ਕੱਚਾ ਅੰਬ ਹੁੰਦਾ ਹੈ ਸ਼ੂਗਰ ਲੈਵਲ ਨੂੰ ਘੱਟ ਕਰਨ ''ਚ ਮਦਦਗਾਰ

08/16/2017 10:31:00 AM

ਨਵੀਂਦਿੱਲੀ—ਗਰਮੀਆਂ ਦੇ ਮੌਸਮ 'ਚ ਸਭ ਤੋਂ ਜ਼ਿਆਦਾ ਅਸਰ ਸਾਡੀ ਸਿਹਤ 'ਤੇ ਪੈਂਦਾ ਹੈ ਇਸ ਲਈ ਖਾਣ-ਪੀਣ ਦੇ ਮਾਮਲੇ 'ਚ ਸਾਵਧਾਨ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਮੌਸਮ 'ਚ ਆਉਣ ਵਾਲਾ ਫਲ ਅੰਬ ਸਾਰਿਆਂ ਨੂੰ ਬਹੁਤ ਪਸੰਦ ਹੁੰਦਾ ਹੈ। ਸੁਆਦ ਦੇ ਮਾਮਲੇ 'ਚ ਜਿੰਨਾ ਸੁਆਦ ਪੱਕਿਆ ਹੋਇਆ ਅੰਬ ਹੁੰਦਾ ਹੈ ਉਸ ਤੋਂ ਕਿਤੇ ਜ਼ਿਆਦਾ ਕੱਚੇ ਅੰਬ ਤੋਂ ਪ੍ਰਯੋਗ ਖਾਣ ਦੀਆਂ ਚੀਜ਼ਾਂ 'ਚ ਹੁੰਦਾ ਹੈ। ਕੱਚਾ ਅੰਬ ਸੁਆਦ ਦੇ ਨਾਲ ਹੀ ਸਿਹਤ ਦੇ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। 
1. ਜੇਕਰ ਤੁਹਾਨੂੰ ਐਸਡਿਟੀ, ਗੈਸ ਜਾਂ ਅਪਤ ਵਰਗੀਆਂ ਸਮੱਸਿਆਵਾਂ ਹੋ ਰਹੀਆਂ ਹਨ ਤਾਂ ਕੱਚੇ ਅੰਬ ਦੀ ਵਰਤੋਂ ਤੁਹਾਡੇ ਲਈ ਕਾਫੀ ਲਾਭਦਾਇਕ ਹੋਵੇਗੀ। ਇਹ ਕਬਜ਼ ਅਤੇ ਪੇਟ ਦੀਆਂ ਸਭ ਬੀਮਾਰੀਆਂ ਤੋਂ ਨਿਪਟਣ 'ਚ ਤੁਹਾਡੀ ਮਦਦ ਕਰਦਾ ਹੈ। 
2. ਕੱਚੇ ਅੰਬ ਦੀ ਨਿਯਮਿਤ ਵਰਤੋਂ ਕਰਨ ਨਾਲ ਵਾਲਾਂ ਦਾ ਰੰਗ ਕਾਲਾ ਬਣਿਆ ਰਹਿੰਦਾ ਹੈ ਅਤੇ ਇਹ ਚਮੜੀ ਨੂੰ ਬੇਦਾਗ ਅਤੇ ਦਮਕਦੀ ਹੋਈ ਬਣਾਏ ਰੱਖਣ 'ਚ ਵੀ ਮਦਦ ਕਰਦਾ ਹੈ। 
3. ਸ਼ੂਗਰ ਦੀ ਸਮੱਸਿਆ ਹੋਣ 'ਤੇ ਇਸ ਦਾ ਪ੍ਰਯੋਗ ਤੁਹਾਡੇ ਸ਼ੂਗਰ ਲੈਵਲ ਨੂੰ ਘੱਟ ਕਰਨ 'ਚ ਬਹੁਤ ਸਹਾਇਕ ਹੁੰਦਾ ਹੈ। ਕੱਚਾ ਅੰਬ ਸ਼ਰੀਰ 'ਚ ਆਇਰਨ ਦੀ ਕਮੀ ਨੂੰ ਵੀ ਪੂਰਾ ਕਰਦਾ ਹੈ। 
4. ਇਸ 'ਚ ਵਿਟਾਮਿਨ ਸੀ ਦੀ ਵੀ ਭਰਪੂਰ ਮਾਤਰਾ ਹੁੰਦੀ ਹੈ ਜੋ ਤੁਹਾਡੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਮਜ਼ਬੂਤ ਬਣਾਉਂਦਾ ਹੈ।
5. ਜੇਕਰ ਤੁਹਾਨੂੰ ਜ਼ਿਆਦਾ ਪਸੀਨਾ ਆਉਂਦਾ ਹੈ ਤਾਂ ਕੱਚੇ ਅੰਬ ਦਾ ਪੱਨਾ ਜਾਂ ਫਿਰ ਕਿਸੇ ਵੀ ਰੂਪ 'ਚ ਇਸ ਦੀ ਵਰਤੋਂ ਤੁਹਾਡੀ ਇਸ ਸਮੱਸਿਆ ਨੂੰ ਆਸਾਨੀ ਨਾਲ ਦੂਰ ਕਰਨ 'ਚ ਕਾਰਗਰ ਸਾਬਿਤ ਹੋਵੇਗਾ।


Related News