ਸਫਰ ਦੌਰਾਨ ਹੁੰਦੀ ਹੈ ਉਲਟੀ ਤਾਂ ਵਰਤੋ ਇਹ ਘਰੇਲੂ ਨੁਸਖੇ

06/26/2017 6:22:27 PM

ਨਵੀਂ ਦਿੱਲੀ— ਘੰਮਣਾ-ਫਿਰਨਾ ਕਿਹਨੂੰ ਪਸੰਦ ਨਹੀਂ ਹੁੰਦਾ ਹੈ ਪਰ ਕੁਝ ਲੋਕਾਂ ਨੂੰ ਸਫਰ ਦੇ ਦੌਰਾਨ ਜੀ ਮਚਲਾਉਣਾ ਅਤੇ ਉਲਟੀ ਵਰਗਾ ਮਹਿਸੂਸ ਹੁੰਦਾ ਹੈ। ਜਿਸ ਵਜ੍ਹਾ ਨਾਲ ਲੋਕ ਦੂਰ ਦਾ ਸਫਕ ਕਰਨ ਤੋਂ ਡਰਦੇ ਹਨ। ਇਸ ਦਾ ਕਾਰਨ ਪ੍ਰੈਟ੍ਰੋਲ ਦੀ ਸੁਗੰਧ ਅਤੇ ਸਾਰੀਰਕ ਕਮਜ਼ੋਰੀ ਹੋ ਸਕਦੀ ਹੈ। ਅਜਿਹੇ 'ਚ ਜਦੋਂ ਵੀ ਸਫਰ 'ਤੇ ਨਿਕਲੋ ਤਾਂ ਆਪਣੇ ਨਾਲ ਅਜਿਹੀਆਂ ਕੁਝ ਚੀਜ਼ਾਂ ਰੱਖਣ ਨਾਲ ਉਲਟੀ ਨਹੀਂ ਆਵੇਗੀ। ਆਓ ਜਾਣਦੇ ਹਾਂ ਅਜਿਹੀਆਂ ਕੁਝ ਚੀਜ਼ਾਂ ਬਾਰੇ
1. ਕਾਲੀ ਮਿਰਚ 
ਘਰ ਤੋਂ ਨਿਕਲਣ ਤੋਂ ਪਹਿਲਾਂ ਇਕ ਕੱਪ ਨਿੰਬੂ ਦਾ ਰਸ ਅਤੇ ਚੁਟਕੀ ਇਕ ਕਾਲੀ ਮਿਰਚ ਮਿਲਾਓ ਅਤੇ ਇਸ ਨੂੰ ਪੀਓ। ਇਸ ਨਾਲ ਰਸਤੇ 'ਚ ਉਲਟੀ ਨਹੀਂ ਆਏਗੀ ਅਤੇ ਸਿਰਦਰਦ ਜਾਂ ਚੱਕਰ ਆਉਣ ਵਰਗੀ ਸਮੱਸਿਆ ਵੀ ਨਹੀਂ ਹੋਵੇਗੀ। 

PunjabKesari
2. ਪੁਦੀਨੇ ਦੀ ਚਾਹ
ਸਫਰ 'ਤੇ ਜਾਣ ਤੋਂ ਪਹਿਲਾਂ 1 ਕੱਪ ਪੁਦੀਨੇ ਦੀ ਚਾਹ ਪੀਓ। ਇਸ ਤੋਂ ਇਲਾਵਾ ਨਾਲ ਕੁਝ ਪੁਦੀਨੇ ਦੀਆਂ ਪੱਤੀਆਂ ਜ਼ਰੂਰ ਰੱਖੋ। ਰਸਤੇ 'ਚ ਜੇ ਮਨ ਖਰਾਬ ਹੋਵੇ ਤਾਂ ਇਸ ਨੂੰ ਚਬਾਉਣ ਨਾਲ ਆਰਾਮ ਮਿਲਦਾ ਹੈ।
3. ਅਦਰਕ ਦੀ ਚਾਹ
ਅਦਰਕ ਦੀ ਚਾਹ ਪੀਣ ਨਾਲ ਵੀ ਫਾਇਦਾ ਹੁੰਦਾ ਹੈ ਇਸ ਲਈ ਘਰ ਤੋਂ ਨਿਕਲਣ ਤੋਂ ਪਹਿਲਾਂ ਇਸ ਦੀ ਵਰਤੋ ਕਰਨ ਨਾਲ ਪਾਚਨ ਸ਼ਕਤੀ ਠੀਕ ਹੁੰਦੀ ਹੈ ਅਤੇ ਇਸ ਨਾਲ ਉਲਟੀ ਵੀ ਨਹੀਂ ਆਉਂਦੀ। 
4. ਦਾਲਚੀਨੀ
ਇਸ ਲੀ 1 ਕੱਪ ਪਾਣੀ 'ਚ 1 ਚਮਚ ਦਾਲਚੀਨੀ ਪਾਊਡਰ ਮਿਲਾਕੇ ਉਬਾਲ ਲਓ ਅਤੇ ਇਸ 'ਚ 1 ਚਮਚ ਸ਼ਹਿਦ ਮਿਲਾਕੇ ਪੀਣ ਨਾਲ ਕਮਜ਼ੋਰੀ ਦੂਰ ਹੁੰਦੀ ਹੈ ਜਿਸ ਨਾਲ ਉਲਟੀ ਨਹੀਂ ਆਉਂਦੀ।
5. ਲੌਂਗ 
ਸਫਰ 'ਤੇ ਜਾਣ ਤੋਂ ਪਹਿਲਾਂ 1 ਲੌਂਗ ਚਬਾ ਸਕਦੇ ਹੋ। ਲੌਂਗ ਦੇ ਕੋੜੇਪਨ ਤੋਂ ਬਚਣ ਦੇ ਲਈ ਨਾਲ ਹੀ ਥੋੜ੍ਹਾ ਜਿਹੀ ਸ਼ਹਿਦ ਵੀ ਮਿਲਾ ਲਓ।
6. ਇਲਾਇਚੀ
ਸਫਰ ਦੇ ਦੌਰਾਨ ਆਪਣੇ ਨਾਲ ਛੋਟੀ ਇਲਾਇਚੀ ਜ਼ਰੂਰ ਰੱਖੋ ਅਤੇ ਜਦੋਂ ਵੀ ਉਲਟੀ ਮਹਿਸੂਸ ਹੋਵੇ ਤਾਂ ਇਲਾਇਚੀ ਚਬੀ ਲਓ।

PunjabKesari
7. ਸੌਂਫ
ਉਲਟੀ ਤੋਂ ਬਚਣ ਦੇ ਲਈ ਸੌਂਫ ਵੀ ਸਭ ਤੋਂ ਬਹਿਤਰੀਨ ਉਪਾਅ ਹੈ। ਸਫਰ ਦੌਰਾਨ ਸੌਂਫ ਚਬਾਉਣ ਨਾਲ ਫਾਦਾ ਹੁੰਦਾ ਹੈ।
8. ਪਿਆਜ
ਘਰ ਤੋਂ ਨਿਕਲਣ ਤੋਂ ਪਹਿਲਾਂ 1 ਕੱਪ ਪਿਆਜ ਦਾ ਰਸ ਪੀਣ ਨਾਲ ਵੀ ਉਲਟੀ ਨੂੰ ਰੋਕਿਆ ਜਾ ਸਕਦਾ ਹੈ। 

PunjabKesari


Related News