ਬਵਾਸੀਰ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਵਰਤੋ ਇਹ ਘਰੇਲੂ ਨੁਸਖੇ

12/04/2017 5:31:42 PM

ਨਵੀਂ ਦਿੱਲੀ— ਬਵਾਸੀਰ ਤੋਂ ਜ਼ਿਆਦਾਤਰ ਲੋਕ ਪੀੜਤ ਰਹਿੰਦੇ ਹਨ। ਇਸ ਪਿੱਛੇ ਕਾਰਨ ਹੈ ਅਨਿਯਮਿਤ ਰੁਟੀਨ ਅਤੇ ਗਲਤ ਖਾਣ-ਪੀਣ। ਬਵਾਸੀਰ 'ਚ ਹੋਣ ਵਾਲਾ ਦਰਦ ਅਸਹਿਣਯੋਗ ਹੁੰਦਾ ਹੈ। ਮਲ ਦਵਾਰ ਦੇ ਆਲੇ-ਦੁਆਲੇ ਦੀਆਂ ਨਸਾਂ 'ਚ ਸੋਜ ਹੋਣ ਕਾਰਨ ਇਹ ਹੁੰਦੀ ਹੈ। ਆਮ ਤੌਰ 'ਤੇ ਇਹ ਦੋ ਤਰ੍ਹਾਂ ਦੀ ਹੁੰਦੀ ਹੈ ਅੰਦਰੂਨੀ ਅਤੇ ਬਾਹਰੀ ਬਵਾਸੀਰ। ਅੰਦਰੂਨੀ ਬਵਾਸੀਰ 'ਚ ਨਸਾਂ ਦੀ ਸੋਜ ਨਜ਼ਰ ਨਹੀਂ ਆਉਂਦੀ ਪਰ ਮਹਿਸੂਸ ਹੁੰਦੀ ਹੈ, ਜਦਕਿ ਬਾਹਰੀ ਬਵਾਸੀਰ 'ਚ ਇਹ ਸੋਜ ਗੁਦਾ ਦੇ ਬਿਲਕੁਲ ਬਾਹਰ ਨਜ਼ਰ ਆਉਂਦੀ ਹੈ।
ਇਸ ਦੀ ਪਛਾਣ ਕਰਨੀ ਬਹੁਤ ਸੌਖੀ ਹੈ। ਮਲ ਤਿਆਗਣ ਵੇਲੇ ਮਲ ਦਵਾਰ 'ਚ ਬੇਹੱਦ ਦਰਦ ਅਤੇ ਇਸ ਪਿੱਛੋਂ ਖੂਨ ਦਾ ਰਿਸਣਾ ਤੇ ਫਿਰ ਖਾਰਸ਼ ਆਦਿ ਇਸ ਦੇ ਲੱਛਣ ਹਨ। ਇਸ ਕਾਰਨ ਗੁੱਦੇ 'ਚ ਸੋਜ ਹੋ ਜਾਂਦੀ ਹੈ। ਆਯੁਰਵੈਦਿਕ ਔਸ਼ਧੀਆਂ ਨੂੰ ਅਪਣਾ ਕੇ ਇਸ ਸਮੱਸਿਆ ਤੋਂ ਛੁਟਕਾਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਇਥੇ ਦੱਸੇ ਰਹੇ ਹਾਂ ਬਵਾਸੀਰ ਤੋਂ ਛੁਟਕਾਰੇ ਦੇ ਕੁਝ ਘਰੇਲੂ ਉਪਾਅ।
1. ਨਿੰਬੂ
ਡੇਢ ਜਾਂ ਦੋ ਕਾਗਜ਼ੀ ਨਿੰਬੂ ਅਨੀਮਾ ਰਾਹੀਂ ਗੁਦਾ 'ਚ ਰੱਖੋ। 10-15 ਮਿੰਟਾਂ ਦੇ ਅੰਤਰ ਨਾਲ ਇਸ ਨੂੰ ਲੈਂਦੇ ਰਹੋ ਅਤੇ ਫਿਰ ਪਖਾਨੇ ਜਾਓ। ਇਹ ਤਰੀਕਾ 4-5 ਦਿਨਾਂ 'ਚ ਇਕ ਵਾਰ ਕਰੋ। ਇਸ ਨੂੰ 3 ਵਾਰ ਵਰਤਣ 'ਤੇ ਬਵਾਸੀਰ ਦੀ ਸਮੱਸਿਆ ਤੋਂ ਫਾਇਦਾ ਮਿਲਦਾ ਹੈ।
2. ਜੀਰਾ
ਦੋ ਲਿਟਰ ਮਿੱਠਾ ਲੈ ਕੇ ਉਸ 'ਚ 50 ਗ੍ਰਾਮ ਪੀਸਿਆ ਹੋਇਆ ਜੀਰਾ ਅਤੇ ਥੋੜ੍ਹਾ ਜਿਹਾ ਨਮਕ ਮਿਲਾ ਦਿਓ। ਜਦੋਂ ਵੀ ਪਿਆਸ ਲੱਗੇ ਤਾਂ ਪਾਣੀ ਦੀ ਥਾਂ ਲੱਸੀ ਪੀਓ। ਚਾਰ ਦਿਨਾਂ ਤੱਕ ਇਹ ਤਰੀਕਾ ਅਪਣਾਉਣ ਨਾਲ ਬਵਾਸੀਰ ਦੇ ਮੱਸੇ ਠੀਕ ਹੋ ਜਾਂਦੇ ਹਨ। ਇਸ ਦੀ ਜਗ੍ਹਾ ਅੱਧਾ ਚੱਮਚ ਜੀਰੇ ਪਾਊਡਰ ਨੂੰ ਇਕ ਗਲਾਸ ਪਾਣੀ 'ਚ ਪਾ ਕੇ ਪੀਓ।
3. ਜਾਮੁਨ
ਜਾਮੁਨ ਅਤੇ ਅੰਬ ਦੀ ਗਿਟਕ ਦੇ ਅੰਦਰਲੇ ਹਿੱਸੇ ਨੂੰ ਸੁਕਾ ਕੇ ਚੂਰਨ ਬਣਾ ਲਓ। ਕੋਸੇ ਪਾਣੀ ਜਾਂ ਲੱਸੀ ਨਾਲ ਇਸ ਚੂਰਨ ਦਾ ਇਕ ਚੱਮਚ ਖਾਓ। ਇਸ ਨਾਲ ਖੂਨੀ ਬਵਾਸੀਰ 'ਚ ਲਾਭ ਮਿਲਦਾ ਹੈ।
4. ਈਸਬਗੋਲ
ਈਸਬਗੋਲ ਦੇ ਪਾਊਡਰ ਦੀ ਵਰਤੋਂ ਨਾਲ ਕਬਜ਼ ਤੋਂ ਰਾਹਤ ਮਿਲਦੀ ਹੈ। ਇਸ ਨਾਲ ਕੁਝ ਹੱਦ ਤੱਕ ਪੇਟ ਵੀ ਸਾਫ ਰਹਿੰਦਾ ਹੈ ਅਤੇ ਮੱਸਾ ਬਹੁਤਾ ਦਰਦ ਵੀ ਨਹੀਂ ਕਰਦਾ।
5. ਵੱਡੀ ਇਲਾਇਚੀ
ਵੱਡੀ ਇਲਾਇਚੀ ਵੀ ਬਵਾਸੀਰ ਦੂਰ ਕਰਨ ਦਾ ਇਕ ਵਧੀਆ ਇਲਾਜ ਹੈ। ਇਸ ਦੇ ਲਈ ਲੱਗਭਗ 50 ਗ੍ਰਾਮ ਵੱਡੀ ਇਲਾਇਚੀ ਨੂੰ ਤਵੇ 'ਤੇ ਭੁੰਨਦੇ ਹੋਏ ਸਾੜ ਲਓ। ਠੰਡੀ ਹੋਣ 'ਤੇ ਇਸ ਨੂੰ ਪੀਸ ਲਓ। ਰੋਜ਼ ਸਵੇਰੇ ਇਸ ਚੂਰਨ ਨੂੰ ਪਾਣੀ ਨਾਲ ਖਾਲੀ ਪੇਟ ਲੈਣ 'ਤੇ ਬਵਾਸੀਰ ਠੀਕ ਹੋ ਜਾਂਦੀ ਹੈ।
6. ਕਿਸ਼ਮਿਸ਼
ਰਾਤ ਨੂੰ 100 ਗ੍ਰਾਮ ਕਿਸ਼ਮਿਸ਼ ਪਾਣੀ 'ਚ ਭਿਓਂ ਦਿਓ ਅਤੇ ਇਸ ਨੂੰ ਸਵੇਰ ਸਮੇਂ ਇਸੇ ਪਾਣੀ 'ਚ ਮਸਲ ਦਿਓ। ਇਸ ਪਾਣੀ ਦਾ ਰੋਜ਼ਾਨਾ ਸੇਵਨ ਕਰਨ ਨਾਲ ਕੁਝ ਹੀ ਦਿਨਾਂ 'ਚ ਬਵਾਸੀਰ ਰੋਗ ਠੀਕ ਹੋ ਜਾਂਦਾ ਹੈ।
ਕੁਝ ਹੋਰ ਉਪਾਅ
1.
ਇਕ ਚੌਥਾਈ ਚੱਮਚ ਦਾਲਚੀਨੀ ਚੂਰਨ ਇਕ ਚੱਮਚ ਸ਼ਹਿਦ 'ਚ ਮਿਲਾ ਕੇ ਖਾਣਾ ਚਾਹੀਦਾ। ਇਸ ਦੇ ਰੋਜ਼ਾਨਾ ਸੇਵਨ ਨਾਲ ਬਵਾਸੀਰ ਖਤਮ ਹੋ ਜਾਂਦੀ ਹੈ।
2. ਹਰੜ ਜਾਂ ਬਾਲ ਹਰੜ ਦਾ ਰੋਜ਼ਾਨਾ ਸੇਵਨ ਕਰਨ ਨਾਲ ਵੀ ਲਾਭ ਮਿਲਦਾ ਹੈ। 
3. ਬਵਾਸੀਰ 'ਤੇ ਅਰੰਡੀ ਦਾ ਤੇਲ ਲਗਾਉਣ ਨਾਲ ਫਾਇਦਾ ਹੁੰਦਾ ਹੈ।
4. ਨਿੰਮ ਦਾ ਤੇਲ ਮੱਸਿਆਾਂ 'ਤੇ ਲਗਾਉਣ ਅਤੇ ਰੋਜ਼ਾਨਾ ਇਸ ਤੇਲ ਦੀਆਂ 4-5 ਬੂੰਦਾਂ ਪੀਣ ਨਾਲ ਬਵਾਸੀਰ 'ਚ ਲਾਭ ਮਿਲਦਾ ਹੈ। 
5. ਅਰਾਮ ਪਹੁੰਚਾਉਣ ਵਾਲੀਆਂ ਕ੍ਰੀਮਾਂ, ਮਰਹਮ ਆਦਿ ਵਰਤੋਂ ਤੁਹਾਨੂੰ ਦਰਦ ਅਤੇ ਖਾਰਸ਼ ਤੋਂ ਅਰਾਮ ਦਿਵਾ ਸਕਦੀਆਂ ਹਨ।
ਇਲਾਜ ਨਾਲੋਂ ਪਰਹੇਜ਼ ਚੰਗਾ
ਉਪਰੋਕਤ ਔਸ਼ਧੀਆਂ ਦੀ ਵਰਤੋਂ ਤੋਂ ਇਲਾਵਾ ਆਪਣੀਆਂ ਅੰਤੜੀਆਂ ਦੀਆਂ ਗਤੀਵਿਧੀਆਂ ਨੂੰ ਸਾਧਾਰਨ ਰੱਖਣ ਲਈ ਫਲ, ਸਬਜ਼ੀਆਂ, ਭੂਰੇ ਚੌਲ, ਬ੍ਰਾਊਨ ਬ੍ਰੈੱਡ ਆਦਿ ਵਰਗੇ ਖਾਧ ਪਦਾਰਥਾਂ ਦੀ ਵਰਤੋਂ ਕਰੋ ਅਤੇ ਵੱਧ ਤੋਂ ਵੱਧ ਤਰਲ ਪਦਾਰਥਾਂ ਦੀ ਵਰਤੋਂ ਕਰੋ।
 


Related News