ਤੁਲਸੀ ਦੀ ਵਰਤੋ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

10/14/2017 11:10:45 AM

ਨਵੀਂ ਦਿੱਲੀ— ਬਦਲਦੇ ਲਾਈਫ ਸਟਾਈਲ ਵਿਚ ਸਿਹਤ ਸੰਬੰਧੀ ਕਈ ਛੋਟੀਆਂ-ਮੋਟੀਆਂ ਸਮੱਸਿਆਵਾਂ ਹੋਣਾ ਆਮ ਗੱਲ ਹੈ ਪਰ ਇਨ੍ਹਾਂ ਤੋਂ ਛੁਟਕਾਰਾ ਪਾਉਣਾ ਵੀ ਬਹੁਤ ਜ਼ਰੂਰੀ ਹੈ। ਇਹ ਛੋਟੀਆਂ-ਛੋਟੀਆਂ ਸਮੱਸਿਆਵਾਂ ਬਾਅਦ ਵਿਚ ਕਿਸੇ ਵੱਡੀ ਬੀਮਾਰੀ ਦਾ ਰੂਪ ਧਾਰਨ ਕਰ ਲੈਂਦੇ ਹਨ। ਅਜਿਹੇ ਵਿਚ ਤੁਲਸੀ ਕਾਫੀ ਫਾਇਦੇਮੰਦ ਸਾਬਤ ਹੋ ਸਕਦੀ ਹੈ। ਤੁਲਸੀ ਦੀ ਵਰਤੋਂ ਲੋਕ ਸਦੀਆਂ ਤੋਂ ਔਸ਼ਧੀ ਦੇ ਰੂਪ ਵਿਚ ਕਰਦੇ ਆ ਰਹੇ ਹਨ। ਇਨ੍ਹਾਂ ਹੀ ਨਹੀਂ, ਹਿੰਦੂ ਧਰਮ ਵਿਚ ਘਰ ਦੇ ਵਿਹੜੇ ਵਿਚ ਤੁਲਸੀ ਉਗਾਉਣਾ ਸ਼ੁੱਭ ਮੰਨਿਆ ਜਾਂਦਾ ਹੈ। ਤੁਲਸੀਂ ਵਿਚ ਕਈ ਸਿਹਤ ਸੰਬੰਧੀ ਗੁਣ ਮੌਜੂਦ ਹੁੰਦੇ ਹਨ, ਜੋ ਸਾਡੀਆਂ ਸਮੱਸਿਆਵਾਂ ਨੂੰ ਝੱਟ ਵਿਚ ਹੀ ਦੂਰ ਕਰ ਦਿੰਦੇ ਹਨ। ਅੱਜ ਅਸੀਂ ਤੁਹਾਨੂੰ ਸਿਹਤ ਦੀ ਅਜਿਹੀਆਂ ਬੀਮਾਰੀਆਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਵਿਚ ਤੁਲਸੀ ਕਾਫੀ ਫਾਇਦੇਮੰਦ ਸਾਬਤ ਹੋ ਸਕਦੀ ਹੈ। 
1. ਖਾਂਸੀ ਦੂਰ ਕਰੇ
ਤੁਲਸੀ ਦੀਆਂ ਪੱਤੀਆਂ ਕਫ ਸਾਫ ਕਰਨ ਵਿਚ ਮਦਦਗਾਰ ਹੈ। ਇਨ੍ਹਾਂ ਦੀਆਂ ਪੱਤੀਆਂ ਨੂੰ ਅਦਰਕ ਦੇ ਨਾਲ ਚਬਾਉਣ ਨਾਲ ਖਾਂਸੀ-ਜੁਕਾਮ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਤੁਸੀਂ ਚਾਹ ਬਣਾ ਕੇ ਵੀ ਪੀ ਸਕਦੇ ਹੋ। 
2. ਚਮੜੀ ਨੂੰ ਨਿਖਾਰੇ 
ਤੁਲਸੀ ਵਿਚ ਮੌਜੂਦ ਥਾਈਮੋਲ ਤੱਤ ਚਮੜੀ ਰੋਗਾਂ ਨੂੰ ਦੂਰ ਕਰਦਾ ਹੈ। ਤੁਲਸੀ ਅਤੇ ਨਿੰਬੂ ਦਾ ਰਸ ਬਰਾਬਰ ਮਾਤਰਾ ਵਿਚ ਮਿਲਾਓ ਅਤੇ ਚਿਹਰੇ 'ਤੇ ਲਗਾਓ। ਇਸ ਨਾਲ ਛਾਈਆਂ ਦੀ ਸਮੱਸਿਆ ਦੂਰ ਹੋ ਜਾਂਦੀ ਹੈ। 
3. ਸਿਰ ਦਰਦ ਤੋਂ ਰਾਹਤ 
ਤੁਲਸੀ ਦੇ ਪੱਤਿਆਂ ਦੇ ਰਸ ਵਿਚ ਇਕ ਚਮੱਚ ਸ਼ਹਿਦ ਮਿਲਾ ਕੇ ਰੋਜ਼ਾਨਾ ਸਵੇਰੇ ਸ਼ਾਮ ਲੈਣ ਨਾਲ 15 ਦਿਨਾਂ ਤੱਕ ਸਿਰ ਦਰਦ ਤੋਂ ਰਾਹਤ ਮਿਲਦੀ ਹੈ। 
4. ਦਸਤ ਅਤੇ ਉਲਟੀ ਤੋਂ ਛੁਟਕਾਰਾ 
ਛੋਟੀ ਇਲਾਇਚੀ ਵਿਚ ਅਦਰਕ ਦਾ ਰਸ ਅਤੇ ਤੁਲਸੀ ਦੇ ਪੱਤਿਆਂ ਨੂੰ ਮਿਲਾ ਕੇ ਖਾਓ। ਇਸ ਨਾਲ ਉਲਟੀ ਤੋਂ ਰਾਹਤ ਮਿਲੇਗੀ। ਉਂਝ ਹੀ ਜੇ ਦਸਤ ਲੱਗ ਜਾਣ ਤਾਂ ਤੁਲਸੀ ਦੇ ਪੱਤਿਆਂ ਨੂੰ ਭੁੰਨੇ ਹੋਏ ਜੀਰੇ ਨਾਲ ਮਿਲਾ ਕੇ ਖਾਓ। ਇਸ ਨਾਲ ਰਾਹਤ ਮਿਲਦੀ ਹੈ। 
5. ਤਣਾਅ ਨੂੰ ਕਰੇ ਦੂਰ 
ਜੇ ਸਾਰਾ ਦਿਨ ਤਣਾਅ ਰਹਿੰਦਾ ਹੈ ਤਾਂ ਰੋਜ਼ਾਨਾ ਤੁਲਸੀਂ ਦੇ 10 ਪੱਤਿਆਂ ਦੀ ਵਰਤੋਂ ਕਰੋ। ਇਸ ਨਾਲ ਤੁਹਾਨੂੰ ਤਣਾਅ ਨਾਲ ਲੜਣ ਦੀ ਤਾਕਤ ਮਿਲਦੀ ਹੈ। 
6. ਅੱਖਾਂ ਦੀ ਚਮਕ ਵਧਾਏ
ਤੁਲਸੀ ਵਿਚ ਵਿਟਾਮਿਨ ਏ ਭਰਪੂਰ ਮਾਤਰਾ ਵਿਚ ਹੁੰਦਾ ਹੈ। ਜੇ ਅੱਖਾਂ ਵਿਚ ਜਲਣ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੋ ਰਹੀ ਹੈ ਤਾਂ ਤੁਲਸੀ ਦੇ ਅਰਕ ਦੀਆਂ ਦੋ ਬੂੰਦਾ ਅੱਖਾਂ ਵਿਚ ਪਾਉਣ ਨਾਲ ਕਾਫੀ ਫਾਇਦਾ ਹੁੰਦਾ ਹੈ। 
7. ਬਹਿਰੇਪਨ ਤੋਂ ਨਿਜ਼ਾਤ 
ਕੰੰਨ ਦੀਆਂ ਸਮੱਸਿਆਵਾਂ ਜਿਵੇਂ ਕੰਨ ਵਗਣ, ਦਰਦ ਹੋਣਾ ਅਤੇ ਘੱਟ ਸੁਣਾਈ ਦੇਣਾ ਵਰਗੀਆਂ ਸਮੱਸਿਆਵਾਂ ਵਿਚ ਤੁਲਸੀ ਨੂੰ ਮਿਲਾ ਕੇ ਕਾੜ੍ਹਾ ਬਣਾਓ ਅਤੇ ਇਸ ਦੀ ਵਰਤੋ ਕਰੋ। 
8. ਸਾਹ ਲੈਣ ਵਿਚ ਤਕਲੀਫ
ਸਾਹ ਸੰਬੰਧੀ ਸਮੱੱਸਿਆਵਾਂ ਵਿਚ ਤੁਲਸੀ ਕਾਫੀ ਫਾਇਦੇਮੰਦ ਹੈ। ਸ਼ਹਿਦ, ਅਦਰਕ ਅਤੇ ਤੁਲਸੀ ਨੂੰ ਮਿਲਾ ਕੇ ਕਾੜ੍ਹਾ ਬਣਾਓ ਅਤੇ ਇਸ ਦੀ ਵਰਤੋ ਕਰੋ। 
9. ਸਾਹ ਦੀ ਬਦਬੂ ਦੂਰ 
2-4 ਤੁਲਸੀ ਦੇ ਪੱਤਿਆਂ ਦੀ ਰੋਜ਼ਾਨਾ ਵਰਤੋ ਕਰਨ ਨਾਲ ਮੂੰਹ ਦੀ ਇਨਫੈਕਸ਼ਨ ਦੂਰ ਹੋ ਜਾਂਦੀ ਹੈ। 
10. ਕਿਡਨੀ ਰਹੇਗੀ ਫਿਟ 
ਕਿਡਨੀ ਦੀ ਪੱਥਰੀ ਵਿਚ ਤੁਲਸੀ ਦੀਆਂ ਪੱਤੀਆਂ ਉਬਾਲ ਕੇ ਉਸ ਦਾ ਅਰਕ ਬਣਾਓ ਅਤੇ ਉਸ ਵਿਚ ਸ਼ਹਿਦ ਮਿਲਾ ਕੇ ਨਿਯਮਿਤ 6 ਮਹੀਨੇ ਤੱਕ ਪੀਓ। ਇਸ ਨਾਲ ਪੱਥਰੀ ਯੂਰਿਨ ਦੇ ਰਸਤੇ ਤੋਂ ਬਾਹਰ ਨਿਕਲ ਆਉਂਦੀ ਹੈ।


Related News