ਕਟਹਲ ਦੇ ਇਹ ਫਾਇਦੇ ਜਾਣ ਕੇ ਹੈਰਾਨ ਰਹਿ ਜਾਵੋਗੇ ਤੁਸੀਂ

06/26/2017 10:44:08 AM

ਜਲੰਧਰ— ਕਟਹਲ ਦਾ ਇਸਤੇਮਾਲ ਸਬਜ਼ੀਆਂ ਬਣਾਉਣ ਲਈ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਕਈ ਲੋਕ ਕਟਹਲ ਦਾ ਆਚਾਰ ਅਤੇ ਪਕੌੜੇ ਵੀ ਬਣਾ ਕੇ ਖਾਂਦੇ ਹਨ ਜੋ ਕਿ ਖਾਣ 'ਚ ਬਹੁਤ ਸੁਆਦ ਹੁੰਦਾ ਹੈ। ਸੁਆਦ ਦੇ ਨਾਲ-ਨਾਲ ਕਟਹਲ ਸਿਹਤ ਦੇ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨੂੰ ਮੌਜ਼ੂਦ ਵਿਟਾਮਿਨ, ਕੈਲਸ਼ੀਅਮ, ਪੋਟਾਸ਼ੀਅਮ ਅਤੇ ਆਇਰਨ ਸਰੀਰ ਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਦੇ ਹਨ। ਆਓ ਜਾਣਦੇ ਹਾਂ ਕਟਹਲ ਦੇ ਫਾਇਦਿਆਂ ਬਾਰੇ।
1. ਮੂੰਹ ਦੇ ਛਾਲੇ
ਗਰਮੀ ਦੇ ਮੌਸਮ 'ਚ ਜਾ ਜ਼ਿਆਦਾ ਮਸਾਲੇਦਾਰ ਭੋਜਨ ਖਾਣ ਨਾਲ ਮੂੰਹ 'ਚ ਛਾਲੇ ਪੈ ਜਾਂਦੇ ਹਨ। ਇਸ ਨਾਲ ਕਾਫੀ ਪਰੇਸ਼ਾਨੀ ਹੋ ਜਾਂਦੀ ਹੈ। ਅਜਿਹੀ ਹਾਲਤ 'ਚ ਕਟਹਲ ਦੀਆਂ ਬਚੀਆਂ ਪਤੀਆਂ ਨੂੰ ਚਬਾਕੇ ਬਾਹਰ ਸੁੱਟ ਦਿਓ ਇਸ ਨਾਲ ਛਾਲੇ ਜਲਦੀ ਠੀਕ ਹੋ ਜਾਣਗੇ।
2. ਮਜ਼ਬੂਤ ਹੱਡੀਆਂ
ਕਟਹਲ 'ਚ ਮੌਜ਼ੂਦ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਹੱਡੀਆਂ ਦੇ ਲਈ ਬਹੁਤ ਜ਼ਰੂਰੀ ਹੁੰਦਾ ਹੈ। ਜਿਨ੍ਹਾਂ ਲੋਕਾਂ ਦੀਆਂ ਹੱਡੀਆਂ ਕਮਜ਼ੋਰ ਹੁੰਦੀਆਂ ਹਨ, ਉਨ੍ਹਾਂ ਨੂੰ ਇਸ ਨੂੰ ਜ਼ਰੂਰ ਖਾਣਾ ਚਾਹੀਦਾ ਹੈ।
3. ਦਿਲ ਦੇ ਲਈ ਫਾਇਦੇਮੰਦ
ਇਸ ਸਬਜ਼ੀ 'ਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ ਜਿਸ ਨਾਲ ਸਰੀਰ 'ਚ ਕੌਲੈਸਟਰੋਲ ਦਾ ਪੱਧਰ ਸੰਤੁਲਿਤ ਰਹਿੰਦਾ ਹੈ। ਅਜਿਹੀ ਹਾਲਤ 'ਚ ਦਿਲ ਦੇ ਰੋਗੀਆਂ ਲਈ ਕਟਹਲ ਬਹੁਤ ਫਾਇਦੇਮੰਦ ਹੁੰਦਾ ਹੈ।
4. ਜੋੜਾਂ ਦਾ ਦਰਦ
ਜਿਨ੍ਹਾਂ ਲੋਕਾਂ ਨੂੰ ਅਕਸਰ ਗੋਡਿਆਂ 'ਚ ਦਰਦ ਰਹਿੰਦਾ ਹੈ। ਉਨ੍ਹਾਂ ਨੂੰ ਕਟਹਲ ਦਾ ਦੁੱਧ ਪ੍ਰਭਾਵਿਤ ਜਗ੍ਹਾ 'ਤੇ ਲਗਾਉਣਾ ਚਾਹੀਦਾ ਹੈ। ਇਸ ਨਾਲ ਦਰਦ ਤੋਂ ਰਾਹਤ ਮਿਲਦੀ ਹੈ। 
5. ਬਲੱਡ ਪ੍ਰੈੱਸ਼ਰ
ਇਸ 'ਚ ਮੌਜ਼ੂਦ ਆਇਰਨ ਸਰੀਰ 'ਚ ਖੂਨ ਨੂੰ ਵਧਾਉਂਦਾ ਹੈ ਅਤੇ ਖੂਨ ਦਾ ਸੰਚਾਰ ਤੇਜ਼ ਕਰਦਾ ਹੈ। ਇਸ ਨਾਲ ਬਲੱਡ ਪ੍ਰੈੱਸ਼ਰ ਵਰਗੀ ਸਮੱਸਿਆ ਨਹੀਂ ਹੁੰਦੀ।


Related News