ਰਾਤ ਨੂੰ ਦਹੀ ਖਾਣ ਨਾਲ ਹੋ ਸਕਦੀਆਂ ਹਨ ਇਹ ਪਰੇਸ਼ਾਨੀਆਂ

06/27/2017 4:11:50 PM

ਨਵੀਂ ਦਿੱਲੀ— ਚੰਗੀ ਸਿਹਤ ਦੇ ਲਈ ਦੁੱਧ, ਦਹੀ, ਪਨੀਰ, ਮੱਖਣ ਡੇਅਰੀ ਪ੍ਰੋਡਕਟਸ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਲੋਕ ਦਹੀ ਨੂੰ ਆਪਣੇ ਖਾਣੇ 'ਚ ਸ਼ਾਮਲ ਵੀ ਕਰਦੇ ਹਨ ਪਰ ਇਸ ਦੀ ਵਰਤੋ ਨਾਲ ਸਹੀ ਸਮੇਂ ਹੁੰਦਾ ਹੈ ਦਹੀ 'ਚ ਸ਼ਾਮਲ ਬੈਕਟੀਰੀਆ ਰਾਤ ਦੀ ਬਜਾਏ ਦਿਨ 'ਚ ਸਿਹਤ ਲਈ ਜ਼ਿਆਦਾ ਫਾਇਦੇਮੰਦ ਹੁੰਦੇ ਹਨ। ਖਾਣੇ 'ਚ ਜੇ ਇਸ ਨੂੰ ਰਾਤ ਨੂੰ ਸੋਣ ਦੇ ਸਮੇਂ ਸ਼ਾਮਲ ਕਰਦੇ ਹਨ ਤਾਂ ਸਿਹਤ ਦੇ ਨਾਲ ਜੁੜੀਆਂ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਰਾਤ ਨੂੰ ਦਹੀ ਕਿਉਂ ਨਹੀਂ ਖਾਣਾ ਚਾਹੀਦਾ ਹੈ 
ਰਾਤ ਦੇ ਸਮੇਂ ਅਸੀਂ ਖਾਣਾ ਕਾ ਕੇ ਕੋਈ ਸਰੀਰਕ ਕੰਮ ਨਹੀਂ ਕਰਦੇ। ਜਿਸ ਨਾਲ ਦਹੀ ਪਚਣ ਦੀ ਬਜਾਏ ਸਰੀਰ 'ਚ ਕਫ ਬਣਨਾ ਸ਼ੁਰੂ ਹੋ ਜਾਂਦਾ ਹੈ। ਇਸ ਤੋਂ ਇਲਾਵਾ ਇਸ ਦੇ ਬਹੁਤ ਕਾਰਨ ਹੋ ਸਕਦੇ ਹਨ। 
1. ਪਾਚਨ 'ਚ ਪਰੇਸ਼ਾਨੀ
ਰਾਤ ਨੂੰ ਦਹੀ ਖਾਣ ਨਾਲ ਪਾਚਨ ਕਿਰਿਆ 'ਚ ਗੜਬੜੀ ਪੈਦਾ ਹੋ ਜਾਂਦੀ ਹੈ ਇਸ ਨਾਲ ਪਾਚਨ ਦੇ ਲਈ ਐਨਰਜ਼ੀ ਬਰਨ ਕਰਨ ਦੀ ਜ਼ਰੂਰਤ ਹੁੰਦੀ ਹੈ ਰਾਤ ਦੇ ਸਮੇਂ ਜ਼ਿਆਦਾਤਰ ਲੋਕ ਖਾਣੇ ਦੇ ਬਾਅਦ ਸੋ ਜਾਂਦੇ ਹਨ। ਜਿਸ ਨਾਲ ਦਿੱਕਤ ਵਧਣ ਲਗ ਜਾਂਦੇ ਹਨ। 
2. ਖਾਂਸੀ ਜੁਖਾਮ
ਰਾਤ ਦੇ ਸਮੇਂ ਦਹੀ ਖਾਣ ਨਾਲ ਸਰੀਰ 'ਚ ਇੰਫੈਕਸ਼ਨ ਹੋਣ ਦਾ ਡਰ ਰਹਿੰਦਾ ਹੈ ਜਿਸ ਨਾਲ ਖਾਂਸੀ ਅਤੇ ਜੁਕਾਮ
3. ਜੋੜਾਂ ਦਾ ਦਰਦ 
ਗੱਠਿਆ ਜਾਂ ਜੋੜਾਂ ਦੇ ਦਰਦ ਨਾਲ ਪਰੇਸ਼ਾਨ ਹੋ ਤਾਂ ਰਾਤ ਦੇ ਸਮੇਂ ਇਸ ਦੀ ਵਰਤੋ ਤੋਂ ਪਰਹੇਜ਼ ਕਰੋ। ਇਸ ਨਾਲ ਦਰਦ ਘੱਟ ਹੋਣ ਦੀ ਬਜਾਏ ਵਧ ਜਾਂਦਾ ਹੈ।
4. ਸੋਜ
ਸਰੀਰ 'ਚ ਕੁਝ ਹਿੱਸਿਆਂ 'ਚ ਜੇ ਸੋਜ ਹੈ ਤਾਂ ਰਾਤ ਦੇ ਸਮੇਂ ਦਹੀ ਕਦੀ ਨਾ ਖਾਓ। ਇਸ ਨਾਲ ਸੋਜ ਘੱਟ ਹੋਣ ਦੀ ਬਜਾਅ ਵਧ ਜਾਵੇਗੀ। 
ਇਸ ਤਰ੍ਹਾਂ ਕਰੋਂ ਦਹੀ ਦੀ ਵਰਤੋ
ਦਹੀ ਖਾਣ ਦਾ ਸਭ ਤੋਂ ਵਧੀਆਂ ਸਮਾਂ ਸਵੇਰੇ ਦਾ ਹੁੰਦਾ ਹੈ। ਇਸ ਨਾਲ ਸਿਹਤ ਸੰਬੰਧੀ ਬਹੁਤ ਸਾਰੀਆਂ ਪਰੇਸ਼ਾਨੀਆਂ ਤੋਂ ਰਾਹਤ ਮਿਲਦੀ ਹੈ। ਹੱਥਾਂ ਪੈਰਾਂ ਦੀ ਜਲਣ, ਪੇਟ ਦੀ ਇੰਨਫੈਕਸ਼ਨ ਅਤੇ ਅਪਚ, ਭੁੱਖ ਨਾ ਲਗਣਾ, ਕਮਜ਼ੋਰੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸ਼ਿਕਾਇਤਾ ਸਵੇਰੇ ਦਹੀ ਖਾਣ ਨਾਲ ਦੂਰ ਹੋ ਜਾਂਦੀਆਂ ਹਨ। ਨਾਸ਼ਤੇ 'ਚ ਦਹੀਂ ਖਾਣ ਨਾਲ ਇਕ ਕਟੋਰੀ 'ਚ ਸ਼ੱਕਰ ਮਿਲਾਕੇ ਖਾਣ ਨਾਲ ਖੂਨ ਦੀ ਕਮੀ ਦੂਰ ਹੋ ਜਾਂਦੀ ਹੈ।


Related News