ਬੀਜਿੰਗ ''ਚ ਤੇਜ਼ ਮੀਂਹ ਅਤੇ ਹੜ੍ਹ ਦੀ ਆਸ਼ੰਕਾ ਕਾਰਨ ''ਯੇਲੋ ਅਲਰਟ''

06/22/2017 10:30:30 AM

ਬੀਜਿੰਗ— ਚੀਨ 'ਚ ਭਾਰੀ ਮੀਂਹ ਦੀ ਆਸ਼ੰਕਾ ਕਾਰਨ ਲੋਕਾਂ ਨੂੰ ਹੜ੍ਹ ਅਤੇ ਜ਼ਮੀਨ ਖਿਸਕਣ ਦੇ ਸੰਬੰਧ 'ਚ ਸਾਵਧਾਨ ਕਰਨ ਲਈ 'ਯੇਲੋ ਅਲਰਟ' ਜਾਰੀ ਕੀਤਾ ਗਿਆ ਹੈ। ਮੀਂਹ ਦੇ ਕਲ ਤੱਕ ਪੈਂਦੇ ਰਹਿਣ ਦਾ ਅਨੁਮਾਨ ਹੈ। 
ਬੀਜਿੰਗ ਦੇ ਮੌਸਮ ਵਿਗਿਆਨ ਕੇਂਦਰ ਨੇ ਮੀਂਹ ਅਤੇ ਤੂਫਾਨ ਸੰਬੰਧੀ ਚਿਤਾਵਨੀ ਦਿੰਦੇ ਹੋਏ ਕਲ ਸ਼ਾਮ 4:40 ਮਿੰਟ 'ਤੇ 'ਯੇਲੋ ਅਲਰਟ' ਜਾਰੀ ਕੀਤਾ।
ਚੀਨ 'ਚ ਖਰਾਬ ਮੌਸਮ ਦੀ ਚਿਤਾਵਨੀ ਦੇਣ ਲਈ ਚਾਰ ਪੱਧਰੀ ਰੰਗ ਸੰਬੰਧ ਪ੍ਰਣਾਲੀ ਦੀ ਵਰਤੋਂ ਕੀਤੀ ਜਾਂਦੀ ਹੈ। ਸਭ ਤੋਂ ਜ਼ਿਆਦਾ ਗੰਭੀਰ ਚਿਤਾਵਨੀ ਲਈ ਰੈੱਡ ਐਲਰਟ ਇਸ ਦੇ ਬਾਅਦ ਕ੍ਰਮਵਾਰ ਅੋਰੇਂਜ, ਯੇਲੋ ਅਤੇ ਨੀਲੇ ਰੰਗ ਦੀ ਵਰਤੋਂ ਕੀਤੀ ਜਾਂਦੀ ਹੈ। ਹੜ੍ਹ ਕੰਟਰੋਲ ਦਫਤਰ ਨੇ ਲੋਕਾਂ ਨੂੰ ਨਦੀਆਂ ਅਤੇ ਪਰਬਤੀ ਖੇਤਰਾਂ ਤੋਂ ਦੂਰ ਰਹਿਣ ਦੀ ਚਿਤਾਵਨੀ ਦਿੱਤੀ ਹੈ। 
ਬੀਜਿੰਗ ਮਿਊਨਸੀਪਲ ਕਮੀਸ਼ਨ ਆਫ ਟਰਾਂਸਪੋਰਟ ਨੇ 3800 ਲੋਕਾਂ ਦਾ ਆਪਾਤ ਦਲ ਬਣਾਇਆ ਹੈ। ਆਵਾਜਾਈ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਬੀਜਿੰਗ ਨੇ ਰਾਜ ਮਾਰਗ, ਪਹਾੜੀ ਖੇਤਰਾਂ, ਪੁਲ ਅਤੇ ਭੂਮੀਗਤ ਮਾਰਗਾਂ 'ਤੇ ਗਸ਼ਤ ਵਧਾ ਦਿੱਤੀ ਹੈ। ਬੀਜਿੰਗ ਬਸ ਸਮੂਹ ਯਾਤਰੀਆਂ ਦੀ ਮਦਦ ਲਈ ਖਾਸਕਰ ਸ਼ਹਿਰਾਂ ਦੇ ਵੱਡੇ ਰੇਲਵੇ ਸਟੇਸ਼ਨਾਂ ਨੂੰ ਜੋੜਨ ਵਾਲੇ ਮਾਰਗਾਂ 'ਤੇ ਹੋਰ ਬਸਾਂ ਭੇਜੇਗਾ।


Related News