ਇਟਲੀ ਵਿਚ ਗੁਰਮਤਿ ਕੈਂਪ ਦੌਰਾਨ ਜੇਤੂ ਬੱਚਿਆਂ ਨੂੰ ਇਨਾਮ ਵੰਡੇ ਗਏ

08/08/2017 3:27:36 PM

ਮਿਲਾਨ/ਇਟਲੀ (ਸਾਬੀ ਚੀਨੀਆ)—  ਇੱਥੋਂ ਦੇ ਕਸਬਾ ਲਵੀਨੀਓ ਦੇ ਗੁਰਦੁਆਰਾ ਭਗਤ ਰਵਿਦਾਸ ਸਿੰਘ ਸਭਾ ਵਿਖੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਹਿੱਤ ਲੱਗੇ 7 ਦਿਨਾਂ ਗੁਰਮਤਿ ਕੈਂਪ ਦੌਰਾਨ ਭਾਗ ਲੈਣ ਵਾਲੇ ਬੱਚਿਆਂ ਦੀਆਂ ਗੁਰਮਤਿ ਕਲਾਸਾ ਲੱਗੀਆਂ, ਜਿਸ ਵਿਚ ਬਾਬਾ ਜੋਗਾ ਸਿੰਘ ,ਬੀਬੀ ਜਸਵੀਰ ਕੌਰ ਵੱਲੋਂ ਬੱਚਿਆਂ ਨੂੰ ਗੁਰਮਤਿ ਸਿੱਖਿਆ, ਪਾਠ ਜਪੁਜੀ ਸਾਹਿਬ, ਕੀਰਤਨ, ਦਸਤਾਰ ਤੇ ਦੁਮਾਲਾ ਸੁਜਾਉਣ ਦੀ ਸਿੱਖਿਆ ਦਿੱਤੀ ਗਈ। ਬੱਚਿਆਂ ਨੇ 7 ਦਿਨਾਂ ਤੱਕ ਲਗਾਤਾਰ ਚੱਲੇ ਇਸ ਕੈਂਪ ਵਿਚ ਸਿੱਖਿਆ ਪ੍ਰਾਪਤ ਕਰਨ ਉਪਰੰਤ ਅਖੀਰਲੇ ਦਿਨ ਹੋਏ ਮੁਕਾਬਲਿਆਂ ਵਿਚੋਂ ਜੇਤੂ ਰਹਿਣ ਲਈ ਮਿਹਨਤ ਕਰਦਿਆ ਵਧੀਆ ਪ੍ਰਦਰਸ਼ਨ ਕੀਤਾ। ਇਸ ਦੌਰਾਨ ਦਸਤਾਰ ਮੁਕਾਬਲਿਆ ਵਿਚ ਮਨਜੋਰ ਸਿੰਘ ਨੇ ਪਹਿਲਾ ਅਤੇ ਸੁਖਮਨਪ੍ਰੀਤ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਕੀਰਤਨ ਮੁਕਾਬਲਿਆਂ ਵਿਚ ਜੈਸਮੀਨ ਕੌਰ, ਪ੍ਰਭਦੀਪ ਕੌਰ ਅਤੇ ਸਿਮਰਨਦੀਪ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰ ਕੇ ਆਪਣੇ ਮਾਪਿਆ ਦਾ ਮਾਣ ਵਧਾਇਆ । ਜੇਤੂ ਬੱਚਿਆ ਨੂੰ ਹਰਿੰਦਰ ਸਿੰਘ ਖਾਨਪੁਰ, ਜਸਵੀਰ ਕੌਰ,ਸਤਨਾਮ ਸਿੰਘ ਮਲਕਪੁਰ ਤੇ ਬੀਬੀ ਹਰਦੀਪ ਕੌਰ ਵੱਲੋਂ ਇਨਾਮ ਵੰਡੇ ਗਏ।
ਗੁਰਮਤਿ ਕੈਂਪ ਵਿਚੋਂ ਜੇਤੂ ਬੱਚਿਆਂ ਨੂੰ ਜਿੱਤ ਦੀ ਵਧਾਈ ਦਿੰਦੇ ਹੋਏ ਬਾਬਾ ਜੋਗਾ ਸਿੰਘ ਨੇ ਆਖਿਆ ਕਿ ਜਿਹੜੇ ਇਸ ਵਾਰ ਨਹੀਂ ਜਿੱਤ ਸਕੇ ਉਹ ਅੱਗੇ ਤੋਂ ਗਿਆਨ ਰੂਪੀ ਕਿਤਾਬਾਂ ਪੜ੍ਹ ਕੇ ਆਉਣ ਅਤੇ ਜਿੱਤ ਪ੍ਰਾਪਤ ਕਰਨ। ਇਸ ਮੌਕੇ ਭਾਈ ਪਰਮਜੀਤ ਸਿੰਘ ਟਾਂਡਾ, ਅਮਰਜੀਤ ਸਿੰਘ ਸੋਨੀ,ਸੁਖਵਿੰਦਰ ਸਿੰਘ ਢਿੱਲੋ ਆਦਿ ਵੀ ਉਚੇਚੇ ਤੌਰ 'ਤੇ ਮੌਜੂਦ ਸਨ, ਜਿਨ੍ਹਾਂ ਵੱਲੋਂ ਜੇਤੂ ਬੱਚਿਆਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ।


Related News