ਸਫੈਦ ਦਾਗਾਂ ਤੋਂ ਛੁਟਕਾਰਾ ਪਾਉਣ ਲਈ ਵਰਤੋ ਇਹ ਦੇਸੀ ਨੁਸਖਾ

10/20/2017 9:46:10 AM

ਨਵੀਂ ਦਿੱਲੀ— ਸਫੈਦ ਦਾਗ ਇਕ ਚਮੜੀ ਸੰਬੰਧੀ ਰੋਗ ਹੈ। ਇਸ ਰੋਗ ਦੇ ਰੋਗੀ ਨੂੰ ਸਰੀਰ ''ਤੇ ਵੱਖ-ਵੱਖ ਥਾਂਵਾ 'ਤੇ ਵੱਖ-ਵੱਖ ਆਕਾਰ ਦੇ ਸਫੈਦ ਦਾਗ ਆ ਜਾਂਦੇ ਹਨ। ਪੂਰੇ ਵਿਸ਼ਵ 'ਚ ਇਕ ਜਾਂ ਦੋ ਫੀਸਦੀ ਲੋਕ ਇਸ ਰੋਗ ਤੋਂ ਪ੍ਰਭਾਵਿਤ ਹੁੰਦੇ ਹਨ ਪਰ ਇਸ ਦੇ ਉਲਟ ਭਾਰਦ 'ਚ ਬਹੁਤ ਸਾਰੇ ਲੋਕਾਂ 'ਚ ਇਹ ਸਮੱਸਿਆ ਦੇਖਣ ਨੂੰ ਮਿਲਦੀ ਹੈ। 
ਇਸ ਰੋਗ ਲਈ ਐਲੋਪੈਥੀ ਅਤੇ ਹੋਰ ਵੀ ਹਸਪਤਾਲਾਂ 'ਚ ਇਸ ਦਾ ਇਲਾਜ ਕੀਤਾ ਜਾਂਦਾ ਹੈ ਪਰ ਕਦੀ ਵੀ ਪੂਰੀ ਤਰ੍ਹਾਂ ਠੀਕ ਨਹੀਂ    ਹੁੰਦਾ। ਇਸ ਦਾ ਇਲਾਜ ਬਹੁਤ ਹੀ ਮਹਿੰਗਾ ਹੁੰਦਾ ਹੈ। ਰੋਗੀਆਂ ਨੂੰ ਇਲਾਜ ਦੇ ਦੌਰਾਨ ਜਲਣ ਪੈਦਾ ਹੁੰਦੀ ਹੈ। ਜਿਸ ਕਾਰਨ ਰੋਗੀ ਇਸ ਦਾ ਇਲਾਜ ਅੱਧ-ਵਿਚਕਾਰ ਹੀ ਛੱਡ ਦਿੰਦੇ ਹਨ। ਅੱਜ ਅਸੀਂ ਤੁਹਾਨੂੰ ਘਰੇਲੂ ਨੁਸਖੇ ਬਾਰੇ ਦੱਸਾਂਗੇ, ਜਿਸ ਨਾਲ ਤੁਸੀਂ ਇਸ ਰੋਗ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਉਪਾਅ 
ਨੁਸਖਾ ਬਣਾਉਣ ਲਈ ਸਮੱਗਰੀ:
-
25 ਗ੍ਰਾਮ ਦੇਸੀ ਕਿੱਕਰ ਦੇ ਸੁੱਕੇ ਪੱਤੇ
- 25 ਗ੍ਰਾਮ ਪਾਨ ਦੀ ਸੁਪਾਰੀ(ਵੱਡੇ ਆਕਾਰ ਦੀ)
- 25 ਗ੍ਰਾਮ ਕਾਬਲੀ ਹਰਡ ਦਾ ਛਿੱਲਕਾ
ਬਣਾਉਣ ਦੀ ਵਿਧੀ
ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਕੁੱਟ ਲਓ ਅਤੇ ਫਿਰ ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਪਾਣੀ 'ਚ ਉਬਾਲੋ ਅਤੇ ਉਬਾਲਣ ਤੋਂ ਬਾਅਦ ਠੰਡਾ ਹੋਣ ਲਈ ਰੱਖ ਦਿਓ ਅਤੇ ਛਾਣ ਕੇ ਪੀ ਲਓ। ਇਸ ਦਵਾਈ ਨੂੰ ਇਕ ਦਿਨ ਛੱਡ ਕੇ ਪੀਓ। ਇਸ ਕਾੜੇ 'ਚ ਤੁਸੀਂ ਖੰਡ ਜਾਂ ਮਿਸ਼ਰੀ ਵੀ ਮਿਲਾ ਕੇ ਪੀ ਸਕਦੇ ਹੋ। ਇਸ ਕਾੜੇ ਨੂੰ ਸਵੇਰੇ ਹੀ ਪੀਓ ਅਤੇ ਪੀਣ ਤੋਂ ਬਾਅਦ 2 ਘੰਟੇ ਤੱਕ ਕੁਝ ਵੀ ਨਾ ਖਾਓ। ਸਰੀਰ ਦੀ ਸ਼ੁੱਧੀ ਕਰਨ ਦੇ ਲਈ ਇਸ ਦਵਾਈ ਨਾਲ ਉਲਟੀ ਜਾਂ ਦਸਤ ਲੱਗ ਜਾਂਦੇ ਹਨ ਪਰ ਫਿਰ ਵੀ ਦਵਾਈ ਪੀਣਾ ਬੰਦ ਨਾ ਕਰੋ। ਸਿਰਫ 7 ਦਿਨ ਤੱਕ ਇਹ ਦਵਾਈ ਪੀਓ। ਕੁਝ ਦਿਨਾਂ ਤੱਕ ਚਮੜੀ ਕਾਲੀ ਹੋਣੀ ਸ਼ੁਰੂ ਹੋ ਜਾਵੇਗੀ। ਇਸ ਨੂੰ ਪੀਣÎ ਨਾਲ ਇਹ ਰੋਗ ਦੂਰ ਹੋ ਜਾਂਦਾ ਹੈ।


Related News