ਮਾਹਾਵਾਰੀ ਦੇ ਦਰਦ ਨੂੰ ਚੁੱਟਕੀ ''ਚ ਦੂਰ ਕਰਨ ਲਈ ਅਪਣਾਓ ਇਹ ਘਰੇਲੂ ਨੁਸਖੇ

04/28/2017 12:44:32 PM

ਜਲੰਧਰ— ਮਾਹਾਵਾਰੀ ਦੀ ਪਰੇਸ਼ਾਨੀ ਤਾਂ ਹਰ ਔਰਤ ਨੂੰ ਹੁੰਦੀ ਹੈ। ਇਸ ''ਚ ਦਰਦ ਦਾ ਸਾਹਮਣਾ ਹਰ ਔਰਤ ਨੂੰ ਕਰਨਾ ਪੈਂਦਾ ਹੈ ਪਰ ਕਈ ਵਾਰ ਇਸ ਦੌਰਾਨ ਬਹੁਤ ਜ਼ਿਆਦਾ ਦਰਦ ਹੁੰਦਾ ਹੈ। ਇਹ ਦਰਦ ਬਰਦਾਸ਼ਤ ਤੋਂ ਬਾਹਰ ਹੋ ਜਾਂਦਾ ਹੈ ਅਤੇ ਇਸ ਦਰਦ ਤੋਂ ਛੁਟਕਾਰਾ ਪਾਉਣ ਲਈ ਲੜਕੀਆਂ ਪੇਨਕਿਲਰ ਦਾ ਸਹਾਰਾ ਲੈਂਦੀਆਂ ਹਨ ਪਰ ਮਾਹਾਵਾਰੀ ''ਚ ਦਰਦ ਦੇ ਲਈ ਕਦੀ ਵੀ ਦਵਾਈਆਂ ਦਾ ਸਹਾਰਾ ਨਹੀਂ ਲੈਣਾ ਚਾਹੀਦਾ। ਇਸ ਦੀ ਥਾਂ ''ਤੇ ਤੁਹਾਨੂੰ ਕੁੱਝ ਘਰੇਲੂ ਤਰੀਕਿਆਂ ਦਾ ਹੀ ਇਸਤੇਮਾਲ ਕਰਨਾ ਚਾਹੀਦਾ ਹੈ। ਇਨ੍ਹਾਂ ਤਰੀਕਿਆਂ ਦੀ ਮਦਦ ਨਾਲ ਮਾਹਾਵਾਰੀ ''ਚ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਤਰੀਕਿਆਂ ਬਾਰੇ। 
1. ਬਹੁਤ ਲਾਭਕਾਰੀ ਹੈ ਅਜਵਾਇਨ
ਮਾਹਾਵਾਰੀ ਦੇ ਦਿਨਾਂ ''ਚ ਔਰਤਾਂ ਨੂੰ ਗੈਸ ਦੀ ਪਰੇਸ਼ਾਨੀ ਜ਼ਿਆਦਾ ਹੁੰਦੀ ਹੈ। ਇਸ ਨਾਲ ਪੇਟ ਦਰਦ ਹੁੰਦਾ ਹੈ। ਇਸ ਨੂੰ ਦੂਰ ਕਰਨ ਦੇ ਲਈ ਅਜਵਾਇਨ ਸਭ ਤੋਂ ਜ਼ਰੂਰੀ ਹੈ। ਅੱਧਾ ਚਮਚ ਅਜਵਾਇਨ ''ਚ ਅੱਧਾ ਚਮਚ ਨਮਕ ਮਿਲਾ ਕੇ ਕੋਸੇ ਪਾਣੀ ਨਾਲ ਪੀਣ ਨਾਲ ਦਰਦ ਤੋਂ ਤੁਰੰਤ ਆਰਾਮ ਮਿਲਦਾ ਹੈ। 
2. ਅਦਰਕ 
ਮਾਹਾਵਾਰੀ ''ਚ ਹੋਣ ਵਾਲੇ ਦਰਦ ਤੋਂ ਛੁਟਕਾਰਾ ਪਾਉਣ ਲਈ ਅਦਰਕ ਬਹੁਤ ਵਧੀਆ ਹੈ। ਇਕ ਕੱਪ ਪਾਣੀ ''ਚ ਅਦਰਕ ਦੇ ਟੁੱਕੜਿਆਂ ਨੂੰ ਬਾਰੀਕ ਕੱਟ ਕੇ ਉੱਬਾਲ ਲਓ, ਸੁਆਦ ਦੇ ਲਈ ਇਸ ''ਚ ਤੁਸੀਂ ਸ਼ੱਕਰ ਵੀ ਮਿਲਾ ਸਕਦੇ ਹੋ। 
3. ਜ਼ਰੂਰ ਖਾਓ ਪਪੀਤਾ
ਮਾਹਾਵਾਰੀ ਦੇ ਦਿਨਾਂ ''ਚ ਪਪੀਤਾ ਖਾਣਾ ਪਾਚਣ ਕਿਰਿਆਂ ਨੂੰ ਠੀਕ ਰੱਖਦਾ ਹੈ। ਇਸ ਨਾਲ ਦਰਦ ਵੀ ਠੀਕ ਰਹਿੰਦਾ ਹੈ। 
4. ਤੁਲਸੀ ਦਾ ਕਰੋ ਇਸਤੇਮਾਲ 
ਜੇਕਰ ਤੁਹਾਨੂੰ ਵੀ ਮਾਹਾਵਾਰੀ ਦੇ ਦੌਰਾਨ ਤੇਜ ਦਰਦ ਹੈ ਤਾਂ ਚਾਹ ਬਣਾਉਦੇ ਸਮੇਂ ਤੁਲਸੀ ਦੇ ਪੱਤੇ ਪਾ ਕੇ ਉਬਾਲੋ। ਇਸ ਨਾਲ ਆਰਾਮ ਮਿਲੇਗਾ। 
5. ਦੁੱਧ ਨਾਲ ਬਣੀਆ ਚੀਜ਼ਾਂ
ਮਾਹਾਵਾਰੀ ਦੇ ਦੌਰਾਨ ਉਨ੍ਹਾਂ ਔਰਤਾਂ ਨੂੰ ਜ਼ਿਆਦਾ ਦਰਦ ਹੁੰਦਾ ਹੈ ਜਿਨ੍ਹਾਂ ''ਚ ਕੈਲਸ਼ੀਅਮ ਦੀ ਕਮੀ ਹੁੰਦੀ ਹੈ। ਇਸ ਲਈ ਅਜਿਹੀ ਹਾਲਤ ''ਚ ਦੁੱਧ ਤੋਂ ਬਣੀਆਂ ਚੀਜ਼ਾਂ ਦਾ ਇਸਤੇਮਾਲ ਕਰੋ। 
6. ਸੌਂਫ ਦਾ ਇਸਤੇਮਾਲ 
ਇਕ ਕੱਪ ਪਾਣੀ ''ਚ ਸੌਂਫ ਪਾ ਕੇ ਉਬਾਲੋ ਅਤੇ ਫਿਰ ਉਸਨੂੰ ਪੀ ਲਓ। ਇਸ ਨਾਲ ਤੁਹਾਨੂੰ ਆਰਾਮ ਮਿਲੇਗਾ। 
7. ਗਰਮ ਪਾਣੀ ਨਾਲ ਨਹਾਓ
ਮਾਹਾਵਾਰੀ ਦੇ ਦਿਨਾਂ ''ਚ ਗਰਮ ਪਾਣੀ ਦੇ ਨਾਲ ਨਹਾਉਣ ਨਾਲ ਦਰਦ ਘੱਟ ਹੁੰਦਾ ਹੈ। 


Related News