ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਂਦੀ ਹੈ ਛੋਲਿਆਂ ਦੀ ਦਾਲ

06/27/2017 12:03:09 PM

ਨਵੀਂ ਦਿੱਲੀ— ਛੋਲਿਆਂ ਦੀ ਦਾਲ ਦਾ ਇਸਤੇਮਾਲ ਹਰ ਘਰ 'ਚ ਕੀਤਾ ਜਾਂਦਾ ਹੈ। ਭਾਰਤ ਦੇ ਲੋਕਾਂ ਦੇ ਲਈ ਸਭ ਤੋਂ ਬਹਿਤਰ ਖਾਣਿਆਂ 'ਚੋਂ ਇਕ ਹੈ। ਸੁਆਦ ਹੋਣ ਦੇ ਨਾਲ ਨਾਲ ਇਹ ਦਾਲ ਕਈ ਪੋਸ਼ਟਿਕ ਤੱਤਾਂ ਨਾਲ ਵੀ ਭਰਪੂਰ ਹੈ। ਇਸ 'ਚ ਪ੍ਰੋਟੀਨ, ਕੈਲਸ਼ੀਅਮ, ਆਇਰਨ ਅਤੇ ਵਿਟਾਮਿਨਸ ਮੋਜੂਦ ਹੁੰਦੇ ਹਨ। ਜੋ ਸਿਹਤ ਦੇ ਲਈ ਬਹੁਤ ਜ਼ਰੂਰੀ ਹੁੰਦੇ ਹਨ। ਛੋਲਿਆਂ ਦੀ ਦਾਲ ਦੀ ਵਰਤੋ ਕਰਨ ਨਾਲ ਕਈ ਬੀਮਾਰੀਆਂ ਨੂੰ ਦੂਰ ਰੱਖਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ
1. ਡਾਈਬੀਟੀਜ਼
ਜਿਨ੍ਹਾਂ ਲੋਕਾਂ ਨੂੰ ਡਾਈਬੀਟੀਜ਼ ਦੀ ਸਮੱਸਿਆ ਹੁੰਦੀ ਹੈ ਉਨ੍ਹਾਂ ਦੇ ਲਈ ਚਨੇ ਦੀ ਦਾਲ ਬਹੁਤ ਫਾਇਦੇਮੰਦ ਹੁੰਦੀ ਹੈ ਇਸ 'ਚ ਮੋਜੂਦ ਗਲਾਈਸਮਿਕ ਇੰਡੇਸਕਸ ਸਰੀਰ 'ਚ ਸ਼ੂਗਰ ਦੀ ਮਾਤਰੀ ਨੂੰ ਕੰਟਰੋਲ 'ਚ ਰੱਖਦਾ ਹੈ।
2. ਪੇਟ ਦੀ ਸਮੱਸਿਆ
ਛੋਲਿਆਂ ਦੀ ਦਾਲ 'ਚ ਭਰਪੂਰ ਮਾਤਰਾ 'ਚ ਫਾਇਵਰ ਹੁੰਦਾ ਹੈ ਜੋ ਪੇਟ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਦਾ ਹੈ। ਇਸ ਦੀ ਵਰਤੋ ਨਾਲ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ ਅਤੇ ਕਬਜ਼ ਦੀ ਪਰੇਸ਼ਾਨੀ ਤੋਂ ਵੀ ਰਾਹਤ ਮਿਲਦੀ ਹੈ।
3. ਭਾਰ ਘੱਟ ਕਰੇ
ਜੋ ਲੋਕ ਸਰੀਰ ਦਾ ਭਾਰ ਘੱਟ ਕਰਨ ਦੇ ਲਈ ਡਾਈਟਿੰਗ ਕਰਦੇ ਹਨ ਉਨ੍ਹਾਂ ਦੇ ਲਈ ਇਹ ਬਹੁਤ ਫਾਇਦੇਮੰਦ ਹਨ। ਛੋਲਿਆਂ ਦੀ ਦਾਲ ਦੀ ਵਰਤੋ ਕਰਨ ਨਾਲ ਪੇਟ ਕਾਫੀ ਦੇਰ ਤੱਕ ਭਰਿਆਂ ਰਹਿੰਦਾ ਹੈ ਜਿਸ ਨਾਲ ਹੋਰ ਕੁਝ ਖਾਣ ਦਾ ਮਨ ਨਹੀਂ ਕਰਦਾ। ਅਜਿਹੇ 'ਚ ਭਾਰ ਘੱਟ ਕਰਨ 'ਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਛੋਲਿਆਂ ਦੀ ਦਾਲ ਨਾਲ ਸਰੀਰ 'ਚ ਕੌਲੈਸਟਰੋਲ ਲੇਵਲ ਵੀ ਘੱਟ ਹੁੰਦਾ ਹੈ।
4. ਖੂਨ ਦੀ ਕਮੀ
ਛੋਲਿਆਂ ਦੀ ਦਾਲ ਦੀ ਵਰਤੋ ਨਾਲ ਸਰੀਰ ਨੂੰ ਭਰਪੂਰ ਮਾਤਰਾ 'ਚ ਅਇਰਨ  ਮਿਲਦਾ ਹੈ ਜਿਸ ਨਾਲ ਖੂਨ ਦੀ ਕਮੀ ਪੂਰੀ ਹੋ ਜਾਂਦੀ ਹੈ। ਜਿਨ੍ਹਾਂ ਲੋਕਾਂ ਨੂੰ ਅਨੀਮੀਆ ਦੀ ਸਮੱਸਿਆ ਹੁੰਦੀ ਹੈ ਉਨ੍ਹਾਂ ਨੂੰ ਆਪਣੀ ਡਾਈਟ 'ਚ ਚਨੇ ਦੀ ਦਾਲ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। 
5. ਪੀਲੀਆ
ਪੀਲੀਆ ਰੋਗ ਹੋਣ 'ਤੇ ਸਰੀਰ 'ਚ ਕਾਫੀ ਕਮਜ਼ੋਰੀ ਆ ਜਾਂਦੀ ਹੈ ਅਜਿਹੇ 'ਚ 100 ਗ੍ਰਾਮ ਛੋਲਿਆਂ ਦੀ ਦਾਲ 'ਚ 2 ਗਿਲਾਸ ਪਾਣੀ ਪਾ ਕੇ ਕੁਝ ਘੰਟਿਆਂ ਦੇ ਲਈ ਭਿਓਂ ਦਿਓ ਅਤੇ ਫਿਰ ਦਾਲ ਨੂੰ ਪਾਣੀ ਤੋਂ ਵੱਖ ਕਰ ਲਓ। ਇਸ ਭਿੱਜੀ ਹੋਆ ਦਾਲ 'ਚ 100 ਗ੍ਰਾਮ ਗੁੜ ਮਿਲਾ ਕੇ ਰੋਗੀ ਨੂੰ 4-5 ਦਿਨਾਂ ਤੱਕ ਦਿਓ। ਇਸ ਨਾਲ ਕਾਫੀ ਫਾਇਦਾ ਹੁੰਦਾ ਹੈ।


Related News