ਜ਼ੁਕਾਮ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ

12/03/2017 9:12:59 AM

ਜਲੰਧਰ— ਸਰਦੀਆਂ ਦਾ ਮੌਸਮ ਆ ਗਿਆ ਹੈ। ਅਜਿਹੇ ਮੌਸਮ 'ਚ ਸਰਦੀ-ਜ਼ੁਕਾਮ ਹੋਣ ਆਮ ਗੱਲ ਹੈ। ਪਰੇਸ਼ਾਨੀ ਉਦੋਂ ਆਉਂਦੀ ਹੈ ਜਦੋਂ ਜ਼ੁਕਾਮ ਦੇ ਕਾਰਨ ਤੁਹਾਡਾ ਨੱਕ ਬੰਦ ਹੋ ਜਾਂਦਾ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਇਹ ਘਰੇਲੂ ਨੁਸਖੇ ਅਪਣਾ ਸਕਦੇ ਹੋ।
1. ਇਕ ਚਮਚ ਨਿੰਬੂ ਦੇ ਰਸ 'ਚ ਕੁਝ ਬੂੰਦਾਂ ਸ਼ਹਿਦ ਦੀਆਂ ਮਿਲਾ ਕੇ ਪੀਓ। ਇਸ ਨੂੰ 2-3 ਦਿਨ ਲਗਾਤਾਰ ਸਵੇਰੇ ਦੇ ਸਮੇਂ ਪੀਣ ਨਾਲ ਬੰਦ ਨੱਕ ਤੋਂ ਆਰਾਮ ਮਿਲਦਾ ਹੈ।
2. ਬੰਦ ਨੱਕ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਇਮਲੀ ਅਤੇ ਕਾਲੀ ਮਿਰਚ ਦੀ ਵਰਤੋਂ ਕਰ ਸਕਦੇ ਹੋ। ਇਕ ਕੱਪ ਪਾਣੀ 'ਚ 50 ਗ੍ਰਾਮ ਇਮਲੀ ਦਾ ਗੁੱਦਾ ਅਤੇ ਅੱਧਾ ਚਮਚ ਕਾਲੀ ਮਿਰਚ ਮਿਲਾਓ ਅਤੇ ਇਸ ਨੂੰ ਉਬਾਲ ਲਓ। ਇਸ ਨੂੰ ਦਿਨ 'ਚ ਤਿੰਨ ਵਾਰ ਜ਼ਰੂਰ ਪੀਓ।
3. ਦੋ ਚਮਚ ਸੇਬ ਦੇ ਸਿਰਕੇ ਅਤੇ ਅੱਧਾ ਚਮਚ ਸ਼ਹਿਦ ਨੂੰ ਇਕ ਗਿਲਾਸ ਗਰਮ ਪਾਣੀ 'ਚ ਮਿਲਾਓ। ਇਸ ਨੂੰ ਸਵੇਰੇ ਦੇ ਸਮੇਂ ਪੀਓ। ਇਸ ਨਾਲ ਬੰਦ ਨੱਕ ਤੋਂ ਆਰਾਮ ਮਿਲੇਗਾ।
4. ਨਾਰੀਅਲ ਦੇ ਤੇਲ ਨੂੰ ਨੱਕ ਦੇ ਅੰਦਰ ਤੱਕ ਲਗਾਓ। ਅਜਿਹਾ ਕਰਨ ਨਾਲ ਕੁਝ ਹੀ ਦੇਰ ਤੱਕ ਨੱਕ ਖੁੱਲ੍ਹ ਜਾਵੇਗਾ।
5. ਕਪੂਰ ਸੁੰਘਣ ਨਾਲ ਬੰਦ ਨੱਕ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
6. ਜ਼ੁਕਾਮ 'ਚ ਗਰਮ-ਗਰਮ ਚੀਜ਼ਾਂ ਜਿਵੇਂ ਚਾਹ, ਸੂਪ ਆਦਿ ਦੀ ਵਰਤੋਂ ਕਰੋ। ਇਸ ਨਾਲ ਬਹੁਤ ਜ਼ਿਆਦਾ ਫਾਇਦਾ ਮਿਲੇਗਾ।


Related News