ਚਿਕਨਗੁਨੀਆ ਅਤੇ ਡੇਂਗੂ ਤੋਂ ਬਚਾ ਕੇ ਰੱਖਦੇ ਹਨ ਇਹ ਘਰੇਲੂ ਨੁਸਖੇ

06/25/2017 3:12:46 PM

ਜਲੰਧਰ— ਬਦਲਦੇ ਮੌਸਮ 'ਚ ਮੱਛਰ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਹੇ ਹਨ। ਇਨ੍ਹਾਂ ਕਾਰਨਾਂ ਕਰਕੇ ਹੀ ਜ਼ਿਆਦਾਤਰ ਲੋਕ ਬੀਮਾਰ ਰਹਿੰਦੇ ਹਨ। ਜੇਕਰ ਘਰ ਦੀ ਚੰਗੀ ਤਰ੍ਹਾਂ ਸਫਾਈ ਨਾ ਹੋਵੇ ਅਤੇ ਘਰ ਦੇ ਕੋਲ ਪਾਣੀ ਖੜ੍ਹਾ ਰਵੇ ਤਾਂ ਵੀ ਚਿਕਨਗੁਨੀਆ ਅਤੇ ਡੇਂਗੂ ਵਰਗੀਆਂ ਬੀਮਾਰੀਆਂ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਲਈ ਬਦਲਦੇ ਮੌਸਮ 'ਚ ਇਨ੍ਹਾਂ ਤੋਂ ਬਚਾਅ ਹੀ ਰੱਖਣਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਚਿਕਨਗੁਨੀਆ ਅਤੇ ਡੇਂਗੂ ਦੇ ਕੁੱਝ ਕਾਰਨ, ਲੱਛਣ ਅਤੇ ਘਰੇਲੂ ਇਲਾਜ਼ ਦੇ ਬਾਰੇ 'ਚ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੇ ਇਸਤੇਮਾਲ ਨਾਲ ਤੁਸੀਂ ਇਨ੍ਹਾਂ ਬੀਮਾਰੀਆਂ ਤੋਂ ਬੱਚ ਸਕਦੇ ਹੋ।
ਚਿਕਨਗੁਨੀਆ ਅਤੇ ਡੇਂਗੂ ਦੇ ਲੱਛਣ
- ਅਚਾਨਕ ਬੁਖਾਰ ਆਉਣਾ
- ਜੋੜਾਂ 'ਚ ਦਰਦ
- ਸਿਰ ਦਰਦ
- ਸੁੱਕੀ ਉੱਬਕਾਈ ਆਉਣਾ
- ਥਕਾਵਟ ਮਹਿਸੂਸ ਹੋਣਾ
- ਚਮੜੀ 'ਤੇ ਲਾਲ ਰੈਸ਼ਿਜ
ਜੇਕਰ ਇਹ ਸਭ ਲੱਛਣ ਦਿਖਾਈ ਦੇ ਰਹੇ ਹਨ ਤਾਂ ਤੁਰੰਤ ਡਾਕਟਰ ਦੀ ਸਲਾਹ ਲਓ ਅਤੇ ਆਪਣਾ ਬਲੱਡ ਟੈਸਟ ਕਰਵਾਓ।
- ਬਚਣ ਦੇ ਘਰੇਲੂ ਤਰੀਕੇ
1. ਤੁਲਸੀ 
ਆਯੁਰਵੇਦਿਕ ਗੁਣਾਂ ਨਾਲ ਭਰਪੂਰ ਤੁਲਸੀ ਖਾਂਸੀ-ਜੁਕਾਮ 'ਚ ਰਾਹਤ ਦਿਲਾਉਣ ਦੇ ਨਾਲ-ਨਾਲ ਡੇਂਗੂ ਅਤੇ ਚਿਕਨਗੁਨੀਆ ਨਾਲ ਲੜਣ 'ਚ ਵੀ ਕਾਰਗਰ ਹੈ। ਗਰਮ ਪਾਣੀ ਦੇ ਨਾਲ ਤੁਲਸੀ ਲਓ। ਇਸ ਨਾਲ ਸਰੀਰ ਠੀਕ ਰਹਿੰਦਾ ਹੈ।
2. ਨਾਰੀਅਲ ਤੇਲ
ਨਾਰੀਅਲ ਤੇਲ ਦੀਆਂ ਕੁੱਝ ਬੂੰਦਾਂ ਨਿੰਮ ਦੇ ਤੇਲ 'ਚ ਮਿਲਾ ਲਓ। ਫਿਰ ਇਸ ਨੂੰ ਆਪਣੇ ਸਰੀਰ 'ਤੇ ਲਗਾ ਲਓ। ਇਸ ਨਾਲ ਮੱਛਰ ਨਹੀਂ ਕੱਟਣਗੇ।
3. ਪਪੀਤੇ ਦੇ ਪੱਤੀ
ਡੇਂਗੂ ਅਤੇ ਚਿਕਨਗੁਨੀਆ 'ਚ ਸਰੀਰ ਦੇ ਪਲੇਟਲੇਟਸ ਤੇਜ਼ੀ ਨਾਲ ਡਿੱਗਣ ਲੱਗਦੇ ਹਨ। ਪਪੀਤੇ ਦੀਆਂ ਪੱਤੀਆਂ ਦਾ ਜੂਸ ਦਿਨ 'ਚ 2 ਬਾਰ ਪੀਣ ਨਾਲ ਸਰੀਰ 'ਚ ਖੂਨ ਦੇ ਪਲੇਟਲੇਟਸ ਤੇਜ਼ੀ ਨਾਲ ਵਧਣ ਲੱਗਦੇ ਹਨ।
4. ਤੁਲਸੀ ਅਤੇ ਅਜਵਾਇਨ
ਅਜਵਾਇਨ, ਕਿਸ਼ਮਿਸ਼, ਤੁਲਸੀ ਅਤੇ ਨਿੰਮ ਦੀਆਂ ਸੁੱਕੀਆਂ ਪੱਤੀਆਂ ਲੈ ਕੇ ਇਕ ਗਿਲਾਸ ਪਾਣੀ 'ਚ ਉੱਬਾਲੋ। ਇਸ ਪਾਣੀ ਨੂੰ ਬਿਨ੍ਹਾਂ ਛਾਣੇ ਦਿਨ 'ਚ ਤਿੰਨ ਬਾਰ ਪੀਓ। ਇਸ ਨਾਲ ਕਾਫੀ ਰਾਹਤ ਮਿਲੇਗੀ।


Related News