ਸਾਊਦੀ ਅਰਬ ਮਦੀਨਾ ''ਚ ਬਣਾਇਆ ਜਾਵੇਗਾ ''ਹਦੀਸ ਕੰਪਲੈਕਸ''

10/18/2017 8:43:22 PM

ਰਿਆਦ— ਸਾਊਦੀ ਅਰਬ 'ਚ ਇਸਲਾਮੀ ਰੀਤੀ ਰਿਵਾਜ਼ਾਂ ਦਾ ਸਖਤੀ ਨਾਲ ਪਾਲਣ ਕੀਤਾ ਜਾਂਦਾ ਹੈ। ਆਪਣੇ ਇਸੇ ਰਵੱਈਏ ਕਾਰਨ ਹੋਰਾਂ ਦੇਸ਼ਾਂ 'ਚ ਜਿਥੇ ਅਦਾਲਤੀ ਮੁਕੱਦਮਿਆਂ 'ਚ ਮਾਮਲੇ ਕਈ-ਕਈ ਸਾਲ ਅਟੱਕ ਜਾਂਦੇ ਹਨ ਉਥੇ ਸਾਊਦੀ ਅਰਬ ਸ਼ਰਿਆ ਰਾਹੀਂ ਕਾਨੂੰਨ ਦਾ ਪਾਲਣ ਸਖਤੀ ਨਾਲ ਕਰਦੇ ਹੋਏ ਜਲਦੀ ਸਜ਼ਾ ਸੁਣਾਉਣ 'ਚ ਵਿਸ਼ਵਾਸ ਰੱਖਦਾ ਹੈ।
ਇਸੇ ਤਰ੍ਹਾਂ ਜ਼ਿਆਦਾਤਰ ਮਾਮਲਿਆਂ 'ਚ ਸਾਊਦੀ ਅਰਬ ਇਸਲਾਮੀ ਕਾਨੂੰਨ ਦੇ ਤਰੀਕਿਆਂ ਦਾ ਪਾਲਣ ਕਰਦਾ ਹੈ। ਇਸੇ ਰਸਤੇ 'ਤੇ ਇਕ ਕਦਮ ਹੋਰ ਰੱਖਦਿਆਂ ਕਿੰਗ ਸਲਮਾਨ ਨੇ ਹੁਕਮ ਦਿੱਤੇ ਹਨ ਕਿ ਮਦੀਨਾ 'ਚ ਪੈਗੰਬਰ ਮੁਹੰਮਦ ਦੀਆਂ ਹਦੀਸਾਂ ਲਈ ਇਕ ਕੰਪਲੈਕਸ ਬਣਾਇਆ ਜਾਵੇ।
ਸਾਊਦੀ ਪ੍ਰੈਸ ਏਜੰਸੀ ਦੀ ਖਬਰ ਮੁਤਾਬਕ ਮਦੀਨਾ ਸਿਟੀ 'ਚ 'ਕਿੰਗ ਸਲਮਾਨ ਕੰਪਲੈਕਸ' ਬਣਾਇਆ ਜਾਵੇਗਾ, ਜਿਸ 'ਚ ਪੈਗੰਬਰ ਮੁਹੰਮਦ ਦੀਆਂ ਹਦੀਸਾਂ ਨੂੰ ਰੱਖਿਆ ਜਾਵੇਗਾ ਤੇ ਉਨ੍ਹਾਂ ਲਈ ਇਕ ਕੌਂਸ਼ਲ ਬਣਾਈ ਜਾਵੇਗੀ। ਇਸ 'ਚ ਦੁਨੀਆ ਭਰ ਦੇ ਉਨ੍ਹਾਂ ਉਲੇਂਮਾ ਨੂੰ ਸ਼ਾਮਲ ਕੀਤਾ ਜਾਵੇਗਾ, ਜੋ ਹਦੀਸਾਂ ਦੀ ਪੂਰੀ ਜਾਣਕਾਰੀ ਰੱਖਦੇ ਹੋਣਗੇ। ਕੌਂਸਲ ਦੀ ਨਿਯੁਕਤੀ ਸ਼ਾਹੀ ਹੁਕਮਾਂ ਦੇ ਮੁਤਾਬਕ ਕੀਤੀ ਜਾਵੇਗੀ।


Related News