ਦੰਦਾਂ ਅਤੇ ਮਸੂੜਿਆਂ ਨੂੰ ਮਜ਼ਬੂਤੀ ਦੇਣਗੇ ਇਹ ਅਸਰਦਾਰ ਘਰੇਲੂ ਨੁਸਖੇ

10/17/2017 12:37:35 PM

ਨਵੀਂ ਦਿੱਲੀ— ਸਫੇਦ ਅਤੇ ਮਜ਼ਬੂਤ ਦੰਦ ਚੰਗੀ ਸਿਹਤ ਦੀ ਨਿਸ਼ਾਨੀ ਹੁੰਦੀ ਹੈ। ਦੰਦਾਂ ਦਾ ਅਸਰ ਪਰਸਨੈਲਿਟੀ 'ਤੇ ਵੀ ਪੈਂਦਾ ਹੈ। ਕਈ ਵਾਰ ਦੰਦਾਂ ਦਾ ਦਰਦ, ਕਮਜ਼ੋਰ ਮਸੂੜਿਆਂ ਅਤੇ ਸਮੇਂ ਤੋਂ ਪਹਿਲਾਂ ਦੰਦਾਂ ਦੇ ਟੁੱਟਣ ਨਾਲ ਸਿਹਤ ਨਾਲ ਜੁੜੀਆਂ ਹੋਰ ਵੀ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਨਾਲ ਖਾਣ-ਪੀਣ ਵਿਚ ਪ੍ਰੇਸ਼ਾਨੀ ਹੁੰਦੀ ਹੈ। ਖਾਣਾ ਜੇ ਸਹੀ ਢੰਗ ਨਾਲ ਚਬਾਇਆ ਜਾਵੇ ਤਾਂ ਇਸ ਨਾਲ ਪਾਚਨ ਕਿਰਿਆ 'ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ। ਸਵੇਰੇ ਅਤੇ ਸ਼ਾਮ ਸਿਰਫ ਬਰੱਸ਼ ਕਰਨਾ ਹੀ ਨਹੀਂ ਬਲਕਿ ਇਸ ਤੋਂ ਇਲਾਵਾ ਵੀ ਇਨ੍ਹਾਂ ਦੀ ਖਾਸ ਦੇਖਭਾਲ ਵੀ ਬਹੁਤ ਜ਼ਰੂਰੀ ਹੈ। ਆਓ ਜਾਣਦੇ ਹਾਂ ਕਿਸ ਤਰ੍ਹਾਂ ਕੀਤੀ ਜਾਵੇ ਦੰਦਾਂ ਦੀ ਦੇਖਭਾਲ
1. ਮੂਲੀ
ਮੂਲੀ ਕੈਲਸ਼ੀਅਮ ਨਾਲ ਭਰਪੂਰ ਹੁੰਦੀ ਹੈ। ਇਸ ਨੂੰ ਸਲਾਦ ਅਤੇ ਸਬਜ਼ੀ ਦੇ ਰੂਪ ਵਿਚ ਖਾਦਾ ਜਾ ਸਕਦਾ ਹੈ। ਇਸ ਤੋਂ ਇਲਾਵਾ ਦੰਦਾਂ ਲਈ ਇਹ ਬੈਸਟ ਹੈ। ਰੋਜ਼ਾਨਾ ਖਾਣੇ ਵਿਚ ਸਲਾਦ ਦੇ ਰੂਪ ਵਿਚ ਮੂਲੀ ਚੰਗੀ ਤਰੀਕੇ ਨਾਲ ਚਬਾ ਕੇ ਖਾਓ। ਇਸ ਨਾਲ ਕਮਜ਼ੋਰ ਦੰਦਾਂ ਅਤੇ ਮਸੂੜਿਆਂ ਨੂੰ ਮਜ਼ਬੂਤੀ ਮਿਲਦੀ ਹੈ। 
2. ਮੇਥੀ 
ਦੰਦ ਕਮਜ਼ੋਰ ਹੈ ਅਤੇ ਜ਼ਿਆਦਾ ਠੰਡਾ ਜਾਂ ਗਰਮ ਖਾਣ ਵਿਚ ਪ੍ਰੇਸ਼ਾਨੀ ਆਉਂਦੀ ਹੈ ਤਾਂ ਪਾਣੀ ਵਿਚ ਮੇਥੀ ਦਾਨੇ ਪਾ ਕੇ ਉਬਾਲ ਲਓ। ਇਸ ਪਾਣੀ ਨੂੰ ਠੰਡਾ ਕਰਕੇ ਇਸ ਨਾਲ ਕੁਰਲੀ ਕਰੋ ਅਤੇ ਪਾਣੀ ਨਾਲ ਮਸਾਜ ਕਰੋ। ਇਸ ਨਾਲ ਫਾਇਦਾ ਹੁੰਦਾ ਹੈ। 
3. ਮੂੰਗਫਲੀ
ਮੂੰਗਫਲੀ ਨੂੰ ਚੰਗੀ ਤਰ੍ਹਾਂ ਨਾਲ ਚਬਾ ਕੇ ਖਾਓ ਇਸ ਨਾਲ ਦੰਦਾਂ ਨੂੰ ਮਜ਼ਬੂਤ ਮਿਲੇਗੀ। 
4. ਅਨਾਰ 
ਅਨਾਰ ਦੇ ਫਲ ਦੀ ਤਰ੍ਹਾਂ ਇਸ ਦੇ ਫੁੱਲ ਵੀ ਬਹੁਤ ਗੁਣਕਾਰੀ ਹੁੰਦੇ ਹਨ। ਇਸ ਦੇ ਫੁੱਲਾਂ ਨੂੰ ਛਾਂ ਵਿਚ ਸੁੱਖਾ ਕੇ ਬਾਰੀਕ ਚੂਰਣ ਬਣਾ ਲਓ। ਇਸ ਚੂਰਣ ਦਾ ਮੰਜਨ ਰੋਜ਼ਾਨਾ ਦੰਦਾਂ ਅਤੇ ਮਸੂੜਿਆਂ 'ਤੇ ਕਰੋ।


Related News