ਖੰਘ ਦੀ ਸਮੱਸਿਆ ਨੂੰ ਦੂਰ ਕਰਨ ਲਈ ਇਨ੍ਹਾਂ ਘਰੇਲੂ ਨੁਸਖਿਆਂ ਦੀ ਕਰੋ ਵਰਤੋ

10/17/2017 10:43:49 AM

ਨਵੀਂ ਦਿੱਲੀ— ਉਂਝ ਤਾਂ ਖੰਘ ਆਉਣਾ ਇਕ ਆਮ ਸਮੱਸਿਆ ਹੈ ਪਰ ਜੇ ਇਹ ਇਕ ਵਾਰ ਲੱਗ ਜਾਵੇ ਤਾਂ ਜਲਦੀ ਰੁਕਣ ਦਾ ਨਾਂ ਹੀ ਨਹੀਂ ਲੈਂਦੀ ਪਰ ਖੰਘ ਦੀ ਸਮੱਸਿਆ 2 ਹਫਤਿਆਂ ਤੱਕ ਲਗਾਤਾਰ ਹੋਵੇ ਤਾਂ ਇਹ ਚਿੰਤਾਂ ਦਾ ਵਿਸ਼ਾ ਹੋ ਸਕਦਾ ਹੈ। ਜੇ ਤੁਹਾਨੂੰ ਵੀ ਇਨ੍ਹੇ ਦਿਨਾਂ ਤੱਕ ਖੰਘ ਹੋਵੇ ਤਾਂ ਤੁਰੰਤ ਡਾਕਟਰ ਦੀ ਸਲਾਹ ਲਓ। ਉਂਝ ਤਾਂ ਖੰਘ ਹੋਣ 'ਤੇ ਲੋਕ ਤੁਰੰਤ ਹੀ ਬਾਜ਼ਾਰ 'ਚੋਂ ਮਿਲਣ ਵਾਲੀ ਕੋਈ ਵੀ ਸਿਰਪ ਜਾਂ ਦਵਾਈਆਂ ਦੀ ਵਰਤੋਂ ਕਰ ਲੈਂਦੇ ਹਨ ਪਰ ਇਨ੍ਹਾਂ ਨਾਲੋਂ ਜ਼ਿਆਦਾ ਕਾਰਗਾਰ ਘਰੇਲੂ ਨੁਸਖੇ ਹੁੰਦੇ ਹਨ, ਜਿਨ੍ਹਾਂ ਦੀ ਵਰਤੋ ਸਾਡੇ ਬਜ਼ੁਰਗ ਸਦੀਆਂ ਤੋਂ ਕਰਦੇ ਆ ਰਹੇ ਹਨ। ਅੱਜ ਅਸੀਂ ਵੀ ਉਨ੍ਹਾਂ ਘਰੇਲੂ ਨੁਸਖਿਆਂ ਦੇ ਕੁਝ ਟਿਪਸ ਲੈ ਕੇ ਆਏ ਹਾਂ ਜੋ ਖੰਘ ਤੋਂ ਰਾਹਤ ਦਿਵਾਉਂਦੇ ਹਨ। ਆਓ ਜਾਣਦੇ ਹਾਂ ਉਨ੍ਹਾਂ ਬਾਰੇ... 
1. ਘਿਓ ਅਤੇ ਕਾਲੀ ਮਿਰਚ
ਗਾਂ ਦੇ ਦੁੱਧ ਨਾਲ ਬਣਿਆ ਘਿਓ ਅਤੇ ਉਸ ਵਿਚ ਕਾਲੀ ਮਿਰਚ ਪਾ ਕੇ ਗੈਸ 'ਤੇ ਗਰਮ ਕਰੋ। ਫਿਰ ਇਸ ਵਿਚ ਪੀਸੀ ਹੋਈ ਮਿਸ਼ਰੀ ਮਿਲਾਓ ਅਤੇ ਉਸ ਵਿਚੋਂ ਕਾਲੀ ਮਿਰਚ ਕੱਢ ਕੇ ਖਾ ਲਓ। ਇਸ ਖੁਰਾਕ ਨੂੰ ਦੋ ਤਿੰਨ ਦਿਨ ਲਗਾਤਾਰ ਖਾਣ ਨਾਲ ਖੰਘ ਦੀ ਸਮੱਸਿਆ ਦੂਰ ਹੋ ਜਾਂਦੀ ਹੈ। 

PunjabKesari
2. ਸੇਂਧਾ ਨਮਕ
ਸੇਂਧਾ ਨਮਕ ਦੀ ਡਲੀ ਨੂੰ ਗੈਸ 'ਤੇ ਚੰਗੀ ਤਰ੍ਹਾਂ ਨਾਲ ਗਰਮ ਕਰ ਲਓ। ਜਦੋਂ ਨਮਕ ਦੀ ਡਲੀ ਲਾਲ ਹੋ ਜਾਵੇ ਤਾਂ ਅੱਧਾ ਕੱਪ ਪਾਣੀ ਵਿਚ ਪਾ ਕੇ ਬਾਹਰ ਕੱਢ ਲਓ। ਫਿਰ ਸੋਂਣ ਤੋਂ ਪਹਿਲਾਂ ਉਸ ਪਾਣੀ ਨੂੰ ਪੀਓ। ਇਸ ਨਾਲ ਖੰਘ ਬੰਦ ਹੋ ਜਾਂਦੀ ਹੈ। 

PunjabKesari
3. ਸ਼ਹਿਦ ਅਤੇ ਸੌਂਗੀ
ਸ਼ਹਿਦ ਅਤੇ ਸੌਂਗੀ ਵਿਚ ਮਨੱਕੇ ਨੂੰ ਮਿਲਾ ਕੇ ਖਾਣ ਨਾਲ ਵੀ ਖੰਘ ਵਿਚ ਕਾਫੀ ਆਰਾਮ ਮਿਲਦਾ ਹੈ। 

PunjabKesari
4. ਸ਼ਹਿਦ ਅਤੇ ਤ੍ਰਿਫਲਾ 
ਸ਼ਹਿਦ ਵਿਚ ਤ੍ਰਿਫਲਾ ਮਿਲਾਓ ਅਤੇ ਇਸ ਦੀ ਵਰਤੋਂ ਲਗਾਤਾਰ 2 ਦਿਨਾਂ ਤੱਕ ਕਰੋ। ਇਸ ਨਾਲ ਕਾਫੀ ਰਾਹਤ ਮਿਲੇਗੀ। 
5. ਤੁਲਸੀ ਅਤੇ ਕਾਲੀ ਮਿਰਚ 
ਤੁਲਸੀ ਵਿਚ ਕਾਲੀ ਮਿਰਚ ਅਤੇ ਅਦਰਕ ਮਿਲਾ ਕੇ ਚਾਹ ਬਣਾ ਲਓ। ਫਿਰ ਇਸ ਚਾਹ ਨੂੰ ਖੰਘ ਹੋਣ 'ਤੇ ਪੀਓ। ਇਸ ਨਾਲ ਖੰਘ ਵਿਚ ਕਾਫੀ ਆਰਾਮ ਮਿਲਦਾ ਹੈ। 
6. ਸੋਂਠ ਅਤੇ ਦੁੱਧ
ਸੋਂਠ ਨੂੰ ਦੁੱਧ ਵਿਚ ਮਿਲਾ ਕੇ ਉਬਾਲ ਲਓ ਅਤੇ ਸ਼ਾਮ ਨੂੰ ਸੋਂਦੇ ਸਮੇਂ ਇਸ ਦੁੱਧ ਨੂੰ ਪੀਓ। ਅਜਿਹਾ ਕੁਝ ਦਿਨਾਂ ਤੱਕ ਲਗਾਤਾਰ ਕਰਨ ਨਾਲ ਖੰਘ ਜੜ ਤੋਂ ਖਤਮ ਹੋ ਜਾਂਦੀ ਹੈ।


Related News