ਘਰ ਦੇ ਬਗੀਚੇ 'ਚ ਲੱਗੀ ਗਾਜਰ ਨਾਲ ਉੱਗਿਆ ਮਹਿੰਗਾ ਤੋਹਫਾ, ਦੇਖ ਪਰਿਵਾਰ ਹੋਇਆ ਬਾਗੋ-ਬਾਗ

08/17/2017 7:30:28 AM

ਅਲਬਰਟਾ— ਕੈਨੇਡਾ 'ਚ ਰਹਿ ਰਹੀ ਇਕ 84 ਸਾਲਾ ਬੇਬੇ ਨੇ ਦੱਸਿਆ ਕਿ ਉਸ ਦੇ ਘਰ ਦੇ ਬਗੀਚੇ 'ਚੋਂ ਉਸ ਨੂੰ ਇਕ ਕੀਮਤੀ ਤੋਹਫਾ ਮਿਲਿਆ ਹੈ। ਮੈਰੀ ਗਰਾਮ ਨਾਂ ਦੀ ਔਰਤ ਨੇ ਕਿਹਾ ਕਿ ਉਸ ਦੇ ਬਗੀਚੇ 'ਚ ਇਕ ਗਾਜਰ ਨਾਲ ਉਸ ਦੀ ਮੰਗਣੀ ਦੀ ਅੰਗੂਠੀ ਲੱਗੀ ਹੋਈ ਮਿਲੀ। ਅਸਲ 'ਚ 2004 'ਚ ਇਸ ਔਰਤ ਦੀ ਇਹ ਅੰਗੂਠੀ ਗੁਆਚ ਗਈ ਸੀ, ਜਿਸ ਨੂੰ ਲੱਭਣ ਲਈ ਉਸ ਨੇ ਪੂਰੀ ਕੋਸ਼ਿਸ਼ ਕੀਤੀ ਪਰ ਅਸਫਲ ਰਹੀ। 

PunjabKesari
ਉਸ ਨੇ ਕਿਹਾ ਕਿ 1951 ਤੋਂ ਇਹ ਅੰਗੂਠੀ ਉਸ ਦੇ ਹੱਥ ਦੀ ਸ਼ਾਨ ਬਣੀ ਸੀ ਪਰ ਇਸ ਦੇ ਲਾਪਤਾ ਹੋਣ ਦਾ ਉਸ ਨੂੰ ਬਹੁਤ ਦੁੱਖ ਵੀ ਲੱਗਾ ਸੀ। ਹੀਰਿਆਂ ਦੀ ਇਹ ਅੰਗੂਠੀ ਉਸ ਲਈ ਉਸ ਦੇ ਪਤੀ ਦੇ ਪਿਆਰ ਦੀ ਨਿਸ਼ਾਨੀ ਹੈ।PunjabKesariਹੁਣ 13 ਸਾਲਾਂ ਮਗਰੋਂ ਉਸ ਨੂੰ ਇਹ ਇਕ ਨਾਟਕੀ ਢੰਗ ਨਾਲ ਮਿਲੀ। ਉਸ ਦੀ ਨੂੰਹ ਨੇ ਜਦ ਗਾਜਰ ਪੁੱਟੀ ਤਾਂ ਇਹ ਅੰਗੂਠੀ ਮਿਲੀ ਜਿਸ ਨੂੰ ਦੇਖ ਉਹ ਖੁਸ਼ ਹੋ ਗਈ। ਉਸ ਨੇ ਦੱਸਿਆ ਕਿ ਜਦ ਉਨ੍ਹਾਂ ਨੇ ਵਿਆਹ ਦੀ 60ਵੀਂ ਵਰ੍ਹੇਗੰਢ ਮਨਾਈ ਸੀ ਤਾਂ ਉਸ ਦੇ ਇਕ ਮਹੀਨੇ ਮਗਰੋਂ ਉਸ ਦੇ ਪਤੀ ਦੀ ਮੌਤ ਹੋ ਗਈ ਸੀ ਪਰ ਉਸ ਕੋਲ ਉਸ ਦੇ ਪਿਆਰ ਦੀ ਨਿਸ਼ਾਨੀ ਹੈ ਜਿਸ ਨੂੰ ਦੇਖ ਕੇ ਉਹ ਬਹੁਤ ਖੁਸ਼ ਹੈ।


Related News