''ਕੁਆਰਿਆਂ'' ਦੇ ਵਿਆਹ ਕਰਾਉਣ ''ਚ ਲੱਗੀ ''ਚੀਨੀ ਸਰਕਾਰ''

09/22/2017 9:22:12 PM

ਬੀਜ਼ਿੰਗ — ਨੌਜਵਾਨਾਂ 'ਚ ਵਿਆਹ ਦੇ ਪ੍ਰਤੀ ਘੱਟ ਹੁੰਦੇ ਰੁਝਾਨ ਨਾਲ ਚੀਨ ਪਰੇਸ਼ਾਨ ਹੈ। ਚੀਨ ਸਰਕਾਰ ਖੁਦ ਇਸ ਸਮੱਸਿਆ ਨਾਲ ਨਜਿੱਠਣ 'ਚ ਲੱਗ ਗਈ ਹੈ। ਇਸ ਦੇ ਲਈ ਅਜਨਬੀ ਮੁੰਡਿਆਂ-ਕੁੜੀਆਂ ਨੂੰ ਮਿਲਾਉਣ ਦਾ ਅਭਿਆਨ ਚਲਾਇਆ ਜਾ ਰਿਹਾ ਹੈ, ਤਾਂਕਿ ਉਨ੍ਹਾਂ ਨੂੰ ਵਿਆਹ ਦੇ ਲਈ ਉਤਸ਼ਾਹਿਤ ਕੀਤਾ ਜਾ ਸਕੇ। 
ਚੀਨ 'ਚ 10 ਕਰੋੜ ਤੋਂ ਜ਼ਿਆਦਾ ਲੋਕ ਸਿੰਗਲ ਹਨ ਅਤੇ ਇਹ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਨਮ ਦਰ 'ਚ ਜ਼ਿਆਦਾ ਗਿਰਾਵਟ ਕਾਰਨ ਬਜ਼ੁਰਗਾਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ। ਸੱਤਧਾਰੀ ਕਮਿਉਨਿਸਟ ਪਾਰਟੀ ਆਫ ਚਾਈਨਾ (ਸੀ. ਪੀ. ਸੀ.) ਦੀ ਨੌਜਵਾਨ ਬ੍ਰਾਂਚ ਕਮਿਉਨਿਸਟ ਯੂਥ ਲੀਗ (ਸੀ. ਵਾਈ. ਐੱਲ.) ਦੇ ਬਲਾਇੰਡ ਡੇਟ (2 ਅਜਨਬੀਆਂ ਨੂੰ ਮਿਲਾਉਣ ਦਾ ਪ੍ਰੋਗਰਾਮ) ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। 
ਸੀ. ਆਈ. ਐੱਲ., ਨਾਗਰਿਕ ਮਾਮਲਿਆਂ ਦੇ ਮੰਤਰਾਲੇ ਅਤੇ ਰਾਸ਼ਟਰੀ ਸਿਹਤ ਅਤੇ ਪਰਿਵਾਰ ਨਿਯੋਜਨ ਆਯੋਗ ਨੇ 12 ਸਤੰਬਰ ਨੂੰ ਇਕ ਬਿਆਨ 'ਚ ਕਿਹਾ ਕਿ ਬਿਹਤਰ ਜੀਵਨ ਸਾਥੀ ਲੱਭਣ ਦਾ ਵਿਕਾਸ 'ਤੇ ਸਿੱਧਾ ਅਸਰ ਪੈਂਦਾ ਹੈ। ਨਾਲ ਹੀ ਸਮਾਜਿਕ ਸਦਭਾਵਨਾ ਅਤੇ ਸਥਾਈਤਾ ਵੀ ਇਸ ਤੋਂ ਪ੍ਰਭਾਵਿਤ ਹੁੰਦੀ ਹੈ। 
ਚੀਨ 'ਚ ਸਾਲ 2010 'ਚ ਹੋਈ ਛੇਵੀ ਜਨਗਣਨਾ 'ਚ 30 ਸਾਲ ਜਾਂ ਇਸ ਤੋਂ ਜ਼ਿਆਦਾ ਉਮਰ ਦੀਆਂ 2.47 ਫੀਸਦ ਔਰਤਾਂ ਨੇ ਵਿਆਹ ਨਹੀਂ ਕਰਾਇਆ ਸੀ। ਸਖਤ ਮੁਕਾਬਲਾ ਅਤੇ ਸਖਤ ਕੰਮਕਾਜੀ ਮਾਹੌਲ ਦੇ ਚੱਲਦੇ ਨੌਜਵਾਨਾਂ 'ਚ ਵਿਆਹ ਦੇ ਪ੍ਰਤੀ ਨਾ ਵਧਦੇ ਰੁਝਾਨ ਨਾਲ ਜੁੜੀ ਰਿਪੋਰਟ ਆਉਣ ਤੋਂ ਬਾਅਦ ਇਹ ਪਹਿਲ ਸ਼ੁਰੂ ਕੀਤੀ ਗਈ ਹੈ। 
ਚੀਨ ਨੇ ਸਰਕਾਰੀ ਮੀਡੀਆ ਮੁਤਾਬਕ ਕੁਝ ਦਫਤਰਾਂ 'ਚ ਤਾਂ ਬਲਾਇੰਡ ਡੇਟ 'ਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਨੂੰ ਇਕ ਦਿਨ ਦੀ ਛੁੱਟੀ ਦੇਣ ਦਾ ਵੀ ਵਾਅਦਾ ਕੀਤਾ ਹੈ।


Related News