ਤੁਹਾਡੀਆਂ ਇਹ ਗਲਤੀਆਂ ਕਰ ਸਕਦੀਆਂ ਹਨ  ਗੋਢਿਆਂ ਨੂੰ ਕਮਜ਼ੋਰ

08/14/2017 6:21:38 PM

ਨਵੀਂਦਿੱਲੀ—ਵੱਧਦੀ ਉਮਰ ਦੇ ਨਾਲ ਹੀ ਲੋਕਾਂ ਦੇ ਗੋਢਿਆਂ 'ਚ ਕਮਜ਼ੋਰੀ ਆ ਜਾਂਦੀ ਹੈ। ਇਸ ਲਈ ਗੋਢਿਆਂ 'ਚ ਤੇਜ਼ ਦਰਦ ਹੋਣ ਨਾਲ ਚੱਲਣ-ਫਿਰਣ 'ਚ ਮੁਸ਼ਕਲ ਆਉਂਣੀ ਆਮ ਗੱਲ ਹੈ ਪਰ ਅੱਜਕਲ ਤਾਂ ਘੱਟ ਉਮਰ ਦੇ ਲੋਕਾਂ 'ਚ ਵੀ ਇਹ ਸਮੱਸਿਆ ਦੇਖਣ ਨੂੰ ਮਿਲਦੀ ਹੈ। ਸ਼ਰੀਰ 'ਚ ਕੈਲਸ਼ੀਅਮ ਦੀ ਕਮੀ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ। ਇਸਦੇ ਇਲਾਵਾ ਲੋਕਾਂ ਦੀ ਆਪਣੀਆਂ ਹੀ ਕੁਝ ਗਲਤੀਆਂ ਦੀ ਵਜ੍ਹਾਂ ਨਾਲ ਉਨ੍ਹਾਂ ਦੇ ਗੋਢਿਆਂ 'ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਆਓ ਜਾਣਦੇ ਹਾਂ ਕਿਨ੍ਹਾਂ ਵਜ੍ਹਾਂ ਨਾਲ ਲੋਕਾਂ ਦੇ ਗੋਢੇ ਖਰਾਬ ਹੋ ਜਾਂਦੇ ਹਨ।
1. ਜ਼ਿਆਦਾ ਭਾਰ ਚੁੱਕਣਾ
ਅਕਸਰ ਔਰਤਾਂ 'ਚ ਹੀ ਗੋਢਿਆਂ ਦੀ ਸਮੱਸਿਆ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਇਸਦਾ ਮੁੱਖ ਕਾਰਣ ਘਰ 'ਚ ਜ਼ਿਆਦਾ ਕੰਮ ਕਰਨਾ ਅਤੇ ਉਸ ਦੌਰਾਨ ਭਾਰੀ ਚੀਜ਼ਾਂ ਉਠਾ ਕੇ ਇਧਰ-ਉਧਰ ਕਰਨਾ ਹੈ। ਇਸ ਨਾਲ ਗੋਢਿਆਂ 'ਤੇ ਭਾਰ ਪੈਂਦਾ ਹੈ ਜਿਸ ਨਾਲ ਉਹ ਕਮਜ਼ੋਰ ਹੋ ਜਾਂਦੇ ਹਨ।
2. ਉਠਣਾ-ਬੈਠਣਾ
ਗਲਤ ਤਰੀਕੇ ਨਾਲ ਉਠਣ-ਬੈਠਣ ਅਤੇ ਗੋਢਿਆਂ ਦੇ ਭਾਰ ਜ਼ਿਆਦਾ ਦੇਰ ਬੈਠੇ ਰਹਿਣ ਦੀ ਵਜ੍ਹਾਂ ਨਾਲ ਵੀ ਇਹ ਸਮੱਸਿਆ ਹੋ ਜਾਂਦੀ ਹੈ। ਇਸ ਨਾਲ ਮਾਸਪੇਸ਼ੀਆਂ ਮੁੜ ਜਾਂਦੀਆਂ ਹਨ ਜਿਸ ਨਾਲ ਗੋਢਿਆਂ 'ਚ ਤੇਜ਼ ਦਰਦ ਹੋਣ ਲੱਗਦਾ ਹੈ।
3. ਮੋਟਾਪਾ
ਜ਼ਿਆਦਾ ਮੋਟਾਪੇ ਦੀ ਵਜ੍ਹਾਂ ਨਾਲ ਵੀ ਗੋਢੇ ਖਰਾਬ ਹੋ ਜਾਂਦੇ ਹਨ। ਇਸ ਨਾਲ ਸਰੀਰ ਦਾ ਸਾਰਾ ਭਾਰ ਗੋਢਿਆਂ 'ਤੇ ਪੈਂਦਾ ਹੈ ਜਿਸ ਨਾਲ ਉਹ ਕਮਜ਼ੋਰ ਹੋ ਜਾਂਦੇ ਹਨ ਅਤੇ ਜੋੜਾਂ 'ਚ ਦਰਦ ਹੋਣ ਲੱਗਦਾ ਹੈ।
4. ਜ਼ਿਆਦਾ ਕਸਰਤ
ਸਰੀਰ ਨੂੰ ਫਿਟ ਰੱਖਣ ਦੇ ਲਈ ਲੋਤ ਜਿਮ 'ਚ ਜਾ ਕੇ ਕਈ ਘੰਟੇ ਕਸਰਤ ਕਰਦੇ ਹਨ। ਜਿਨ੍ਹਾਂ 'ਚੋਂ ਕੁਝ ਕਸਰਤਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨਾਲ ਗੋਢਿਆਂ 'ਤੇ ਜ਼ੋਰ ਪੈਂਦਾ ਹੈ ਅਤੇ ਉਹ ਖਰਾਬ ਹੋ ਜਾਂਦੇ ਹਨ, ਇਸਦੇ ਇਲਾਵਾ ਜ਼ਿਆਦਾ ਜੋਗਿੰਗ ਕਰਨ ਜਾਂ ਦੌੜਨ ਦੀ ਵਜ੍ਹਾਂ ਨਾਲ ਵੀ ਗੋਢਿਆਂ 'ਤੇ ਅਸਰ ਪੈਂਦਾ ਹੈ।
5. ਹਾਈ ਹੀਲ ਪਹਿਨਣਾ
ਔਰਤਾਂ ਨੂੰ ਉੱਚੀ ਅੱਡੀ ਵਾਲੀ ਜੁੱਤੀ ਪਹਿਨਣ ਦਾ ਬਹੁਤ ਸ਼ੌਂਕ ਹੁੰਦਾ ਹੈ ਪਰ ਰੋਜ਼ਾਨਾ ਅਤੇ ਜ਼ਿਆਦਾ ਦੇਰ ਤੱਕ ਇਨ੍ਹਾਂ ਨੂੰ ਪਾਉਂਣ ਨਾਲ ਗੱਠੀਏ ਦੀ ਸਮੱਸਿਆ ਹੋ ਜਾਂਦੀ ਹੈ।


Related News