''ਆਪ'' ਦੀ  ਯੂ.ਕੇ. ਇਕਾਈ ਵੱਲੋ ਅਹਿੰਮ ਮੀਟਿੰਗ ਸੰਪਨ

08/16/2017 1:43:50 AM

ਲੰਡਨ (ਰਾਜਵੀਰ ਸਮਰਾ)— ਆਮ ਆਦਮੀ ਪਾਰਟੀ (ਆਪ) ਦੀ ਯੂ.ਕੇ. ਇਕਾਈ ਵੱਲੋ ਸਾਊਥਾਲ 'ਚ ਹਰਪ੍ਰੀਤ ਸਿੰਘ ਹੈਰੀ ਕਨਵੀਨਰ 'ਆਪ' ਯੂ.ਕੇ. ਦੀ ਅਗਵਾਈ ਹੇਠ ਇੱਕ ਅਹਿਮ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ 'ਚ ਪਰਮਜੀਤ ਸਿੰਘ ਸਚਦੇਵਾ 'ਆਪ' ਦੇ ਦੁਆਬਾ ਜੋਨ ਦੇ ਇੰਚਾਰਜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਿਨ੍ਹਾਂ ਉਕਤ ਪ੍ਰਭਾਵਸ਼ਾਲੀ ਮੀਟਿੰਗ ਨੂੰ ਸੰਬੋਧਤ ਕਰਦਿਆ ਕਿਹਾ ਕਿ ਭਾਵੇ ਵਿਧਾਨ ਸਭਾ ਚੋਣਾ-2017 ਦੋਰਾਨ ਪੰਜਾਬ 'ਚ 'ਆਪ' ਦੀ ਸਰਕਾਰ ਨਹੀ ਬਣ ਸਕੀ ਪਰ ਦੇਸ਼ ਵਿਦੇਸ਼ 'ਚ ਵਸਦੇ ਪੰਜਾਬੀਆਂ ਨੇ 'ਆਪ' ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਅਤੇ ਅਥਾਹ ਪਿਆਰ ਕੀਤਾ। ਉਨਾਂ ਕਿਹਾ ਕੇ 'ਆਪ' ਨੇ ਆਪਣੀਆਂ ਸਮਾਜ ਸੇਵੀ ਸਰਗਰਮੀਆਂ 'ਚ ਕੋਈ ਕਮੀ ਨਹੀਂ ਆਉਣ ਦਿੱਤੀ ਸਗੋਂ ਮਿਸ਼ਨ 2019 ਲੋਕ ਸਭਾ ਚੋਣਾ 'ਚ ਮਾਣ ਮੱਤੀ ਜਿੱਤ ਦਰਜ ਕਰਕੇ ਦੇਸ਼ 'ਚ 'ਆਪ' ਦੀ ਸਰਕਾਰ ਸਥਾਪਿਤ ਕਰਨ ਲਈ 'ਆਪ' ਦੀਆਂ ਗਤੀਵਿਧੀਆ ਤੇਜੀ ਨਾਲ ਚਲ ਰਹੀਆਂ ਹਨ। ਜਿਸ 'ਚ 'ਆਪ' ਨੂੰ ਮੁੜ ਦੇਸ ਵਿਦੇਸ਼ 'ਚ ਵਸਦੇ ਐਨ.ਆਰ. ਆਈਜ ਵੀਰਾਂ ਦੇ ਸਹਿਯੋਗ ਦੀ ਬਹੁਤ ਲੋੜ ਹੈ।
'ਆਪ' ਨੇਤਾ ਸਚਦੇਵਾ ਨੇ ਕਿਹਾ ਕਿ ਪੰਜਾਬ 'ਚ ਕਾਂਗਰਸ ਦੀ ਕੈਪਟਨ ਸਰਕਾਰ ਦੀ ਅਣਦੇਖੀ ਕਾਰਨ ਸਰਕਾਰੀ ਸਕੂਲਾਂ ਦੇ ਹਾਲਾਤ ਮਾੜੇ ਹਨ, ਲੋੜੀਂਦਾ ਢਾਂਚਾ ਪੂਰਾ ਨਹੀ ਹੈ, ਸਰਕਾਰੀ ਹਸਪਤਾਲਾਂ ਅਤੇ ਡਿਸਪੈਸਰੀਆਂ 'ਚ ਡਾਕਟਰ ਅਤੇ ਦਵਾਈਆਂ ਦੀ ਬੜੀ ਘਾਟ ਹੈ, ਸਰਕਾਰੇ-ਦਰਬਾਰੇ ਰਾਜਸੀ ਨੇਤਾਵਾਂ ਦਾ ਦਬਦਬਾ ਹੈ ਅਤੇ ਲੋਕਾ ਦੇ ਰੋਜ ਮਰਹਾ ਦੇ ਕੰਮ ਦਫਤਰਾ 'ਚ ਸਮੇਂ ਸਿਰ ਨਹੀ ਹੋ ਰਹੇ ਅਤੇ ਰਿਸ਼ਵਤ ਖੋਰੀ ਅਤੇ ਭ੍ਰਿਸ਼ਟਾਚਾਰ ਦਾ ਬੋਲ ਬਾਲਾ ਹੈ, ਪੁਲਸ ਤੰਤਰ ਤਾਂ ਕੈਪਟਨ ਸਰਕਾਰ ਦੇ ਅਧਿਕਾਰੀਆਂ ਅਤੇ ਨੇਤਾਵਾਂ ਦੀ ਕਠਪੁਤਲੀ ਬਣ ਕੇ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਇਹੀ ਹਾਲ 'ਦਿੱਲੀ' ਦਾ ਹੈ ਜਿਥੇ 'ਆਪ' ਦੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਸਰਕਾਰ ਆਪਣੇ ਚੋਣ ਵਾਅਦਿਆਂ ਨੂੰ ਪੂਰਾ ਕਰਨ ਲਈ ਤਨਦੇਹੀ ਨਾਲ ਕੰਮ ਕਰ ਰਹੀ ਹੈ ਅਤੇ ਨਿਰੰਤਰ ਵਿਕਾਸ ਕਾਰਜ ਜਾਰੀ ਹਨ, ਜਿੰਨਾ ਦੀ ਵਿਕਾਊ ਮੀਡੀਆ ਬਣਦੀ ਕਵਰੇਜ ਨਹੀ ਦੇ ਰਿਹਾ ਜਦਕਿ ਤਾਨਾਸ਼ਾਹੀ ਕੇਂਦਰ ਸਰਕਾਰ ਦੇ ਇਸ਼ਾਰੇ ਤੇ 'ਆਪ' ਨੂੰ ਬਿਨਾ ਗੱਲ ਤੋਂ ਭੰਡ ਰਿਹਾ ਹੈ। ਉਨ੍ਹਾਂ ਐਨ.ਆਰ. ਆਈਜ ਪੰਜਾਬੀ ਵੀਰਾਂ ਅਤੇ 'ਆਪ' ਵਰਕਰਾਂ ਨੂੰ ਅਪੀਲ ਕੀਤੀ ਕਿ ਪੰਜਾਬ 'ਚ ਪਾਰਟੀ ਬਾਜੀ ਤੋਂ ਉੱਪਰ ਉਠ ਕੇ 'ਆਪ' ਵੱਲੋਂ ਲੋੜਵੰਦ ਲੋਕਾਂ ਦੀ ਸਹਾਇਤਾ ਲਈ, ਸਰਕਾਰੀ ਸਕੂਲਾਂ 'ਚ ਪੁੱਜਦੇ ਗਰੀਬ ਅਤੇ ਲੋੜਵੰਦ ਹੋਣਹਾਰ ਵਿਦਿਆਰਥੀਆਂ ਦੀ ਸਹਾਇਤਾ ਲਈ ਅਤੇ ਗਰੀਬ ਬੇਸਹਾਰਾ ਅਤੇ ਮਰੀਜਾਂ ਦੀ ਸਹਾਇਤਾ ਲਈ ਇਕ ਵਿਸ਼ੇਸ਼ ਯੂਨਿਟ ਸਥਾਪਿਤ ਕੀਤੀ ਹੈ, ਜਿਸ ਨੂੰ ਫੰਡ ਦੀ ਲੋੜ ਹੈ।
ਉਕਤ ਮੀਟਿੰਗ 'ਚ ਹਾਜ਼ਰ ਲਖਵਿੰਦਰ ਸਿੰਘ ਦੋਰਾਹਾ, ਅਖਿਲ ਵਿਸ਼ਵਾਸ਼, ਰਜਿੰਦਰ ਸਿੰਘ ਥਿੰਦ, ਜਗਜੀਤ ਸਿੰਘ ਢਿੱਲੋਂ, ਤੇਜਪਾਲ ਸਿੰਘ, ਜਸਪਾਲ ਸਿੰਘ ਥਿੰਦ, ਕੌਂਸਲਰ ਰਾਜੂ ਸੰਸਾਰਪੁਰੀਆ, ਰਣਜੀਤ ਸਿੰਘ ਢੰਡਾ ਆਦਿ ਦੀ ਹਾਜ਼ਰੀ 'ਚ ਹਰਪ੍ਰੀਤ ਸਿੰਘ ਹੈਰੀ ਅਤੇ ਜਗਜੀਤ ਸਿੰਘ ਢਿੱਲੋਂ ਨੇ ਭਾਰਤ ਤੋਂ ਵਿਸ਼ੇਸ਼ ਤੋਰ 'ਤੇ ਪਹੁੰਚੇ 'ਆਪ' ਨੇਤਾ ਪਰਮਜੀਤ ਸਿੰਘ ਨੂੰ ਜੀ ਆਇਆ ਆਖਿਆ ਅਤੇ ਪੰਜਾਬ ਦੀ 'ਆਪ' ਇਕਾਈ ਵਲੋਂ ਸਮਾਜ ਸੇਵਾ ਦੇ ਕੰਮਾ ਲਈ ਗਠਿਤ ਕੀਤੇ ਯੂਨਿਟ ਲਈ ਹਰ ਪ੍ਰਕਾਰ ਦੇ ਫੰਡ ਦੇਣ ਦੀ ਹਾਮੀ ਭਰੀ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ 'ਆਪ' ਨੇਤਾ ਸੁਖਪਾਲ ਖਹਿਰਾ ਵਲੋਂ ਪੰਜਾਬ ਦੇ ਭੱਖਦੇ ਮਸਲਿਆ ਲਈ ਉਨ੍ਹਾਂ ਦੀ ਆਵਾਜ਼ ਦਾ ਉਹ ਸਮਰਥਨ ਕਰਦੇ ਹਨ। ਯੂ.ਕੇ. ਦੀ 'ਆਪ' ਇਕਾਈ ਵਲੋ 'ਆਪ' ਦੇ ਦੋਆਬਾ ਜੋਨ ਦੇ ਇੰਚਾਰਜ ਪਰਮਜੀਤ ਸਿੰਘ ਸਚਦੇਵਾ ਦਾ ਯਾਦਗਾਰੀ ਸਨਮਾਨ ਕੀਤਾ ਗਿਆ।


Related News