ਚੀਨ ''ਚ ਵਾਪਰਿਆ ਭਿਆਨਕ ਸੜਕ ਹਾਦਸਾ, ਬੱਸ ਦੇ ਨਦੀ ''ਚ ਡਿੱਗਣ ਕਾਰਨ 13 ਲੋਕਾਂ ਦੀ ਮੌਤ

04/17/2017 7:48:26 PM

ਬੀਜਿੰਗ— ਦੱਖਣੀ ਚੀਨ ਦੇ ਗੁਈਝੋਓ ਸੂਬੇ ''ਚ ਇੱਕ ਬੱਸ ਦੇ ਨਦੀ ''ਚ ਡਿੱਗ ਜਾਣ ਕਾਰਨ ਵਾਪਰੇ ਹਾਦਸੇ ''ਚ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ, ਜਦਕਿ  6 ਹੋਰ ਜ਼ਖ਼ਮੀ ਹੋ ਗਏ। ਇਹ ਹਾਦਸਾ ਕਾਯਾਂਗ ''ਚ ਵਾਪਰਿਆ, ਜਿਹੜਾ ਕਿ ਗੁਈਝੋਓ ਸੂਬੇ ਦਾ ਬਾਹਰੀ ਇਲਾਕਾ ਹੈ। ਚੀਨ ਦੇ ਇੱਕ ਨਿਊਜ਼ ਚੈਨਲ ਦੀ ਰਿਪੋਰਟ ਮੁਤਾਬਕ 19 ਸੀਟਾਂ ਵਾਲੀ ਬੱਸ ਕਾਯਾਂਗ ਤੋਂ ਵੇਂਗਨ ਜਾ ਰਹੀ ਸੀ, ਉਦੋਂ ਹੀ ਬੱਸ ਸੜਕੀ ਪੁਲ ਤੋਂ ਹੇਠਾਂ ਨਦੀ ''ਚ ਡਿੱਗ ਗਈ। ਖ਼ਬਰ ਮੁਤਾਬਕ ਚਾਰ ਲੋਕ ਅਜੇ ਵੀ ਲਾਪਤਾ ਹਨ ਅਤੇ ਬਚਾਅ ਮੁਹਿੰਮ ਜਾਰੀ ਹੈ। ਚੀਨ ''ਚ ਸੜਕ ਹਾਦਸੇ ਇੱਕ ਗੰਭੀਰ ਸਮੱਸਿਆ ਹੈ ਅਤੇ ਇੱਥੇ ਟਰੈਫਿਕ ਨਿਯਮਾਂ ਦੀ ਅਕਸਰ ਉਲੰਘਣਾ ਹੁੰਦੀ ਰਹਿੰਦੀ ਹੈ।

Related News