ਗਰਭ ਅਵਸਥਾ ''ਚ ਦਸਤ ਲੱਗਣ ''ਤੇ ਵਰਤੋ ਇਹ ਸਾਵਧਾਨੀਆਂ

06/26/2017 12:39:22 PM

ਨਵੀਂ ਦਿੱਲੀ— ਗਰਭ ਅਵਸਥਾ ਦਾ ਸਮਾਂ ਸਾਰੀਆਂ ਔਰਤਾਂ ਦੇ ਲਈ ਬਹੁਤ ਖਾਸ ਹੁੰਦਾ ਹੈ। ਇਸ ਦੌਰਾਨ ਉਨ੍ਹਾਂ ਨੂੰ ਆਪਣੀ ਸਿਹਤ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ। ਗਰਭ ਅਵਸਥਾ ਦੇ ਸ਼ੁਰੂਆਤੀ ਦਿਨਾਂ 'ਚ ਔਰਤਾਂ ਨੂੰ ਉਲਟੀ, ਘਬਰਾਹਟ, ਹੱਥਾਂ-ਪੈਰਾਂ 'ਚ ਸੋਜ ਹੋਣਾ ਆਮ ਜਿਹੀ ਗੱਲ ਹੈ ਪਰ ਜਦੋਂ ਇਸ ਦੌਰਾਨ ਦਸਤ ਲਗ ਜਾਣ ਤਾਂ ਕਾਫੀ ਪਰੇਸ਼ਾਨੀ ਹੁੰਦੀ ਹੈ ਕਿਉਂਕਿ ਗਰਭਵਤੀ ਔਰਤਾਂ ਇਸ ਲਈ ਕੋਈ ਦਵਾਈ ਵੀ ਨਹੀਂ ਖਾ ਸਕਦੀਆਂ ਅਤੇ ਲਗਾਤਾਰ ਦਸਤ ਦੀ ਵਜ੍ਹਾ ਨਾਲ ਸਰੀਰ 'ਚ ਕਮਜ਼ੋਰੀ ਆ ਜਾਂਦੀ ਹੈ। ਆਓ ਜਾਣਦੇ ਹਾਂ ਦਸਤ ਲਗਣ 'ਤੇ ਔਰਤਾਂ ਨੂੰ ਕੀ ਸਾਵਧਾਨੀਆਂ ਵਰਤਨੀਆਂ ਚਾਹੀਦੀਆਂ ਹਨ।
ਦਸਤ ਦੇ ਕਾਰਨ ਅਤੇ ਪਰੇਸ਼ਾਨੀਆਂ
1. ਗਰਭ ਅਵਸਥਾ ਦੇ ਦੌਰਾਨ ਔਰਤਾਂ ਨੂੰ ਜ਼ਿਆਦਾ ਭੁੱਖ ਲਗਦੀ ਹੈ ਜਿਸ ਵਜ੍ਹਾ ਨਾਲ ਕਈ ਵਾਰ ਜ਼ਿਆਦਾ ਖਾ ਲੈਣ ਦੀ ਵਜ੍ਹਾ ਨਾਲ ਪੇਟ ਖਰਾਬ ਹੋ ਜਾਂਦਾ ਹੈ। 
2. ਗਰਭਵਤੀ ਔਰਤਾਂ ਨੂੰ ਖਾਣ ਦੇ ਲਈ ਸੁੱਕੇ ਮੇਵੇ ਦਿੱਤੇ ਜਾਂਦੇ ਹਨ ਪਰ ਇਨ੍ਹਾਂ ਦੀ ਜ਼ਿਆਦਾ ਵਰਤੋ ਨਾਲ ਪੇਟ 'ਚ ਗਰਮੀ ਪੈਦਾ ਹੋ ਜਾਂਦੀ ਹੈ ਅਤੇ ਦਸਤ ਦੀ ਸਮੱਸਿਆ ਹੋ ਜਾਂਦੀ ਹੈ। 
3. ਇਸ ਦੌਰਾਨ ਔਰਤਾਂ ਨੂੰ ਤਾਕਤ ਵਾਲੀ ਦਵਾਈ ਦੀ ਸਲਾਹ ਦਿੱਤੀ ਜਾਂਦੀ ਹੈ ਅਜਿਹੇ 'ਚ ਸਰੀਰ 'ਚ ਲੋਹ ਪਦਾਰਥ ਜਾਂ ਪ੍ਰੋਟੀਨ ਦੀ ਜ਼ਿਆਦਾ ਮਾਤਰਾ ਹੋ ਜਾਣ ਨਾਲ ਦਸਤ ਲਗ ਜਾਂਦੇ ਹਨ।
4. ਜ਼ਿਆਦਾ ਦਿਨਾਂ ਤੱਕ ਦਸਤ ਲਗੇ ਰਹਿਣ ਤਾਂ ਗਰਭ 'ਚ ਪਾਣੀ ਦੀ ਕਮੀ ਹੋ ਜਾਂਦੀ ਹੈ ਅਤੇ ਹੋਣ ਵਾਲੇ ਬੱਚੇ ਦੀ ਸਿਹਤ 'ਚ ਮਾੜੀ ਅਸਰ ਪੈਂਦਾ ਹੈ।
5. ਦਸਤ ਲਗਣ 'ਚ ਗਰਭਵਤੀ ਔਰਤਾਂ ਦੀ ਪਾਚਨ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ। ਜਿਸ ਵਜ੍ਹਾ ਨਾਲ ਉਨ੍ਹਾਂ ਨੂੰ ਖਾਣਾ ਪਚਾਉਣ 'ਚ ਕਾਫੀ ਮੁਸ਼ਕਿਲ ਆਉਂਦੀ ਹੈ। 
ਸਾਵਧਾਨੀਆਂ
1. ਗਰਭਵਤੀ ਔਰਤਾਂ ਨੂੰ ਦਸਤ ਲਗਣ 'ਤੇ ਉਨ੍ਹਾਂ ਨੂੰ ਦਹੀ ਦੀ ਵਰਤੋ ਕਰਨੀ ਚਾਹੀਦੀ ਹੈ ਜਿਸ ਨਾਲ ਸਰੀਰ 'ਚ ਜਮਾ ਗਰਮੀ ਦੂਰ ਹੋ ਜਾਂਦੀ ਹੈ।
2. ਇਸ ਦੌਰਾਨ ਕੁਝ ਵੀ ਖਾਓ ਤਾਂ ਉਸ ਨੂੰ ਚੰਗੀ ਤਰ੍ਹਾਂ ਪਕਾ ਕੇ ਖਾਓ।
3. ਦਸਤ ਲਗਣ 'ਤੇ ਬਾਹਰ ਦੀ ਚੀਜ਼ਾਂ,ਡਿੱਬਾ ਬੰਦ ਜੂਸ ਅਤੇ ਜੰਕ ਫੂਡ ਤੋਂ ਪਰਹੇਜ਼ ਕਰੋ।
4. ਪੇਟ ਖਰਾਬ ਹੋਣ ਦੀ ਸਮੱਸਿਆ ਹੋਣ 'ਤੇ ਤਾਜ਼ੇ ਫਲ ਅਤੇ ਮੌਸਮੀ ਸਬਜ਼ੀਆਂ ਖਾਓ। ਹਮੇਸ਼ਾ ਖਾਣੇ ਤੋਂ ਪਹਿਲਾਂ ਫਲਾਂ ਨੂੰ ਚੰਗੀ ਤਰ੍ਹਾਂ ਧੋ ਕੇ ਖਾਓ।
 


Related News