ਜਲਦੀ ਭਾਰ ਘਟਾਉਣ ਲਈ ਕਰੋ ਜੀਰੇ ਦਾ ਇਸ ਤਰ੍ਹਾਂ ਇਸਤੇਮਾਲ

10/15/2017 9:50:36 AM

ਜਲੰਧਰ— ਇਕ ਤਾਜ਼ਾ ਅਧਿਐਨ ਤੋਂ ਪਤਾ ਲੱਗਾ ਹੈ ਕਿ ਜੀਰਾ ਪਾਊਡਰ ਦੇ ਸੇਵਨ ਨਾਲ ਸਰੀਰ 'ਚੋਂ ਫੈਟ ਘੱਟ ਹੁੰਦੀ ਹੈ  ਜਿਸ ਨਾਲ ਸੁਭਾਵਿਕ ਰੂਪ 'ਚ ਭਾਰ ਘੱਟ ਕਰਨ 'ਚ ਮਦਦ ਮਿਲਦੀ ਹੈ। ਇਕ ਵੱਡਾ ਚਮਚ ਜੀਰਾ ਸਾਰੀ ਰਾਤ ਪਾਣੀ 'ਚ ਭਿਓਂ ਕੇ ਰੱਖ ਦਿਓ। ਸਵੇਰੇ ਇਸ ਨੂੰ ਉਬਾਲ ਲਓ ਅਤੇ ਚਾਹ ਵਾਂਗ ਗਰਮ-ਗਰਮ ਪੀਓ। ਬਚਿਆ ਹੋਇਆ ਜੀਰਾ ਵੀ ਚਿੱਥ ਲਓ। ਇਸ ਦੇ ਰੋਜ਼ਾਨਾ ਸੇਵਨ ਨਾਲ ਸਰੀਰ ਦੇ ਕਿਸੇ ਵੀ ਹਿੱਸੇ 'ਚੋਂ ਬੇਲੋੜੀ ਫੈਟ ਬਾਹਰ ਨਿਕਲ ਜਾਂਦੀ ਹੈ । ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਇਸ ਦੇ ਚੂਰਨ ਦੇ ਸੇਵਨ ਤੋਂ ਇਕ ਘੰਟੇ ਬਾਅਦ ਤਕ ਕੁਝ ਨਹੀਂ ਖਾਣਾ । ਭੁੰਨੀ ਹੋਈ ਹਿੰਗ, ਕਾਲਾ ਨਮਕ ਅਤੇ ਜੀਰਾ ਬਰਾਬਰ ਮਾਤਰਾ ਵਿੱਚ ਲੈ ਕੇ ਚੂਰਨ ਬਣਾ ਲਓ, ਇਸ ਨੂੰ 1-3 ਗ੍ਰਾਮ ਦੀ ਮਾਤਰਾ 'ਚ ਦਿਨ 'ਚ ਦੋ ਵਾਰ ਦਹੀਂ ਨਾਲ ਖਾਣ 'ਤੇ ਵੀ ਮੋਟਾਪਾ ਘਟਦਾ ਹੈ। ਇਸ ਦੇ ਸੇਵਨ ਨਾਲ ਨਾ ਸਿਰਫ ਸਰੀਰ 'ਚੋਂ ਚਰਬੀ ਘਟਦੀ ਹੈ, ਸਗੋਂ ਸਰੀਰ 'ਚ ਖੂਨ ਦਾ ਸੰਚਾਰ ਵੀ ਤੇਜ਼ ਹੁੰਦਾ ਹੈ ਅਤੇ ਕੋਲੈਸਟ੍ਰਾਲ ਵੀ ਘਟਦਾ ਹੈ।
ਜੀਰਾ ਸਾਡੇ ਪਾਚਨ ਤੰਤਰ ਨੂੰ ਬਿਹਤਰ ਬਣਾ ਕੇ ਊਰਜਾਵਾਨ ਰੱਖਦਾ ਹੈ । ਨਾਲ ਹੀ ਇਹ ਸਾਡੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵੀ ਵਧਾਉਂਦਾ। ਇਸ ਨਾਲ ਊਰਜਾ ਦਾ ਪੱਧਰ ਵੀ ਵਧਦਾ ਹੈ ਅਤੇ ਮੈਟਾਬੋਲਿਜ਼ਮ ਦਾ ਪੱਧਰ ਵੀ ਤੇਜ਼ ਹੁੰਦਾ ਹੈ । ਸਾਡੇ ਪਾਚਨ ਤੰਤਰ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਇਹ ਫੈਟ ਬਰਨ ਕਰਨ ਦੀ ਰਫ਼ਤਾਰ ਨੂੰ ਵੀ ਵਧਾਉਂਦਾ। ਪੇਟ ਨਾਲ ਸਬੰਧਤ ਹਰ ਤਰ੍ਹਾਂ ਦੀਆਂ ਸਮੱਸਿਆਵਾਂ 'ਚ ਜੀਰੇ ਦਾ ਸੇਵਨ ਬਹੁਤ ਲਾਭਦਾਇਕ ਹੈ। ਇਸ ਦੇ ਰੋਜ਼ਾਨਾ ਸੇਵਨ ਨਾਲ ਮੋਟਾਪੇ ਤੋਂ ਇਲਾਵਾ ਹੋਰ ਵੀ ਕਈ ਬੀਮਾਰੀਆਂ ਠੀਕ ਹੁੰਦੀਆਂ ਹਨ। ਇਸ ਦੇ ਸੇਵਨ ਤੋਂ ਬਾਅਦ ਰਾਤ ਸਮੇਂ ਕਿਸੇ ਹੋਰ ਚੀਜ਼ ਦਾ ਸੇਵਨ ਨਾ ਕਰੋ।  ਸਿਗਰਟਨੋਸ਼ੀ, ਤਮਾਕੂ-ਗੁਟਖਾ ਜਾਂ ਮਾਸਾਹਾਰੀ ਵਿਅਕਤੀ ਨੂੰ ਇਨ੍ਹਾਂ ਚੀਜ਼ਾਂ ਦਾ ਸੇਵਨ ਛੱਡਣ ਤੋਂ ਬਾਅਦ ਹੀ ਜੀਰੇ ਦਾ ਇਸ ਤਰ੍ਹਾਂ ਸੇਵਨ ਲਾਭ ਦੇਵੇਗਾ । ਰਾਤ ਦਾ ਖਾਣਾ ਖਾਣ ਤੋਂ ਘੱਟੋ-ਘੱਟ ਦੋ ਘੰਟੇ ਬਾਅਦ ਇਸ ਦਵਾਈ ਖਾਓ।


Related News