ਦਵਾਈਆਂ ਤੋਂ ਜ਼ਿਆਦਾ ਅਸਰਦਾਰ ਹਨ ਇਹ ਮਸਾਲੇ !

08/17/2017 10:35:50 AM

ਜਲੰਧਰ— ਹਰ ਰਸੋਈ 'ਚ ਮਸਾਲਿਆਂ ਦੀ ਵਰਤੋਂ ਹੁੰਦੀ ਹੈ। ਇਸਦੀ ਖੁਸ਼ਬੂ ਅਤੇ ਸੁਆਦ ਖਾਣੇ ਨੂੰ ਹੋਰ ਵੀ ਸੁਆਦ ਬਣਾ ਦਿੰਦੇ ਹਨ। ਸਾਡੇ ਦੇਸ਼ 'ਚ ਤਾਂ ਮਸਾਲਿਆਂ ਦੇ ਬਿਨ੍ਹਾਂ ਖਾਣੇ ਨੂੰ ਅਧੂਰਾ ਮੰਨਿਆ ਜਾਂਦਾ ਹੈ ਪਰ ਕਿ ਤੁਸੀਂ ਜਾਣਦੇ ਹੋ ਇਹ ਸਿਰਫ ਸੁਆਦ ਹੀ ਨਹੀਂ ਬਲਕਿ ਸਾਡੀ ਸਿਹਤ ਦੇ ਲਈ ਵੀ ਲਾਭਕਾਰੀ ਹੈ। ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਬੱਚਣ ਦੇ ਲਈ ਵੀ ਮਸਾਲੇ ਫਾਇਦੇਮੰਦ ਹਨ।
1. ਪੇਟ ਦਰਦ
ਹਿੰਗ ਦੇ ਤੜਕੇ  ਨਾਲ ਖਾਣੇ ਦਾ ਸੁਆਦ ਹੋ ਵੀ ਵੱਧ ਜਾਂਦਾ ਹੈ ਇਸ ਦੇ ਨਾਲ ਹੀ ਇਹ ਪੇਟ ਦਰਦ ਲਈ ਬਹੁਤ ਫਾਇਦੇਮੰਦ ਹੈ। ਇਕ ਚਮਚ ਦੇਸੀ ਘਿਓ 'ਚ ਥੋੜੀ ਜਹੀ ਹਿੰਗ ਮਿਲਾਕੇ ਸੇਵਨ ਕਰਨ ਨਾਲ ਦਰਦ ਤੋਂ ਰਾਹਤ ਮਿਲਦੀ ਹੈ। ਇਸਦੇ ਇਲਾਵਾ ਕਾਲਾ ਨਮਕ, ਪੁਦੀਨੇ ਦਾ ਰਸ , ਨਿੰਬੂ ਦਾ ਰਸ, ਅਦਰਕ ਦਾ ਰਸ ਅਤੇ ਚੁਟਕੀ ਭਰ ਹਿੰਗ ਦਾ ਸੇਵਨ ਕਰਨ ਨਾਲ ਵੀ ਫਾਇਦਾ ਮਿਲਦਾ ਹੈ।

PunjabKesari
-ਦੰਦਾਂ ਦਾ ਦਰਦ
ਲੌਂਗ ਦੰਦਾਂ ਦੇ ਦਰਦ ਤੋਂ ਰਾਹਤ ਦਿਵਾਉਣ 'ਚ ਮਦਦ ਕਰਦਾ ਹੈ। ਇਸਦੇ ਇਲਾਵਾ ਦੰਦਾਂ 'ਚ ਦਰਦ ਹੋਣ 'ਤੇ ਨਮਕ, ਕਾਲੀ ਮਿਰਚ ਅਤੇ ਪਾਣੀ ਦਾ ਪੇਸਟ ਬਣਾ ਕੇ ਦੰਦਾਂ 'ਤੇ ਲਗਾਓ। ਕੱਚਾ ਪਿਆਜ਼ ਚਬਾਉਣ ਨਾਲ ਵੀ ਦਰਦ ਠੀਕ ਹੋ ਜਾਂਦਾ ਹੈ।

PunjabKesari
3. ਸਿਰ ਦਰਦ
ਸਿਰ ਦੇ ਤੇਜ਼ ਦਰਦ ਤੋਂ ਛੁਟਕਾਰਾ ਪਾਉਣ ਦੇ ਲਈ ਦਾਲਚੀਨੀ ਦਾ ਪਾਊਡਰ ਅਤੇ ਪਾਣੀ ਮਿਲਾ ਕੇ ਪੇਸਟ ਬਣਾ ਲਓ। ਇਸਨੂੰ ਮੱਥੇ 'ਤੇ ਲਗਾਓ। ਤੁਸੀਂ ਸਿਰ ਦਰਦ 'ਚ ਤੁਲਸੀ ਦੇ ਪੱਤੇ ਵੀ ਚਬਾ ਸਕਦੇ ਹੋ।

PunjabKesari
4.ਸਰਦੀ ਅਤੇ ਜੁਕਾਮ

ਸਰਦੀ ਅਤੇ ਜੁਕਾਮ ਦੇ ਲਈ ਦਵਾਈਆਂ ਖਾਣ ਨਾਲੋਂ ਚੰਗਾ ਹੈ ਕਿ ਤੁਸੀਂ ਕਾਲੀ ਮਿਰਚ ਅਤੇ ਲੌਂਗ ਦਾ ਸੇਵਨ ਕਰੋਂ।

PunjabKesari


Related News