ਕਿਸ਼ਮਿਸ਼ ਦੀ ਵਰਤੋ ਨਾਲ ਹੁੰਦੇ ਹਨ ਕਈ ਲਾਭ

04/28/2017 6:24:20 PM

 ਨਵੀਂ ਦਿੱਲੀ— ਖਾਣ ''ਚ ਸੁਆਦ ਕਿਸ਼ਮਿਸ਼ ਨੂੰ ਡਰਾਈ ਫਰੂਟ ''ਚ ਸ਼ਾਮਲ ਕੀਤਾ ਜਾਂਦਾ ਹੈ। ਇਸ ਨੂੰ ਖਾਣ ਦੇ ਨਾਲ ਕਈ ਲਾਭ ਹੁੰਦੇ ਹਨ। ਜੇ ਕਿਸ਼ਮਿਸ਼ ਨੂੰ ਸੁੱਕਾ ਖਾਣ ਦੀ ਬਜਾਏ ਭਿਓਂਕੇ ਖਾਦਾ ਜਾਵੇ ਤਾਂ ਇਹ ਗਰਮੀਆਂ ''ਚ ਜ਼ਿਆਦਾ ਫਾਇਦੇਮੰਦ ਹੁੰਦੀ ਹੈ। ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ
ਲੀਵਰ ਅਤੇ ਕਿਡਨੀ ਲਈ ਸਿਹਤਮੰਦ
ਕਿਸ਼ਮਿਸ਼ ਨੂੰ ਪਾਣੀ ''ਚ ਪਾ ਕੇ ਜੇ 20 ਮਿੰਟਾਂ ਦੇ ਲਈ ਉਬਾਲਿਆ ਜਾਵੇ ਅਤੇ ਪੂਰੀ ਰਾਤ ਰੱਖਣ ਤੋਂ ਬਾਅਦ ਸਵੇਰੇ ਪਾਣੀ ਨੂੰ ਪੀਣ ਨਾਲ ਕਬਜ਼, ਗੈਸ ਸੰਬੰਧੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਕਿਸ਼ਮਿਸ਼ ਦਾ ਪਾਣੀ ਲੀਵਰ ਅਤੇ ਕਿਡਨੀ ਦੇ ਖੂਨ ਨੂੰ ਤੇਜ਼ੀ ਨਾਲ ਸਾਫ ਕਰਦਾ ਹੈ। ਇਸ ਨੂੰ ਚਾਰ ਦਿਨ ਲਗਾਤਾਰ ਪੀਣ ਨਾਲ ਪੇਟ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।
ਕੋਲੇਸਟਰੋਲ ਤੋਂ ਛੁਟਕਾਰਾ
ਕਿਸ਼ਮਿਸ਼ ਦੇ ਪਾਣੀ ਨੂੰ ਰੋਜ਼ ਸਵੇਰੇ ਪੀਣ ਨਾਲ ਕੋਲੇਸਟਰੋਲ ਲੇਵਲ ਠੀਕ ਰਹਿੰਦਾ ਹੈ। ਇਸ ਨਾਲ ਸਰੀਰ ਨੂੰ ਕਾਫੀ ਲਾਭ ਹੁੰਦਾ ਹੈ।
ਖੂਬਸਰਤੀ ''ਚ ਨਿਖਾਰ
ਕਿਸ਼ਮਿਸ਼ ''ਚ ਐਂਟੀ ਆਕਸੀਡੇਂਟ ਭਰਪੂਰ ਮਾਤਰਾ ''ਚ ਹੁੰਦੇ ਹਨ। ਜੋ ਚਮੜੀ ''ਤੇ ਹੋਣ ਵਾਲੀ ਝੂਰੜੀਆਂ ਨੂੰ ਤੇਜ਼ੀ ਨਾਲ ਘੱਟ ਕਰਨ ''ਚ ਮਦਦ ਕਰਦੀ ਹੈ। ਇਸ ਤੋਂ ਇਲਾਵਾ ਕਿਸ਼ਮਿਸ਼ ਦਾ ਪਾਣੀ ਸਰੀਰ ਦੇ ਮੇਟਾਬੋਲਿਜ਼ਮ ਨੂੰ ਵਧਾਉਂਦਾ ਹੈ। 
ਕਿਸ਼ਮਿਸ਼ ਖਾਣ ਦੇ ਫਾਇਦੇ
- ਇਹ ਅੱਖਾਂ ਦੀ ਰੋਸ਼ਨੀ ਦੇ ਲਈ ਫਾਇਦੇਮੰਦ ਹੁੰਦੇ ਹਨ। ਜਿਨ੍ਹਾਂ ਲੋਕਾਂ ਨੂੰ ਚਸ਼ਮਾ ਲੱਗਿਆ ਹੋਇਆ ਹੈ ਉਨ੍ਹਾਂ ਨੂੰ ਇਸ ਦਾ ਸੇਵਨ ਕਰਨਾ ਚਾਹੀਦਾ ਹੈ। 
- ਕਿਸ਼ਮਿਸ਼ ਖਾਣ ਨਾਲ ਭਾਰ ਵਧਦਾ ਹੈ ਅਤੇ ਇਹ ਖੂਨ ਦੀ ਕਮੀ ਨੂੰ ਪੂਰਾ ਕਰਦਾ ਹੈ। 
- ਜਿਨ੍ਹਾਂ ਲੋਕਾਂ ਨੂੰ ਜੋੜਾਂ ''ਚ ਦਰਦ ਦੀ ਸ਼ਿਕਾਇਤ ਰਹਿੰਦੀ ਹੈ ਉਨ੍ਹਾਂ ਨੂੰ ਇਸ ਦੀ ਵਰਤੋ ਕਰਨੀ ਚਾਹੀਦੀ ਹੈ।


Related News