ਲੌਂਗ ਨਾਲ ਸਰੀਰ ਅਤੇ ਵਾਲਾਂ ਨੂੰ ਹੁੰਦੇ ਹਨ ਕਈ ਫਾਇਦੇ

06/26/2017 1:06:04 PM

ਨਵੀਂ ਦਿੱਲੀ— ਲੌਂਗ ਦੀ ਭਾਰਤੀ ਖਾਣੇ 'ਚ ਖਾਸ ਥਾਂ ਹੈ। ਇਸ ਦੇ ਇਸਤਾਮਾਲ ਨਾਲ ਖਾਣੇ ਦਾ ਸੁਆਦ ਵਧ ਆਉਂਦਾ ਹੈ ਅਤੇ ਇਸ 'ਚ ਕਈ ਅਹਿਮ ਗੁਣ ਮੋਜੂਦ ਹੁੰਦੇ ਹਨ ਇਹ ਸਿਹਤ ਦੇ ਨਾਲ-ਨਾਲ ਖੂਬਸੂਰਤੀ ਦੇ ਲਈ ਵੀ ਕਾਫੀ ਫਾਇਦੇਮੰਦ ਹੈ। ਇਸ 'ਚ ਪ੍ਰੋਟੀਨ, ਆਇਰਨ , ਕਾਰਬੋਹਾਈਡ੍ਰੇਟਸ, ਕੈਲਸ਼ੀਅਮ, ਫਾਸਫੋਰਸ, ਪੋਟਾਸ਼ੀਅਮ, ਸੋਡੀਅਮ, ਵਿਟਾਮਿਨ, ਏ, ਸੀ ਮੈਗਨੀਸ਼ੀਅਮ ਅਤੇ ਫਾਇਵਰ ਭਰਪੂਰ ਮਾਤਰਾ 'ਚ ਮੋਜੂਦ ਹੁੰਦੇ ਹਨ। ਇਸ ਦੇ ਇਸਤੇਮਾਲ ਨਾਲ ਵੱਡੀ ਤੋਂ ਵੱਡੀ ਬੀਮਾਰੀ ਦੂਰ ਹੋ ਜਾਂਦੀ ਹੈ ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ
1. ਸਰਦੀ-ਜੁਕਾਮ
ਖਾਂਸੀ ਦੇ ਇਲਾਜ਼ ਦੇ ਲਈ ਲੌਂਗ ਬਹੁਤ ਜ਼ਿਆਦਾ ਕਾਰਗਾਰ ਉਪਾਅ ਹੈ। ਇਸ ਦਾ ਇਸਤੇਮਾਲ ਇਸ ਸਮੱਸਿਆ ਤੋਂ ਛੁਟਕਾਰਾ ਦਿਵਾਉਂਦਾ ਹੈ ਜਦੋਂ ਵੀ ਤੁਹਾਨੂੰ ਸਰਦੀ-ਜੁਕਾਮ ਹੋਵੇ ਤਾਂ ਮੂੰਹ 'ਚ ਲੌਂਗ ਰੱਖੋ। ਅਜਿਹਾ ਕਰਨ ਨਾਲ ਸਿਰ ਦਰਦ ਠੀਕ ਹੋ ਜਾਵੇਗਾ।
2. ਚਮੜੀ 
ਜੇ ਤੁਸੀਂ ਚਮੜੀ ਨਾਲ ਸੰਬਧਿਤ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਜਿਵੇਂ ਮੁਹਾਸੇ ਅਤੇ ਕਾਲੇ ਧੱਬੇ ਹਨ ਤਾਂ ਲੌਂਗ ਦੇ ਤੇਲ ਨੂੰ ਆਪਣੇ ਫੇਸਪੈਕ 'ਚ ਮਿਲਾ ਕੇ ਇਸਤੇਮਾਲ ਕਰੋ ਕਿਉਂਕਿ ਇਹ ਕਾਫੀ ਗਰਮ ਹੁੰਦਾ ਹੈ ਅਤੇ ਇਸ ਨੂੰ ਸਿਧਾ ਚਿਹਰੇ 'ਚ ਨਹੀਂ ਲਗਾਇਆ ਜਾ ਸਕਦਾ। ਇਸ ਦੇ ਇਸਤੇਮਾਲ ਨਾਲ ਚਮੜੀ ਦੀ ਸਾਂਵਲਾਂਪਨ ਵੀ ਨਿਖਰ ਜਾਵੇਗਾ।
3. ਮੂੰਹ ਦੀ ਬਦਬੂ
ਕਈ ਲੋਕ ਕਿੰਨਾਂ ਵੀ ਬੁਰਸ਼ ਜਾਂ ਦਾਤਨ ਕਿਉਂ ਨਾ ਕਰ ਲੈਣ ਫਿਰ ਵੀ ਉਨ੍ਹਾਂ ਦੇ ਮੂੰਹ 'ਚੋਂ ਬਦਬੂ ਨਹੀਂ ਜਾਂਦੀ। ਅਜਿਹੇ 'ਚ 40 ਤੋਂ 45 ਦਿਨਾਂ ਤੱਕ ਰੋਜ਼ ਸਵੇਰੇ ਲੌਂਗ ਦੀ ਵਰਤੋ ਕਰਨ ਨਾਲ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
4. ਵਾਲਾਂ ਨੂੰ ਘਣਾ ਬਣਾਏ
ਜੇ ਤੁਹਾਡੇ ਵਾਲ ਵੀ ਜਲਦੀ ਉਲਝ ਜਾਂਦੇ ਹਨ ਤਾਂ ਲੌਂਗ ਨਾਲ ਬਣੇ ਕੰਡੀਸ਼ਨਰ ਦਾ ਇਸਤੇਮਾਲ ਕਰੋ। ਇਸ ਤੋਂ ਇਲਾਵਾ ਲੌਂਗ ਨੂੰ ਪਾਣੀ 'ਚ ਗਰਮ ਕਰ ਕੇ ਉਸ ਨਾਲ ਵਾਲ ਧੋ ਲਓ।
5. ਪਾਚਨ
ਜਿਨ੍ਹਾਂ ਨੂੰ ਪਾਚਨ ਨਾਲ ਸੰਬੰਧਿਤ ਸਮੱਸਿਆਵਾਂ ਰਹਿੰਦੀਆਂ ਹਨ ਉਹ ਰੋਜ਼ ਸਵੇਰੇ ਖਾਲੀ ਪੇਟ 1 ਗਿਲਾਸ ਪਾਣੀ 'ਚ ਕੁਝ ਬੂੰਦਾ ਲੌਂਗ ਦੇ ਤੇਲ ਦੀਆਂ ਪਾ ਕੇ ਪੀਣੀਆਂ ਚੀਹੀਦੀਆਂ ਹਨ। ਅਜਿਹਾ ਕਰਨ ਨਾਲ ਕਾਫੀ ਆਰਾਮ ਮਿਲਦਾ ਹੈ। 


Related News