੁਝ ਹੋਰ ਕਲਾਕ੍ਰਿਤੀਆਂ ਵੀ ਮਿਲੀਆ ਹਨ ਪਰ ਖਿੱਚ ਦਾ ਕੇਂਦਰ ਕੇਕ ਹੀ ਹੈ। ਇਸ ਕੇਕ ਨੂੰ ਹੰਟਲੇ ਐਂਡ ਪਾਲਮਰਸ ਨਾਮਕ ਕੰਪਨੀ ਨੇ ਸਕਾਟਲੈਂਡ ਦੇ ਟੇਰੇ ਨੋਵਾ ਅਭਿਆਨ 'ਤੇ ਜਾਣ ਵਾਲੇ ਦਲ ਲਈ ਬਣਾਇਆ ਸੀ। ਇਹ ਦਲ 1910 ਤੋਂ 1913 ਦੇ ਵਿਚ ਅੰਟਾਰਕਟੀਕਾ ਅਭਿਆਨ 'ਤੇ ਗਿਆ ਸੀ। ਖੋਜਕਾਰਾਂ ਅਨੁਸਾਰ ਇਸ ਗੱਲ ਦੇ ਦਸਤਾਵੇਜ਼ ਮੌਜ਼ੂਦ ਹਨ ਕਿ ਸਕਾਟਿਸ਼ ਦਲ ਦੇ ਮੈਂਬਰ ਇਸ ਬਰਾਂਡ ਦਾ ਕੇਕ ਆਪਣੇ ਨਾਲ ਲੈ ਕੇ ਗਏ ਸਨ।


Related News