ਮਾਹਾਵਾਰੀ ਦੀ ਹਰ ਸਸਮੱਸਿਆਂ ਨੂੰ ਦੂਰ ਕਰਦੇ ਹਨ ਇਹ ਡ੍ਰਿੰਕ

06/27/2017 12:28:33 PM

ਨਵੀਂ ਦਿੱਲੀ— ਮਾਹਾਵਾਰੀ ਦੋ ਦੌਰਾਨ  ਹਰ ਔਰਤ ਨੂੰ ਸਿਹਤ ਦੇ ਨਾਲ ਜੁੜੀਆਂ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਘਬਰਾਹਟ, ਚਿੜਚਿੜਾਪਨ, ਕਮਰ ਦਰਦ, ਬੇਚੈਨੀ ਅਤੇ ਕਮਜ਼ੋਰੀ ਹੋਣਾ ਆਮ ਗੱਲ ਹੈ। ਇਸ ਸਰੀਰਕ ਕਮਜ਼ੋਰੀ ਦੇ ਕਾਰਨ ਔਰਤਾਂ ਦੀ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ ਸਰੀਰ 'ਚ ਹਾਰਮੋਨਸ ਦਾ ਅਸੰਤੁਲਨ ਇਸ ਦੀ ਮੁੱਖ ਸਮੱੱੱਸਿਆ ਹੈ। ਇਸ ਲਈ ਘਰੇਲੂ ਨੁਸਖਿਆਂ ਨੂੰ ਅਪਣਾ ਕੇ ਇਸ ਸਮੱਸਿਆ ਤੋਂ ਰਾਹਤ ਪਾਈ ਜਾ ਸਕਦੀ ਹੈ। 
ਜ਼ਰੂਰੀ ਸਮੱਗਰੀ
- 1 ਕੱਪ ਨਾਰੀਅਲ ਦੀ ਦੁੱਧ
- ਚੁਟਕੀ ਇਕ ਹਲਦੀ ਪਾਊਡਰ
- ਅੱਧਾ ਚਮਚ ਦਾਲਚੀਨੀ ਪਾਊਡਰ
2 ਬੂੰਦ ਅਦਰਕ ਦਾ ਰਸ
ਬਣਾਉਣ ਦਾ ਤਰੀਕਾ
ਨਾਰੀਅਲ ਦਾ ਤੇਲ ਗਰਮ ਕਰਕੇ ਇਸ 'ਚ ਅਦਰਕ ਦਾ ਰਸ ਅਤੇ ਹਲਦੀ ਪਾਓ। ਫਿਰ ਇਸ 'ਚ ਦਾਲਚੀਨੀ ਵੀ ਪਾ ਦਿਓ। ਤੁਸੀਂ ਇਸ 'ਚ ਆਪਣੀ ਮਰਜ਼ੀ ਨਾਲ ਚੀਨੀ ਵੀ ਪਾ ਸਕਦੇ ਹੋ।
ਇਸ ਤਰ੍ਹਾਂ ਕਰੋ ਇਸਤੇਮਾਲ
ਇਨ੍ਹਾਂ ਸਾਰਿਆਂ ਨੂੰ ਮਿਕਸ ਕਰਕੇ 1 ਮਹੀਨੇ ਤੱਕ ਲਗਾਤਾਰ ਦਿਨ 'ਚ ਇਕ ਵਾਕ ਇਸ ਦੀ ਵਰਤੋ ਜ਼ਰੂਰ ਕਰੋ। ਇਸ ਗੱਲ ਦਾ ਧਿਆਨ ਰੱਖੋ ਕਿ ਇਸ ਨੂੰ ਖਾਲੀ ਪੇਟ ਨਹੀਂ ਪੀਣਾ ਚਾਹੀਦਾ ਹੈ। 
ਇਸ 'ਚ ਹਨ ਇਹ ਗੁਣ
1. ਨਾਰੀਅਲ ਦੇ ਦੁੱਧ 'ਚ ਐਂਟੀ-ਬੈਕਟੀਰੀਅਲ ਅਤੇ ਐਂਟੀਫੰਗਲ ਗੁਣ ਹੁੰਦੇ ਹਨ ਜੋ ਇੰਫੈਕਸ਼ਨ ਨਾਲ ਲੜਣ 'ਚ ਲਾਭਕਾਰੀ ਹੈ। 
2. ਹਲਦੀ ਕੁਦਰਤੀ ਦਰਦ ਨਿਵਾਰਕ ਦਾ ਕੰਮ ਕਰਦੀ ਹੈ ਅਤੇ ਇਸ 'ਚ ਅਨਿਯਮਤਤਾ ਤੋਂ ਛੁਟਕਾਰਾ ਮਿਲਦਾ ਹੈ।
3. ਅਦਰਕ ਸਰੀਰ ਦੀ ਸੋਜ ਨੂੰ ਘੱਟ ਕਰਦਾ ਹੈ।
4. ਦਾਲਚੀਨੀ ਪ੍ਰਾਈਵੇਟ ਪਾਰਟ ਦੀ ਬਲੱਡ ਸਰਕੁਲੇਸ਼ਨ ਨੂੰ ਵਧਾ ਕੇ ਗਰਭ ਨੂੰ ਪੋਸ਼ਨ ਦਿੰਦਾ ਹੈ।


Related News