ਸਰੀਰ ਨੂੰ ਇਹ ਸਮੱਸਿਆਵਾਂ ਹੋਣ ''ਤੇ ਨਹੀਂ ਕਰਨੀ ਚਾਹੀਦੀ ਦਾਲਚੀਨੀ ਦੀ ਵਰਤੋ

08/18/2017 11:59:08 AM

ਨਵੀਂ ਦਿੱਲੀ— ਦਾਲਚੀਨੀ ਦੀ ਵਰਤੋਂ ਹਰ ਘਰ ਵਿਚ ਕੀਤੀ ਜਾਂਦੀ ਹੈ। ਇਸ ਨਾਲ ਖਾਣੇ ਦਾ ਸੁਆਦ ਦੋਗੁਣਾ ਹੋ ਜਾਂਦਾ ਹੈ। ਸੁਆਦ ਦੇ ਨਾਲ-ਨਾਲ ਦਾਲਚੀਨੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ ਪਰ ਇਸ ਦੀ ਜ਼ਿਆਦਾ ਮਾਤਰਾ ਵਿਚ ਵਰਤੋਂ ਕਰਨ ਨਾਲ ਸਰੀਰ ਨੂੰ ਨੁਕਸਾਨ ਪਹੁੰਚ ਸਕਦਾ ਹੈ। ਆਓ ਜਾਣਦੇ ਹਾਂ ਕਿਹੜੇ ਲੋਕਾਂ ਨੂੰ ਦਾਲਚੀਨੀ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ। 
1. ਗਰਭਵਤੀ ਔਰਤਾਂ 
ਗਰਭਵਤੀ ਔਰਤਾਂ ਨੂੰ ਦਾਲਚੀਨੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਨਾਲ ਔਰਤਾਂ ਦੇ ਪੇਟ ਵਿਚ ਐਸੀਡਿਟੀ ਅਤੇ ਦਰਦ ਹੋਣ ਲੱਗਦਾ ਹੈ। ਇਸ ਤੋਂ ਇਲਾਵਾ ਦਾਲਚੀਨੀ ਖਾਣ ਨਾਲ ਸਮੇਂ ਤੋਂ ਪਹਿਲਾਂ ਡਿਲਵਰੀ ਹੋਣ ਦਾ ਖਤਰਾ ਵੀ ਵਧ ਜਾਂਦਾ ਹੈ। 
2. ਲੀਵਰ ਦੀ ਸਮੱਸਿਆ
ਜਿਨ੍ਹਾਂ ਲੋਕਾਂ ਨੂੰ ਲੀਵਰ ਵਿਚ ਸੋਜ ਅਤੇ ਦਰਦ ਦੀ ਸਮੱਸਿਆ ਹੋਵੇ, ਉਨ੍ਹਾਂ ਨੂੰ ਦਾਲਚੀਨੀ ਦੀ ਵਰਤੋਂ ਬਹੁਤ ਘੱਟ ਮਾਤਰਾ ਵਿਚ ਕਰਨੀ ਚਾਹੀਦੀ ਹੈ। ਇਸ ਨਾਲ ਲੀਵਰ ਪੂਰੀ ਤਰ੍ਹਾਂ ਨਾਲ ਖਰਾਬ ਹੋ ਸਕਦਾ ਹੈ। 
3. ਖੂਨ ਪਤਲਾ
ਦਾਲਚੀਨੀ ਦੀ ਜ਼ਿਆਦਾ ਵਰਤੋਂ ਕਰਨ ਨਾਲ ਖੂਨ ਪਤਲਾ ਹੋਣ ਲੱਗਦਾ ਹੈ। ਅਜਿਹੇ ਵਿਚ ਜਿਨ੍ਹਾਂ ਲੋਕਾਂ ਦਾ ਖੂਨ ਪਹਿਲਾਂ ਹੀ ਪਤਲਾ ਹੈ ਉਨ੍ਹਾਂ ਨੂੰ ਇਸ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ। 
4. ਚਮੜੀ ਵਿਚ ਜਲਣ
ਕੁਝ ਔਰਤਾਂ ਚਮੜੀ ਦੀ ਰੰਗਤ ਨਿਖਾਰਣ ਲਈ ਦਾਲਚੀਨੀ ਦਾ ਪੇਸਟ ਬਣਾ ਕੇ ਚਮੜੀ 'ਤੇ ਲਗਾ ਲੈਂਦੀਆਂ ਹਨ ਪਰ ਜਿਨ੍ਹਾਂ ਔਰਤਾਂ ਦੀ ਚਮੜੀ ਸੈਂਸਿਟਿਵ ਹੁੰਦੀ ਹੈ। ਉਨ੍ਹਾਂ ਨੂੰ ਦਾਲਚੀਨੀ ਦਾ ਪੈਕ ਨਹੀਂ ਲਗਾਉਣਾ ਚਾਹੀਦਾ। ਇਸ ਨਾਲ ਰੈਸ਼ਜ ਅਤੇ ਖਾਰਸ਼ ਦੀ ਸਮੱਸਿਆ ਹੋ ਜਾਂਦੀ ਹੈ। 
5. ਪੇਟ ਦੀ ਸਮੱਸਿਆ 
ਖਾਣੇ ਵਿਚ ਜ਼ਿਆਦਾ ਮਾਤਰਾ ਵਿਚ ਦਾਲਚੀਨੀ ਦੀ ਵਰਤੋਂ ਕਰਨ ਨਾਲ ਪੇਟ ਦੇ ਅੰਦਰੂਨੀ ਹਿੱਸੇ ਵਿਚ ਜਲਣ ਹੋਣ ਲੱਗਦੀ ਹੈ ਅਤੇ ਗੈਸ ਬਣ ਜਾਂਦੀ ਹੈ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਪੇਟ ਵਿਚ ਅਲਸਰ ਦੀ ਸਮੱਸਿਆ ਹੋਵੇ, ਉਨ੍ਹਾਂ ਨੂੰ ਵੀ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ।


Related News