ਭਿੱਜੇ ਹੋਏ ਬਦਾਮ ਖਾਣ ਨਾਲ ਹੋਣਗੀਆਂ ਕਈ ਪਰੇਸ਼ਾਨੀਆਂ ਦੂਰ

06/26/2017 2:37:34 PM

ਜਲੰਧਰ— ਘਰ 'ਚ ਅਕਸਰ ਵੱਡੇ ਬਜ਼ੁਰਗ ਇਹ ਗੱਲ ਕਹਿੰਦੇ ਹਨ ਕਿ ਬੱਚਿਆਂ ਨੂੰ ਭਿੱਜੇ ਹੋਏ ਬਦਾਮ ਖਿਲਾਓ। ਇਸ ਦੇ ਪਿੱਛੇ ਦੀਆਂ ਕਈ ਖਾਸ ਗੱਲਾਂ ਹੋ ਸਕਦੀਆਂ ਹਨ। ਬਦਾਮ ਯਾਦਦਾਸ਼ਤ ਨੂੰ ਬਿਹਤਰ ਬਣਾਉਣ ਦਾ ਕੰਮ ਕਰਦੇ ਹਨ। ਬੱਚੇ ਹੀ ਨਹੀਂ ਵੱਡਿਆਂ ਲਈ ਵੀ ਇਹ ਬਹੁਤ ਫਾਇਦੇਮੰਦ ਹੈ। ਰਾਤ ਨੂੰ ਬਦਾਮ ਭਿਓਂ ਕੇ ਸਵੇਰੇ ਖਾਣ ਨਾਲ ਫਾਇਦੇ ਮਿਲਦੇ ਹਨ ਜੋ ਸਿਹਤ ਲਈ ਫਾਇਦੇਮੰਦ ਹੁੰਦੇ ਹਨ।
1. ਭਾਰ ਘੱਟ
ਭਿੱਜੇ ਹੋਏ ਬਦਾਮਾਂ 'ਚ ਐਂਟੀਆਕਸੀਡੈਂਟ ਦਾ ਬਹੁਤ ਚੰਗਾ ਸ੍ਰੋਤ ਹੁੰਦਾ ਹੈ। ਇਹ ਭੁੱਖ ਨੂੰ ਮਹਿਸੂਸ ਨਹੀਂ ਹੋਣ ਦਿੰਦਾ ਅਤੇ ਅਤਿਰਿਕਤ ਫੈਟ ਨੂੰ ਘੱਟ ਕਰਨ 'ਚ ਮਦਦਗਾਰ ਹੁੰਦਾ ਹੈ।
2. ਦਿਲ ਨੂੰ ਸਿਹਤਮੰਦ
ਸਰੀਰ ਦਾ ਸਭ ਤੋਂ ਨਾਜ਼ੁਕ ਹਿੱਸਾ ਹੁੰਦਾ ਹੈ ਹਾਰਟ। ਦਿਲ ਸਿਹਤਮੰਦ ਹੋਵੇ ਤਾਂ ਇਸ ਨਾਲ ਸਿਹਤ ਵੀ ਠੀਕ ਰਹਿੰਦੀ ਹੈ। ਇਸ ਨੂੰ ਭਿਓਂ ਕੇ ਖਾਣ ਨਾਲ ਦਿਲ ਨਾਲ ਜੁੜੀਆਂ ਪਰੇਸ਼ਾਨੀਆਂ ਤੋਂ ਬੱਚ ਸਕਦੇ ਹਾਂ।
3. ਪਾਚਣ ਕਿਰਿਆ ਠੀਕ
ਭਿੱਜੇ ਹੋਏ ਬਦਾਮ ਖਾਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਇਸ ਨਾਲ ਪ੍ਰੋਟੀਨ ਪਚਾਉਣਾ ਆਸਾਨ ਹੋ ਜਾਂਦਾ ਹੈ।
4. ਗਰਭਅਵਸਥਾ 'ਚ ਫਾਇਦੇਮੰਦ
ਗਰਭਵਤੀ ਔਰਤ ਦੇ ਲਈ ਰਾਤ ਨੂੰ ਬਦਾਮ ਭਿਓਂ ਕੇ ਖਾਣ ਨਾਲ ਸ਼ਿਸ਼ੂ ਦਾ ਵਿਕਾਸ ਬਿਹਤਰ ਹੁੰਦਾ ਹੈ। 
5. ਕੌਲੈਸਟਰੋਲ ਕੰਟਰੋਲ
ਬਦਾਮ ਖਾਣ ਨਾਲ ਸਰੀਰ 'ਚ ਬੁਰੇ ਕੌਲੈਸਟਰੋਲ ਦਾ ਪੱਧਰ ਘੱਟ ਜਾਂਦਾ ਹੈ ਅਤੇ ਚੰਗੇ ਕੌਲੈਸਟਰੋਲ ਦਾ ਪੱਧਰ ਵਧਾਉਣ 'ਚ ਕੰਮ ਕਰਦਾ ਹੈ।


Related News