ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ ਇਨ੍ਹਾਂ ਫਲਾਂ ਦੇ ਛਿਲਕੇ

10/14/2017 6:21:03 PM

ਨਵੀਂ ਦਿੱਲੀ— ਫਲਾਂ ਦੀ ਵਰਤੋ ਕਰਨਾ ਸਾਡੇ ਸਰੀਰ ਲਈ ਬਹੁਤ ਹੀ ਫਾਇਦੇਮੰੰਦ ਹੁੰਦਾ ਹੈ ਪਰ ਬਹੁਕ ਸਾਰੇ ਲੋਕ ਫਲ ਨੂੰ ਖਾਂਦੇ ਸਮੇਂ ਉਨ੍ਹਾਂ ਦੇ ਛਿਲਕੇ ਸੁੱਟ ਦਿੰਦੇ ਹਨ, ਜਦਕਿ ਇਨ੍ਹਾਂ ਦੇ ਛਿਲਕਿਆਂ ਵਿਚ ਹੀ ਚੰਗੇ ਸਿਹਤ ਦਾ ਖਜਾਨਾ ਭਰਿਆਂ ਪਿਆ ਹੈ। ਹਾਲਾਂਕਿ ਸਾਰੇ ਫਲਾਂ ਨੂੰ ਛਿਲਕਿਆਂ ਸਮੇਤ ਨਹੀਂ ਖਾਦਾ ਜਾ ਸਕਦਾ ਹੈ। ਪਰ ਇਨ੍ਹਾਂ ਵਿਚ ਕੁਝ ਅਜਿਹੇ ਵਿਤ ਹਨ ਜਿਨ੍ਹਾਂ ਨੂੰ ਤੁਸੀਂ ਸੁੱਟਣ ਦੀ ਥਾਂ 'ਤੇ ਵਰਤੋਂ ਵਿਚ ਲਿਆ ਸਕਦੀ ਹੋ। ਆਓ ਜਾਣਦੇ ਹਾਂ ਕਿ ਕਿਹੋ ਜਿਹੇ ਫਲਾਂ ਦੀ ਵਰਤੋਂ ਨਾਲ ਤੁਸੀਂ ਚੰਗੀ ਸਿਹਤ ਪਾ ਸਕਦੇ ਹੋ। 
1. ਸੇਬ 
ਸੇਬ ਦੇ ਛਿਲਕੇ ਵਿਚ ਮੌਜੂਦ ਕਿਉਰਸੇਟਿਨ ਨਾਂ ਦਾ ਤੱਤ ਸਾਹ ਸਬੰਧੀ ਸਮੱਸਿਆਵਾਂ ਵਿਚ ਕਾਫੀ ਮਦਦਗਾਰ ਹੈ ਜਦਕਿ ਇਸ ਵਿਚ ਮੌਜੂਦ ਯੁਰਸੋਲਿਕ ਐਸਿਡ ਸਰੀਰ ਵਿਚ ਬ੍ਰਾਊਨ ਫੈਟਸ ਦੀ ਮਾਤਰਾ ਨੂੰ ਵਧਾ ਕੇ ਫੈਟਸ ਨੂੰ ਬਰਨ ਕਰਨ ਵਿਚ ਮਦਦਗਾਰ ਸਾਬਤ ਹੁੰਦਾ ਹੈ। ਇਸ ਨਾਲ ਭਾਰ ਘੱਟ ਕਰਨਾ ਆਸਾਨ ਹੋ ਜਾਂਦਾ ਹੈ। 
2. ਕੇਲਾ 
ਕੇਲੇ ਦੇ ਛਿਲਕੇ ਵਿਚ ਸੋਰੇਟੋਨਿਨ ਹਾਰਮੋਨ ਨੂੰ ਨਾਰਮਲ ਬਣਾਈ ਰੱਖਣ ਦੇ ਗੁਣ ਮੌਜੂਦ ਹੁੰਦੇ ਹਨ। ਇਹ ਹਾਰਮੋਨ ਖੁਸ਼ ਰਹਿਣ ਦੇ ਜ਼ਰੂਰੀ ਹੁੰਦਾ ਹੈ। ਇਸ ਤੋਂ ਇਲਾਵਾ ਇਸ ਵਿਚ ਵਿਟਾਮਿਨ ਬੀ-6, ਬੀ-12, ਮੈਗਨੀਸ਼ੀਅਮ, ਕਾਰਬੋਹਾਈਡ੍ਰੇਟ, ਐਂਟੀਆਕਸੀਡੈਂਟ, ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਮੈਗਨੀਜ ਵਰਗੇ ਪੋਸ਼ਕ ਤੱਤ ਹੁੰਦੇ ਹਨ, ਜੋ ਮੈਟਾਬਾਲੀਜਮ ਲਈ ਬੇਹੱਦ ਫਾਇਦੇਮੰਦ ਹੁੰਦੇ ਹਨ।
3. ਸੰਤਰਾ 
ਲਗਭਗ ਸਾਰੇ ਐਂਟੀ ਕੋਲੈਸਟੋਰੋਲ ਯੌਗਿਰ ਸੰਤਰੇ ਦੇ ਛਿਲਕੇ ਵਿਚ ਮੌਜੂਦ ਹੁੰਦੇ ਹਨ। ਆਪਣੇ ਆਹਾਰ ਵਿਚ ਸੰਤਰੇ ਦੇ ਛਿਲਕੇ ਸ਼ਾਮਲ ਕਰਕੇ ਤੁਸੀਂ ਆਪਣੇ ਸਰੀਰ ਵਿਚ ਕੋਲੈਸਟਰੋਲ ਦੇ ਸਤਰ ਨੂੰ ਘੱਚ ਕਰ ਸਕਦੇ ਹੋ।
4. ਅੰਗੂਰ
ਅੰਗੂਰ ਅਤੇ ਬੇਰੀ ਦੇ ਛਿਲਕੇ ਵੀ ਕੋਲੈਸਟਰੋਲ ਘਟਾਉਣ ਦੀ ਤਾਕਤ ਹੁੰਦੀ ਹੈ। ਇਨ੍ਹਾਂ ਦਾ ਬਣਾ ਕੇ ਪੀਣ ਦੀ ਬਜਾਏ ਉਨ੍ਹਾਂ ਨੂੰ ਚੁਸਕੇ ਖਾਣਾ ਚਾਹੀਦਾ ਹੈ। 
5. ਪਪੀਤਾ 
ਪਪੀਤੇ ਦੇ ਛਿਲਕੇ ਪੇਟ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦੇ ਹਨ। ਇਸ ਦੇ ਛਿਲਕੇ ਨੂੰ ਧੁੱਪ ਵਿਚ ਸੁੱਖਾ ਕੇ ਬਾਰੀਕ ਪੀਸ ਲਓ ਅਤੇ ਗਿਲਸਰੀਨ ਵਿਚ ਮਿਲਾ ਕੇ ਲੇਪ ਬਣਾਓ ਅਤੇ ਚਿਹਰੇ 'ਤੇ ਲਗਾਓ ਇਸ ਨਾਲ ਚਮੜੀ ਮੁਲਾਇਮ ਹੁੰਦੀ ਹੈ।
6. ਤਰਬੂਜ਼
ਦਾਦ ਅਤੇ ਅਕਜੀਮਾ ਦੀ ਸ਼ਿਕਾਇਤ ਹੋਣ 'ਤੇ ਤਰਬੂਜ਼ ਦੇ ਛਿਲਕੇ ਨੂੰ ਪਹਿਲਾਂ ਸੁੱਖਾ ਲਓ। ਇਸ ਤੋਂ ਬਾਅਦ ਇਸ ਨੂੰ ਜਲਾ ਕੇ Îਇਸ ਰਾਖ ਬਣਾ ਲਓ। ਇਸ ਤੋਂ ਬਾਅਦ ਉਸ ਨੂੰ ਕੜਵੇ ਤੇਲ ਵਿਚ ਮਿਲਾ ਕੇ ਦਾਦ 'ਤੇ ਲਗਾਓ ਜਿਸ ਨਾਲ ਨਿਸ਼ਾਨ ਮਿਟ ਜਾਣਗੇ। 
7. ਖਰਬੂਜਾ 
ਇਸ ਨੂੰ ਛਿਲਕੇ ਸਮੇਤ ਖਾਣ ਨਾਲ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ।


Related News