ਇਨ੍ਹਾਂ ਸਮੱਸਿਆਵਾਂ ਤੋਂ ਛੁਟਾਕਾਰਾ ਪਾਉਣ ਲਈ ਰੀਠੇ ਦੀ ਕਰੋ ਵਰਤੋ

08/16/2017 12:09:09 PM

ਨਵੀਂ ਦਿੱਲੀ— ਰੀਠਾ ਇਕ ਤਰ੍ਹਾਂ ਦਾ ਫਲ ਹੈ ਜਿਸ ਨੂੰ ਸੁੱਕਾ ਕੇ ਇਸ ਦੀ ਵਰਤੋਂ ਸਾਬਣ, ਡਿਟਰਜੈਂਟ ਅਤੇ ਸ਼ੈਂਪੂ ਵਿਚ ਕੀਤੀ ਜਾਂਦੀ ਹੈ। ਸਾਬੁਤ ਰੀਠਾ ਅਤੇ ਇਸ ਦਾ ਪਾਊਡਰ ਵੀ ਆਸਾਨੀ ਨਾਲ ਮਾਰਕਿਟ ਵਿਚ ਮਿਲ ਜਾਂਦਾ ਹੈ। ਜ਼ਿਆਦਾਤਰ ਇਸ ਦੀ ਵਰਤੋਂ ਵਾਲਾਂ ਨੂੰ ਮਜ਼ਬੂਤ ਅਤੇ ਕਾਲਾ ਕਰਨ ਲਈ ਕੀਤੀ ਜਾਂਦੀ ਹੈ ਪਰ ਇਸ ਨਾਲ ਸਿਹਤ ਨਾਲ ਜੁੜੀਆਂ ਵੀ ਕਈ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। 
1. ਮਾਈਗਰੇਨ
ਮਾਈਗਰੇਨ ਹੋਣ ਨਾਲ ਸਿਰ ਦੇ ਅੱਧੇ ਹਿੱਸੇ ਵਿਚ ਤੇਜ਼ ਦਰਦ ਹੁੰਦਾ ਹੈ ਜਿਸ ਨੂੰ ਸਹਿਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਇਸ ਵਿਚ ਰੀਠਾ ਦੀ ਵਰਤੋਂ ਕਰਕੇ ਇਸ ਦੇ ਦਰਦ ਤੋਂ ਰਾਹਤ ਪਾਈ ਜਾ ਸਕਦੀ ਹੈ। ਇਸ ਲਈ ਰੀਠਾ ਪਾਊਡਰ ਵਿਚ ਥੋੜ੍ਹੀ ਜਿਹੀ ਕਾਲੀ ਮਿਰਚ ਅਤੇ ਪਾਣੀ ਮਿਲਾਓ ਅਤੇ ਇਸ ਘਰੇਲੂ ਘੋਲ ਦੀਆਂ 4-5 ਬੂੰਦਾ ਨੱਕ ਵਿਚ ਪਾਓ ਇਸ ਨਾਲ ਮਾਈਗਰੇਨ ਦਾ ਦਰਦ ਦੂਰ ਹੋ ਜਾਂਦਾ ਹੈ। 
2. ਅਸਥਮਾ
ਅਸਥਮਾ ਦੇ ਰੋਗੀ ਨੂੰ ਸਾਹ ਲੈਣ ਵਿਚ ਕਾਫੀ ਤਕਲੀਫ ਹੁੰਦੀ ਹੈ ਅਤੇ ਧੂਲ ਮਿੱਟੀ ਦੀ ਵਜ੍ਹਾ ਨਾਲ ਅਕਸਰ ਉਨ੍ਹਾਂ ਨੂੰ ਖਾਂਸੀ ਜੁਕਾਮ ਹੋ ਜਾਂਦਾ ਹੈ। ਅਜਿਹੇ ਵਿਚ ਰੀਠਾ ਪਾਊਡਰ ਵਿਚ 250 ਮਿਲੀ ਲੀਟਰ ਪਾਣੀ ਮਿਲਾ ਕੇ ਕਾੜ੍ਹਾ ਬਣਾ ਲਓ ਅਤੇ ਇਸ ਨੂੰ ਪੀਣ ਨਾਲ ਰਾਹਤ ਮਿਲਦੀ ਹੈ। ਦਿਲ ਵਿਚ 2-3 ਵਾਰ ਇਸ ਕਾੜ੍ਹੇ ਨੂੰ ਪੀਣ ਨਾਲ ਕੱਫ ਠੀਕ ਹੋ ਜਾਂਦਾ ਹੈ ਅਤੇ ਸਾਹ ਲੈਣ ਵਿਚ ਵੀ ਮੁਸ਼ਕਿਲ ਨਹੀਂ ਆਉਂਦੀ। 
3. ਦੰਦ ਦਰਦ
ਇਸ ਲਈ ਰੀਠੇ ਦੇ ਬੀਜਾਂ ਤਵੇ 'ਤੇ ਭੁੰਨ ਲਓ ਅਤੇ ਉਸ ਵਿਚ ਬਰਾਬਰ ਮਾਤਰਾ ਵਿਚ ਫੱਟਕਰੀ ਮਿਲਾ ਕੇ ਪੀਸ ਲਓ ਅਤੇ ਇਸ ਨੂੰ ਦੰਦਾਂ 'ਤੇ ਲਗਾਉਣ ਨਾਲ ਆਰਾਮ ਮਿਲਦਾ ਹੈ। 
4. ਬਵਾਸੀਰ 
ਬਵਾਸੀਰ ਹੋਣ 'ਤੇ ਉਸ ਥਾਂ 'ਤੋਂ ਖੂਨ ਆਉਂਦਾ ਹੈ ਅਤੇ ਬਹੁਤ ਦਰਦ ਵੀ ਹੁੰਦਾ ਹੈ। ਇਸ ਲਈ ਅੱਧਾ ਲੀਟਰ ਪਾਣੀ ਵਿਚ ਰੀਠਾ ਪਾਊਡਰ ਮਿਲਾ ਕੇ ਪਕਾਓ ਅਤੇ ਠੰਡਾ ਹੋਣ 'ਤੇ ਅੱਧੇ ਕੱਪ ਦੀ ਮਾਤਰਾ ਵਿਚ ਪੀਓ। ਰੋਜ਼ਾਨਾ ਇਸ ਪਾਣੀ ਦੀ ਵਰਤੋਂ ਕਰਨ ਨਾਲ ਬਵਾਸੀਰ ਠੀਕ ਹੋ ਜਾਂਦੀ ਹੈ। 
5. ਅਨਿਯਮਿਤ ਮਾਹਾਵਾਰੀ
ਇਸ ਲਈ ਰੀਠਾ ਪਾਊਡਰ ਦੀ 2 ਗ੍ਰਾਮ ਮਾਤਰਾ ਵਿਚ ਸ਼ਹਿਦ ਮਿਲਾ ਕੇ ਲੈਣ ਨਾਲ ਮਾਹਾਵਾਰੀ ਨਿਯਮਿਤ ਹੋ ਜਾਂਦੀ ਹੈ ਅਤੇ ਇਸ ਦੌਰਾਨ ਹੋਣ ਵਾਲੇ ਦਰਦ ਤੋਂ ਵੀ ਰਾਹਤ ਮਿਲਦੀ ਹੈ।


Related News