ਇਨ੍ਹਾਂ ਬੀਮਾਰੀਆਂ ਨੂੰ ਦੂਰ ਕਰਨ ਲਈ ਮਹਿੰਦੀ ਦੇ ਪੱਤਿਆਂ ਦੀ ਕਰੋ ਵਰਤੋ

10/14/2017 6:10:07 PM

ਨਵੀਂ ਦਿੱਲੀ- ਮਹਿੰਦੀ ਦੀ ਵਰਤੋਂ ਲੋਕ ਪੁਰਾਣੇ ਸਮੇਂ ਤੋਂ ਕਰਦੇ ਆ ਰਹੇ ਹਾਂ ਆਮਤੌਰ 'ਤੇ ਇਸ ਨੂੰ ਵਿਆਹ ਜਾਂ ਤਿਓਹਾਰ ਦੇ ਸਮੇਂ 'ਤੇ ਲਗਾਇਆ ਜਾਂਦਾ ਹੈ। ਹੱਥਾਂ-ਪੈਰਾਂ ਦੇ ਇਲਾਵਾ ਲੋਕ ਇਸ ਨੂੰ ਵਾਲਾਂ 'ਤੇ ਵੀ ਲਗਾਉਂਦੇ ਹਨ ਤਾਂ ਕਿ ਸਫੇਦ ਵਾਲਾਂ ਨੂੰ ਛੁਪਾਇਆ ਜਾ ਸਕੇ ਪਰ ਕੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਸਭ ਤੋਂ ਇਲਾਵਾ ਵੀ ਮਹਿੰਦੀ ਦੇ ਕਈ ਗੁਣਕਾਰੀ ਲਾਭ ਹਨ। ਇਹ ਸਾਡੀ ਸਿਹਤ ਲਈ ਕਿੰਨੀ ਜ਼ਰੂਰੀ ਹੈ। ਆਓ ਜਾਣਦੇ ਹਾਂ ਸਿਹਤ ਲਈ ਕਿੰਨੀ ਫਾਇਦੇਮੰਦ ਹੈ ਮਹਿੰਦੀ:-
1. ਗੁਰਦੇ ਦਾ ਰੋਗ 
ਜੇ ਤੁਸੀਂ ਗੁਰਦੇ ਦੇ ਰੋਗ ਤੋਂ ਪ੍ਰੇਸ਼ਾਨ ਹੋ ਤਾਂ ਅੱਧਾ ਲੀਟਰ ਪਾਣੀ ਵਿਚ 50 ਗ੍ਰਾਮ ਮਹਿੰਦੀ ਦੇ ਪੱਤਿਆਂ ਨੂੰ ਪੀਸ ਕੇ ਪਾਓ। ਫਿਰ ਇਸ ਨੂੰ ਉਬਾਲ ਲਓ ਅਤੇ ਛਾਣ ਕੇ ਪੀਓ। 
2. ਮਾਈਗਰੇਨ 
ਮਾਈਗਰੇਨ ਦੇ ਦਰਦ ਨਾਲ ਪ੍ਰੇਸ਼ਾਨ ਹੋ ਤਾਂ ਰਾਤ ਨੂੰ ਸੋਂਣ ਤੋਂ ਪਹਿਲਾਂ 200 ਗ੍ਰਾਮ ਪਾਣੀ ਵਿਚ 100 ਗ੍ਰਾਮ ਮਹਿੰਦੀ ਦੇ ਪੱਤਿਆਂ ਨੂੰ ਕੁੱਟ ਕੇ ਭਿਓਂ ਕੇ ਲਓ ਫਿਰ ਸਵੇਰੇ ਉਠਦੇ ਹੀ ਇਸ ਪਾਣੀ ਨੂੰ ਛਾਣ ਲਓ ਅਤੇ ਇਸ ਦੀ ਵਰਤੋਂ ਕਰੋ। 
3. ਚਮੜੀ ਦਾ ਰੋਗ 
ਚਮੜੀ ਦਾ ਰੋਗ ਹੋਣ 'ਤੇ ਮਹਿੰਦੀ ਦੇ ਰੁੱਖ ਦੀ ਛਾਲ ਨੂੰ ਪੀਸ ਕੇ ਕਾੜਾ ਬਣਾ ਲਓ ਫਿਰ ਇਸ ਦੀ ਇਕ ਮਹੀਨੇ ਤੱਕ ਵਰਤੋਂ ਕਰੋ ਪਰ ਧਿਆਨ ਰੱਖੋ ਕਿ ਇਸ ਪ੍ਰਕਿਰਿਆ ਦੇ ਦੌਰਾਨ ਸਾਬਣ ਦੀ ਵਰਤੋਂ ਤੋਂ ਪਰਹੇਜ਼ ਕਰੋ। 
4. ਹਾਈ ਬੀਪੀ 
ਇਸ ਸਮੱਸਿਆ ਵਿਚ ਮਹਿੰਦੀ ਇਕ ਵਰਦਾਨ ਹੈ। ਮਹਿੰਦੇ ਦੇ ਪੱਤਿਆਂ ਦੇ ਪੀਸ ਕਰ ਕੇ ਆਪਣੇ ਪੈਰਾਂ ਦੇ ਤਲਿਆਂ ਅਤੇ ਹੱਥਾਂ 'ਤੇ ਲਗਾਓ। 
5. ਪੱਥਰੀ 
ਅੱਧਾ ਲੀਟਰ ਪਾਣੀ ਵਿਚ 50 ਗ੍ਰਾਮ ਮਹਿੰਦੀ ਦੇ ਪੱਤਿਆਂ ਨੂੰ ਪੀਸ ਕੇ ਉਬਾਲ ਲਓ ਜਦੋਂ 100 ਗ੍ਰਾਮ ਪਾਣੀ ਬਚ ਜਾਵੇ ਤਾਂ ਇਸ ਨੂੰ ਛਾਣ ਕੇ ਪੀ ਲਓ। 
6. ਸੜਣ 'ਤੇ 
ਜੇ ਤੁਹਾਡੇ ਸਰੀਰ ਦਾ ਕੋਈ ਅੰਗ ਸੜ ਗਿਆ ਹੈ ਤਾਂ ਮਹਿੰਦੀ ਦੇ ਪੱਤਿਆਂ ਦਾ ਗਾੜਾ ਲੇਪ ਤਿਆਰ ਕਰੋ ਅਤੇ ਇਸ ਨੂੰ ਸੜੇ ਹੋਈ ਥਾਂ 'ਤੇ ਲਗਾਓ। ਸੜਣ ਤੁਰੰਤ ਸਾਂਤ ਹੋ ਜਾਵੇਗੀ। 
7. ਮੂੰਹ ਦੇ ਛਾਲੇ 
ਮਹਿੰਦੀ ਦੇ ਪੱਤਿਆਂ ਨੂੰ ਚਬਾਉਣ ਨਾਲ ਮੂੰਹ ਦੇ ਛਾਲੇ ਠੀਕ ਹੋ ਜਾਂਦੇ ਹਨ। 
8. ਪੀਲੀਆ 
ਰਾਤ ਵਿਚ 200 ਗ੍ਰਾਮ ਪਾਣੀ ਵਿਚ 100 ਗ੍ਰਾਮ ਮਹਿੰਦੀ ਦੇ ਪੱਤਿਆਂ ਨੂੰ ਕੁੱਟ ਕੇ ਭਿਓਂ ਕੇ ਰੱਖ ਲਓ ਅਤੇ ਸਵੇਰੇ ਛਾਣ ਕੇ ਪੀਓ। ਅਜਿਹਾ ਇਕ ਹਫਤੇ ਤੱਕ ਰੋਜ਼ਾਨਾ ਕਰੋ। ਇਹ ਉਪਾਅ ਪੀਲੀਆ ਨੂੰ ਦੂਰ ਕਰਨ ਵਿਚ ਬੜਾ ਕਾਰਗਾਰ ਸਾਬਤ ਹੁੰਦਾ ਹੈ।


Related News