ਗਰਭ ਅਵਸਥਾ ਵਿਚ ਇਹ ਚੀਜ਼ਾਂ ਖਾਣ ਲਈ ਮਚਲਦਾ ਹੈ ਔਰਤਾਂ ਦਾ ਦਿਲ

08/16/2017 5:29:03 PM

ਨਵੀਂ ਦਿੱਲੀ— ਮਾਂ ਬਨਣ ਦਾ ਅਹਿਸਾਸ ਦੁਨੀਆ ਦਾ ਸੱਭ ਤੋਂ ਸੁੱਖ ਵਾਲਾ ਹੁੰਦਾ ਹੈ। ਇਕ ਮਾਂ ਨੂੰ ਆਪਣੇ ਬੱਚੇ ਨੂੰ ਬਾਹਾਂ ਵਿਚ ਭਰਣ ਲਈ 9 ਮਹੀਨੇ ਲਈ ਇੰਤਜਾਰ ਕਰਨਾ ਪੈਂਦਾ ਹੈ। ਗਰਭ ਅਵਸਥਾ ਦੇ ਸਮੇਂ ਉਹ ਸਰੀਰਕ, ਮਾਨਸਿਕ ਅਤੇ ਭਾਵਾਤਮਰ ਸਤਰ 'ਤੇ ਕਈ ਬਦਲਾਅ ਤੋਂ ਲੰਘਦੀ ਹੈ। ਇਸ ਦੌਰਾਨ ਕਈ ਵਾਰ ਉਨ੍ਹਾਂ ਨੂੰ ਅਜਿਹੀਆਂ ਚੀਜ਼ਾਂ ਖਾਣ ਦਾ ਮਨ ਕਰਦਾ ਹੈ। ਜੋ ਸ਼ਾਅਦ ਉਨ੍ਹਾਂ ਪਹਿਲਾਂ ਬਿਲਕੁਲ ਵੀ ਪਸੰਦ ਨਾ ਹੋਵੇ। ਇਹ ਬਦਲਾਅ ਉਨ੍ਹਾਂ ਦੀ ਗਰਭ ਅਵਸਥਾ ਦੀ ਵਜ੍ਹਾ ਨਾਲ ਆਉਂਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੀਆਂ ਹੀ ਕੁਝ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਅਕਸਰ ਭਾਰਤੀ ਔਰਤਾਂ ਗਰਭ ਅਵਸਥਾ ਦੌਰਾਨ ਖਾਣਾ ਪਸੰਦ ਕਰਦੀਆਂ ਹਨ। 
1. ਚਾਕਲੇਟ
ਕੁਝ ਔਰਤਾਂ ਗਰਭ ਅਵਸਥਾ ਵਿਚ ਚਾਕਲੇਟ ਖਾਣਾ ਪਸੰਦ ਕਰਦੀਆਂ ਹਨ। ਇਹ ਸੱਭ ਹਾਰਮੋਨਸ ਵਿਚ ਬਦਲਾਅ ਦੇ ਕਾਰਨ ਹੁੰਦਾ ਹੈ। 
2. ਆਈਸਕਰੀਮ
ਗਰਭ ਅਵਸਥਾ ਵਿਚ ਆਈਸਕਰੀਮ ਖਾਣਾ ਬਹੁਤ ਚੰਗਾ ਲੱਗਦਾ ਹੈ। ਔਰਤਾਂ ਆਪਣੇ ਸੁਆਦ ਅਤੇ ਮੂਡ ਦੇ ਮੁਤਾਬਕ ਆਈਸਕਰੀਮ ਖਾਣਾ ਪਸੰਦ ਕਰਦੀਆਂ ਹਨ। 
3. ਕੱਚਾ ਅੰਬ
ਕੱਚਾ ਅੰਬ ਜਿਸ ਨੂੰ ਕੈਰੀ ਵੀ ਕਹਿੰਦੇ ਹਨ। ਗਰਭਵਤੀ ਔਰਤਾਂ ਨੂੰ ਕਾਫੀ ਪਸੰਦ ਹੁੰਦਾ ਹੈ। ਇਸ ਤੋਂ ਇਲਾਵਾ ਆਂਵਲਾ, ਸੰਤਰਾ ਅਤੇ ਇਮਲੀ ਖਾਣ ਦੀ ਇੱਛਾ ਹੁੰਦੀ ਹੈ।
4. ਆਚਾਰ
ਆਚਾਰ ਵੀ ਗਰਭਵਤੀ ਔਰਤਾਂ ਦੁਆਰਾ ਕਾਫੀ ਪਸੰਦ ਕੀਤਾ ਜਾਂਦਾ ਹੈ। ਹਾਲਾਂਕਿ ਇਸ ਦੌਰਾਮ ਜ਼ਿਆਦਾ ਤੇਲ ਅਤੇ ਮਸਾਲੇਦਾਰ ਖਾਣੇ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਲਈ ਕੁਝ ਔਰਤਾਂ ਨੂੰ ਆਚਾਰ ਸੁੰਘਣਾ ਵੀ ਪਸੰਦ ਹੁੰਦਾ ਹੈ।


Related News