ਮਾਈਗ੍ਰੇਨ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਘਰੇਲੂ ਨੁਸਖੇ

10/15/2017 2:49:51 PM

ਜਲੰਧਰ— ਮਾਈਗ੍ਰੇਨ ਤੁਹਾਡੇ ਲਈ ਬਹੁਤ ਹੀ ਨੁਕਸਾਨਦਾਇਕ ਹੋ ਸਕਦਾ ਹੈ ਪਰ ਤੁਸੀਂ ਘਰੇਲੂ ਤਰੀਕਿਆਂ ਰਾਹੀਂ ਇਸ ਬੀਮਾਰੀ ਦੇ ਦਰਦ ਤੋਂ ਰਾਹਤ ਪਾ ਸਕਦੇ ਹੋ। ਜਾਣੋ ਤੁਸੀਂ ਕਿਵੇਂ ਮਾਈਗ੍ਰੇਨ ਤੋਂ ਛੁੱਟਕਾਰਾ ਪਾ ਸਕਦੇ ਹੋ। ਮਾਈਗ੍ਰੇਨ ਇਕ ਪ੍ਰਕਾਰ ਦਾ ਸਿਰਦਰਦ ਹੈ ਜਿਸ ਦੇ ਕਾਰਨ ਕਈ ਘੰਟਿਆਂ ਤੱਕ ਲਗਾਤਾਰ ਦਰਦ ਬਣਿਆ ਰਹਿੰਦਾ ਹੈ। ਮਾਈਗ੍ਰੇਨ ਦਿਮਾਗ 'ਚ ਅਸੰਤੁਲਨ ਦੇ ਕਾਰਨ ਹੁੰਦਾ ਹੈ। ਮੌਸਮ ਦੇ ਬਦਲਾਅ ਹੋਣ ਨਾਲ ਵੀ ਮਾਈਗ੍ਰੇਨ ਦੀ ਸਮੱਸਿਆ ਹੋ ਸਕਦੀ ਹੈ। ਕਦੀ-ਕਦੀ ਇਹ ਦਰਦ ਅਚਾਨਕ ਸ਼ੁਰੂ ਹੁੰਦੀ ਹੈ ਅਤੇ ਤੁਸੀਂ ਠੀਕ ਵੀ ਹੋ ਜਾਂਦੇ ਹੋ। ਮਾਈਗ੍ਰੇਨ ਹੋਣ 'ਤੇ ਤਣਾਅ, ਬੈਚੇਨੀ ਅਤੇ ਥਕਾਵਟ ਹੁੰਦੀ ਹੈ। ਮਾਈਗ੍ਰੇਨ ਉਮਰ ਦੇ ਕਿਸੇ ਵੀ ਪੜਾਅ 'ਤੇ ਹੋ ਸਕਦੀ ਹੈ।
ਆਓ ਜਾਣਦੇ ਹਾਂ ਤੁਹਾਨੂੰ ਮਾਈਗ੍ਰੇਨ ਤੋਂ ਬਚਣ ਦੇ ਕੁਝ ਘਰੇਲੂ ਨੁਸਖ਼ੇ
1. ਨਿੰਬੂ ਦੇ ਛਿਲਕੇ ਨੂੰ ਪੀਸ ਕੇ, ਇਸ ਦਾ ਲੇਪ ਮੱਥੇ 'ਤੇ ਲਗਾਉਣ ਨਾਲ ਮਾਈਗ੍ਰੇਨ 'ਚ ਹੋਣ ਵਾਲਾ ਸਿਰਦਰਦ ਤੋਂ ਰਾਹਤ ਮਿਲਦੀ ਹੈ ਅਤੇ ਮਾਈਗ੍ਰੇਨ ਠੀਕ ਹੋ ਜਾਂਦਾ ਹੈ।
2. ਇਕ ਤੋਲੀਏ ਨੂੰ ਗਰਮ ਪਾਣੀ 'ਚ ਡੁੱਬੋ ਕੇ ਬਾਹਰ ਕੱਢੋ। ਇਸ ਤੋਲੀਏ ਨੂੰ ਦਰਦ ਵਾਲੇ ਹਿੱਸੇ 'ਤੇ ਲਗਾਓ। ਕੁਝ ਲੋਕਾਂ ਨੂੰ ਠੰਡੇ ਪਾਣੀ ਨਾਲ ਕੀਤੀ ਮਾਲਸ਼ ਨਾਲ ਵੀ ਆਰਾਮ ਮਿਲਦਾ ਹੈ। ਮਾਈਗ੍ਰੇਨ 'ਚ ਬਰਫ ਦੇ ਟੁੱਕੜਿਆਂ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ।
3. ਸਿਰਦਰਦ ਹੋਣ 'ਤੇ ਆਪਣੇ ਸਾਹ ਦੀ ਗਤੀ ਨੂੰ ਥੋੜ੍ਹਾ ਹੋਲਾ ਕਰ ਲਵੋ। ਲੰਬੇ ਸਾਹ ਲੈਣ ਦੀ ਕੋਸ਼ਿਸ਼ ਬਿਲਕੁੱਲ ਵੀ ਨਾ ਕਰੋ।
4. ਮਾਈਗ੍ਰੇਨ ਦੀ ਸਮੱਸਿਆ ਨੂੰ ਹਮੇਸ਼ਾ ਲਈ ਠੀਕ ਕਰਨ ਲਈ ਰੋਜ਼ਾਨਾਂ ਖਾਲੀ ਪੇਟ ਇਕ ਸੇਬ ਜ਼ਰੂਰ ਖਾਓ। 
5. ਮਾਈਗ੍ਰੇਨ ਦਾ ਅਟੈਕ ਹੋਣ ਉੱਤੇ ਰੋਗੀ ਨੂੰ ਬੈੱਡ ਉੱਪਰ ਲਿਟਾ ਦਿਓ ਅਤੇ ਉਸਦਾ ਸਿਰ ਥੱਲੇ ਕਰ ਦਿਓ। ਸਿਰ ਦੇ ਜਿਸ ਹਿੱਸੇ 'ਤੇ ਦਰਦ ਹੋ ਰਿਹਾ ਹੈ ਨੱਕ ਦੇ ਉਸ ਹਿੱਸੇ 'ਚ ਸਰ੍ਹੋਂ ਦੀਆਂ ਦੋ ਬੂੰਦਾ ਪਾਓ ਅਤੇ ਸਾਹ ਅੰਦਰ ਖਿੱਚੋ। ਇਸ ਨਾਲ ਦਰਦ ਤੁਰੰਤ ਠੀਕ ਹੋ ਜਾਵੇਗਾ। 
6. ਗਾਂ ਦੇ ਘਿਓ 'ਚ ਕਪੂਰ ਪਾ ਕੇ ਗਰਮ ਕਰੋ ਅਤੇ ਇਸ ਨਾਲ ਸਿਰ 'ਚ ਮਾਲਿਸ਼ ਕਰਨ ਨਾਲ ਦਰਦ ਠੀਕ ਹੋ ਜਾਵੇਗਾ। 
7. ਮਾਈਗ੍ਰੇਨ ਦੇ ਦਰਦ 'ਚ ਕਈ ਲੋਕਾਂ ਨੂੰ ਠੰਡੀਆਂ ਚੀਜ਼ਾਂ ਨਾਲ ਆਰਾਮ ਮਿਲਦਾ ਹੈ ਅਤੇ ਕੁੱਝ ਲੋਕਾਂ ਨੂੰ ਗਰਮ ਚੀਜ਼ਾਂ ਨਾਲ। ਇਸ ਲਈ ਇਸ ਦਰਦ ਤੋਂ ਰਾਹਤ ਪਾਉਣ ਲਈ ਠੰਡੇ ਜਾ ਗਰਮ ਪਾਣੀ 'ਚ ਤੋਲਿਆਂ ਭਿਓ ਕੇ ਸਿਰ ਉੱਪਰ ਰੱਖੋ। 
8. ਬੰਦਗੋਬੀ ਦੇ ਪੱਤੀਆਂ ਨੂੰ ਪੀਸ ਕੇ ਸਿਰ ਉੱਤੇ ਇਸ ਦਾ ਲੇਪ ਲਗਾਉਣ ਨਾਲ ਵੀ ਦਰਦ ਠੀਕ ਹੁੰਦਾ ਹੈ। 
9. ਦਰਦ ਹੋਣ ਉੱਤੇ ਪਾਲਕ ਅਤੇ ਗਾਜਰ ਦਾ ਜੂਸ ਵੀ ਪੀ ਸਕਦੇ ਹੋ। ਇਸ ਨਾਲ ਤੁਹਾਨੂੰ ਆਰਾਮ ਮਿਲੇਗਾ। ਇਸ ਤੋਂ ਇਲਾਵਾ ਚਾਹ ਵੀ ਪੀ ਸਕਦੇ ਹੋ। ਮਾਈਗ੍ਰੇਨ ਦੇ ਰੋਗੀ ਨੂੰ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ।


Related News