ਪਾਕਿਸਤਾਨ ਦੀ ਬਾਰੂਦੀ ਸੁਰੰਗ ''ਚ ਧਮਾਕਾ, 10 ਲੋਕਾਂ ਦੀ ਮੌਤ

04/25/2017 1:03:18 PM

ਪੇਸ਼ਾਵਰ— ਪਾਕਿਸਤਾਨ ਦੇ ਅਸ਼ਾਂਤ ਉੱਤਰੀ-ਪੱਛਮੀ ਕਬਾਇਲੀ ਇਲਾਕੇ ''ਚ ਇਕ ਵੈੱਨ ਬਾਰੂਦੀ ਸੁਰੰਗ ''ਚ ਹੋਏ ਧਮਾਕੇ ਦੀ ਲਪੇਟ ''ਚ ਆ ਗਈ, ਜਿਸ ਕਾਰਨ 6 ਬੱਚਿਆਂ ਅਤੇ 2 ਔਰਤਾਂ ਸਮੇਤ ਘੱਟੋ-ਘੱਟ 10 ਲੋਕ ਮਾਰੇ ਗਏ ਅਤੇ 13 ਹੋਰ ਜ਼ਖਮੀ ਹੋ ਗਏ। ਕੇਂਦਰੀ ਕੁਰਰਮ ਏਜੰਸੀ ਸਥਿਤ ਕੋਂਟਾਰਾ ਪਿੰਡ ਵਿਚ ਇਕ ਵੈੱਨ ਨੂੰ ਦੇਸੀ ਬੰਬ ਨਾਲ ਨਿਸ਼ਾਨਾ ਬਣਾਇਆ ਗਿਆ। ਧਮਾਕੇ ਵਿਚ ਜ਼ਖਮੀ ਹੋਏ ਲੋਕਾਂ ਨੂੰ ਨੇੜੇ ਦੇ ਹਸਪਤਾਲ ''ਚ ਦਾਖਲ ਕਰਵਾਇਆ ਗਿਆ ਹੈ।
ਫੌਜ ਦੀ ਮੀਡੀਆ ਸ਼ਾਖਾ, ਇੰਟਰ ਸਰਵਿਸੇਜ਼ ਪਬਲਿਕ ਰਿਲੇਸ਼ਨਸ ਨੇ ਕਿਹਾ ਕਿ ਇਕ ਵਿਸ਼ੇਸ਼ ਐੱਮ. ਆਈ.-17 ਹੈਲੀਕਾਪਟਰ ਕੁਰਰਮ ਏਜੰਸੀ ਸਥਿਤ ਹੈੱਡਕੁਆਰਟਰ ਪਾਰਾਚਿਨਾਰ ਭੇਜਿਆ ਗਿਆ ਹੈ, ਤਾਂ ਕਿ ਜ਼ਖਮੀਆਂ ਨੂੰ ਇਲਾਜ ਲਈ ਪੇਸ਼ਾਵਰ ਲਿਆਂਦਾ ਜਾ ਸਕੇ। ਸੁਰੱਖਿਆ ਫੋਰਸ ਧਮਾਕੇ ਵਾਲੀ ਥਾਂ ''ਤੇ ਪਹੁੰਚ ਗਏ ਹਨ ਅਤੇ ਪੂਰੇ ਖੇਤਰ ਨੂੰ ਘੇਰ ਲਿਆ ਹੈ। ਉੱਥੇ ਖੋਜੀ ਮੁਹਿੰਮ ਵੀ ਚਲਾਈ ਗਈ। ਇਸ ਹਮਲੇ ਲਈ ਕਿਸੇ ਵੀ ਸਮੂਹ ਨੇ ਜ਼ਿੰਮੇਵਾਰੀ ਨਹੀਂ ਲਈ ਹੈ।

Tanu

News Editor

Related News