ਭਾਰਤ-ਪਾਕਿ ਮੁਕਾਬਲੇ ਤੋਂ ਪਹਿਲਾਂ, ਪਾਕਿ ਦੀ ਸੰਸਦ ਨੇ ਰਚੀ ਸੀ ਸਰਦਾਰ ਸਿੰਘ ਨੂੰ ਗ੍ਰਿਫਤਾਰ ਕਰਨ ਦੀ ਸਾਜਿਸ਼

07/07/2017 10:55:11 AM

ਨਵੀਂ ਦਿੱਲੀ— ਹਾਕੀ ਵਰਲਡ ਲੀਗ ਸੈਮੀਫਾਈਨਲ ਦੌਰਾਨ ਭਾਰਤ ਦੇ ਖਿਡਾਰੀ ਸਰਦਾਰ ਸਿੰਘ ਨਾਲ ਹੋਈ ਪੁਲਸ ਪੁੱਛਗਿੱਛ ਦੇ ਮਾਮਲੇ ਨੇ ਇਕ ਨਵਾਂ ਮੋੜ ਲੈ ਲਿਆ ਹੈ। ਹਾਕੀ ਇੰਡੀਆ ਨੇ ਦੋਸ਼ ਲਗਾਇਆ ਹੈ ਕਿ ਸਰਦਾਰ ਸਿੰਘ ਦੇ ਨਾਲ ਇਹ ਪੁੱਛਗਿੱਛ , ਪਾਕਿਸਤਾਨ ਮੂਲ ਦੇ ਐਰ ਬ੍ਰਿਟਿਸ਼ ਸੰਸਦ ਦੀ ਸਾਜਿਸ਼ ਦਾ ਨਤੀਜਾ ਹੈ। ਹਾਕੀ ਇੰਡੀਆ ਦੀ ਸਮਰੱਥਾ ਮਰਿਅੱਮਾ ਕੋਸ਼ੀ ਨੇ ਇੰਟਰਨੈਸ਼ਨਲ ਹਾਕੀ ਫੈਡਰੇਸ਼ਨ ਦੇ ਸੀ.ਈ.ਓ. ਨੂੰ ਭੇਜੀ ਸ਼ਿਕਾਇਤ 'ਚ ਦੋਸ਼ ਲਗਾਇਆ ਹੈ ਕਿ ਇਸ ਟੂਰਨਾਮੈਂਟ ਦੌਰਾਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੁਕਾਬਲੇ ਤੋਂ ਇਕ ਦਿਨ ਪਹਿਲਾਂ ਸਰਦਾਰ ਸਿੰਘ ਖਿਲਾਫ ਸਾਜਿਸ਼ਨ ਇੰਗਲੈਂਡ ਦੇ ਸਾਜਿਸ਼ਨ ਲੀਡ੍ਰਸ ਪੁਲਸ ਹੈਡਕੁਆਰਟਰ 'ਚ ਯੌਨ ਸ਼ੇਸ਼ਨ ਦੀ ਸਿਕਾਇਤ ਦਰਜ਼ ਕਰਵਾਈ ਗਈ। ਹਾਕੀ ਇੰਡੀਆ ਦੇ ਮੁਤਾਬਕ ਇਹ ਸ਼ਿਕਾਇਤ ਇਸ ਵੱਡੇ ਮੁਕਾਬਲੇ ਤੋਂ ਥੋੜਾ ਸਮਾਂ ਪਹਿਲਾਂ ਭਾਰਤੀ ਟੀਮ ਦੇ ਮਨੋਬਲ ਨੂੰ ਸੁੱਟਣ ਦੇ ਲਈ ਦਰਜ਼ ਕਰਵਾਈ ਗਈ ਸੀ।
ਹਾਕੀ ਇੰਡੀਆ ਨੇ ਆਪਣੀ ਸ਼ਿਕਾਇਤ 'ਚ ਭਾਰਤੀ ਟੀਮ ਦੇ ਮੈਨੇਜਰ ਗੁਜਰਾਜ ਸਿੰਘ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਦੋਸ਼ ਇਕ ਸੋਚੀ ਸਮਝੀ ਸਾਜਿਸ਼ ਦੇ ਤਹਿਤ ਲਗਾਇਆ ਗਿਆ ਹੈ ਅਤੇ ਇਸ ਦੀ ਇੰਗਲੈਂਡ ਦੇ ਕਾਨੂਨ ਦੇ ਮੁਤਾਬਕ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਗੁਜਰਾਜ ਦੀ ਰਿਪੋਰਟ 'ਚ ਦੋਸ਼ ਲਗਾਇਆ ਗਿਆ ਹੈ ਕਿ ਭਾਰਤ ਨੂੰ ਪਾਕਿਸਤਾਨ ਤੋਂ ਹਰਾਉਣ ਦੀ ਇਹ ਸਾਜਿਸ਼ ਇੰਗਲੈਂਡ ਦੇ ਪਾਕਿਸਤਾਨੀ ਮੂਲ ਦੇ ਸੰਸਦ ਦੇ ਦਫਤਰ 'ਚ ਰਚੀ ਗਈ ਸੀ। ਰਿਪੋਰਟ 'ਚ ਇਹ ਵੀ ਦੋਸ਼ ਹੈ ਕਿ ਪੀੜਤ ਮਹਿਲਾ ਨੂੰ ਉਸ ਬ੍ਰਿਟਿਸ਼ ਸੰਸਦ ਵਲੋਂ 5000 ਬ੍ਰਿਟਿਸ਼ ਪਾਊਂਡ ਵੀ ਦਿੱਤੇ ਗਏ ਸੀ।
ਹਾਕੀ ਨੇ ਇਸ ਮਾਮਲੇ ਦੀ ਤੁਲਨਾ ਇੰਗਲੈਂਡ 'ਚ ਕੀਤੀ ਗਈ ਪਾਕਿਸਤਾਨੀ ਕ੍ਰਿਕਟਰਾਂ ਦੀ ਮੈਚ ਫਿਕਸਿੰ ਦੀ ਘਟਨਾ ਨਾਲ ਕਰਦੇ ਹੋਏ ਇਸ ਦੇ ਹਰੇਕ ਪਹਿਲੂ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ।
ਦੱਸਣਯੋਗ ਹੈ ਕਿ ਸਰਦਾਰ ਸਿੰਘ 'ਤੇ ਸਾਲ 2013 'ਚ ਬ੍ਰਿਟਿਸ਼ ਮੂਲ ਦੀ ਇਕ ਮਹਿਲਾ ਨੇ ਵਿਆਹ ਦਾ ਧੋਖਾ ਦੇ ਕੇ ਜਿਨਸੀ ਸੋਸ਼ਨ ਕਰਨ ਦਾ ਦੋਸ਼ ਲਗਾਇਆ ਸੀ। ਪੀੜਤ ਲੜਕੀ ਦੇ ਦੋਸਾਂ 'ਤੇ ਦਿੱਲੀ 'ਚ ਵੀ ਸਰਦਾਰ ਖਿਲਾਫ ਮੁਕੱਦਮਾ ਦਰਜ਼ ਹੋ ਚੁੱਕਾ ਹੈ। 


Related News