ਅਨੀਮੀਆ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋ

06/27/2017 6:23:09 PM

ਨਵੀਂ ਦਿੱਲੀ— ਅਨੀਮੀਆ ਮਤਲੱਬ ਸਰੀਰ 'ਚ ਖੂਨ ਦੀ ਕਮੀ ਹੋਣਾ। ਇਹ ਬੀਮਾਰੀ ਜ਼ਿਆਦਾਤਰ ਔਰਤਾਂ 'ਚ ਦੇਖਣ ਨੂੰ ਮਿਲਦੀ ਹੈ। ਇਸ ਨਾਲ ਖੂਨ 'ਚ ਲਾਲ ਕੋਸ਼ਿਕਾਵਾਂ ਦੀ ਘਾਟ ਹੋ ਜਾਂਦੀ ਹੈ ਜੋ ਪੂਰੇ ਸਰੀਰ 'ਚ ਆਕਸੀਜ਼ਨ ਨੂੰ ਪ੍ਰਵਾਹਿਤ ਕਰਦਾ ਹੈ। ਇਸ ਨਾਲ ਸਰੀਰ ਨੂੰ ਪੂਰੀ ਮਾਤਰਾ 'ਚ ਊਰਜਾ ਨਹੀਂ ਮਿਲ ਪਾਉਂਦੀ। ਇਸ ਬੀਮਾਰੀ ਦੇ ਚਲਦੇ ਵਿਅਕਤੀ ਨੂੰ ਸਿਹਤ ਸੰਬੰਧੀ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਹੀ ਸਮੇਂ 'ਤੇ ਇਸਦੇ ਲੱਛਣਾ ਨੂੰ ਪਹਿਚਾਨ ਕੇ ਇਲਾਜ ਕਰਵਾਉਣਾ ਬਹੁਤ ਜ਼ਰੂਰੀ ਹੈ।
ਕਾਰਨ
- ਸਰੀਰ 'ਚ ਆਇਰਨ ਦੀ ਕਮੀ
- ਹਰੀ ਸਬਜ਼ੀਆਂ ਦੀ ਵਰਤੋ ਨਾ ਕਰਨਾ
- ਕੈਲਸ਼ੀਅਮ ਜ਼ਿਆਦਾ ਲੈਣਾ
- ਫੋਲਿਕ ਐਸਿਡ ਦੀ ਕਮੀ
- ਪੇਟ 'ਚ ਇੰਫੈਕਸ਼ਨ
ਲੱਛਣ
- ਥਕਾਵਟ ਮਹਿਸੂਸ ਹੋਣਾ
- ਨਹੁੰਆ ਦਾ ਪੀਲਾ ਪੈਣਾ
- ਚੱਕਰ ਆਉਣਾ
- ਪੈਰਾਂ ਦੇ ਤਲੇ ਠੰਡੇ ਰਹਿਣਾ
- ਲਗਾਤਾਰ ਸਿਰਦਰਦ ਰਹਿਣਾ
- ਅੱਖਾਂ ਦੇ ਸਾਹਮਣੇ ਹਨੇਰਾ ਆਉਣਾ
ਖਾਓ ਇਹ ਆਹਾਰ 
1. ਚੁਕੰਦਰ
ਚੁਕੰਦਰ 'ਚ ਆਇਰਨ ਭਰਪੂਰ ਮਾਤਰਾ 'ਚ ਹੁੰਦਾ ਹੈ ਜੋ ਸਰੀਰ 'ਚ ਖੂਨ ਦੀ ਕਮੀ ਨੂੰ ਪੂਰਾ ਕਰਦਾ ਹੈ ਸਲਾਦ ਜਾਂ ਸਬਜ਼ੀ ਦੇ ਰੂਪ 'ਚ ਇਸ ਦਾ ਸੇਵਨ ਕਰੋ।
2. ਬ੍ਰੋਕਲੀ
ਬ੍ਰੋਕਲੀ 'ਚ ਅਨੀਮੀਆ ਨਾਲ ਲੜਣ ਵਾਲੇ ਜ਼ਰੂਰੀ ਤੱਤ ਮੋਜੂਦ ਹੁੰਦੇ ਹਨ ਅਜਿਹੇ 'ਚ ਇਸ ਦਾ ਸੇਵਨ ਕਰਕੇ ਸਰੀਰ 'ਚ ਖੂਨ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ।
3. ਅੰਜੀਰ 
ਅਨੀਮੀਆ 'ਚ ਅੰਜੀਰ ਦੀ ਵਰਤੋ ਕਾਫੀ ਫਾਇਦੇਮੰਦ ਸਾਬਤ ਹੁੰਦਾ ਹੈ। ਅੰਜੀਰ 'ਚ ਵਿਟਾਮਿਨ ਬੀ 12, ਕੈਲਸ਼ੀਅਮ, ਆਇਰਨ, ਫਾਸਫੋਰਸ, ਪੋਟਾਸ਼ੀਅਮ ਵਰਗੇ ਤੱਤ ਮੋਜੂਦ ਹੁੰਦੇ ਹਨ ਜੋ ਖੂਨ ਦੀ ਕਮੀ ਨੂੰ ਦੂਰ ਕਰਦੇ ਹਨ। 
4. ਅੰਗੂਰ
ਖੂਨ ਦੀ ਕਮੀ ਨੂੰ ਦੂਰ ਕਰਨ ਦੇ ਲਈ ਅੰਗੂਰ ਦੀ ਵਰਤੋਂ ਕਰੋ। ਇਸ 'ਚ ਜ਼ਿਆਦਾ ਮਾਤਰਾ 'ਚ ਆਇਰਨ ਹੁੰਦਾ ਹੈ ਜੋ ਸਰੀਰ 'ਚ ਹੀਮੋਗਲੋਬਿਨ ਵਧਾਉਣ 'ਚ ਸਹਾਈ ਹੁੰਦਾ ਹੈ।
5. ਪਾਲਕ
ਪਾਲਕ 'ਚ ਮੋਜੂਦ ਆਇਰਨ ਨੂੰ ਸਰੀਰ ਆਸਾਨੀ ਨਾਲ ਸੋਖ ਲੈਂਦਾ ਹੈ ਜਿਸ ਨਾਲ ਹੀਮੋਗਲੋਬਿਨ ਵਧਦਾ ਹੈ ਅਤੇ ਅਜਿਹੇ 'ਚ ਆਪਣੀ ਡਾਈਟ 'ਚ ਪਾਲਕ ਨੂੰ ਜ਼ਰੂਰ ਸ਼ਾਮਲ ਕਰੋ। 
6. ਕੇਲ ਦੇ ਪੱਤੇ 
ਕੇਲ ਇਕ ਤਰ੍ਹਾਂ ਨਾਲ ਗੋਭੀ ਦੇ ਪੱਤਿਆਂ ਦੀ ਤਰ੍ਹਾਂ ਹੁੰਦਾ ਹੈ ਇਸ 'ਚ ਵਿਟਾਮਿਨ ਸੀ ਪੋਟਾਸ਼ਿਅਮ ਅਤੇ ਮੈਗਨੀਸ਼ੀਅਮ ਵਰਗੇ ਤੱਤ ਹੁੰਦੇ ਹਨ। ਜੋ ਸਰੀਰ 'ਚ ਖੂਨ ਦੀ ਕਮੀ ਨੂੰ ਪੂਰਾ ਕਰਦੇ ਹਨ। ਇਸ ਨੂੰ ਸਲਾਦ ਦੇ ਰੂਪ 'ਚ ਵੀ ਖਾਦਾ ਜਾ ਸਕਦਾ ਹੈ।


Related News