ਇਨ੍ਹਾਂ ਬੀਮਾਰੀਆਂ ਨੂੰ ਮਿੰਟਾਂ ''ਚ ਦੂਰ ਕਰਦਾ ਹੈ ਪੁਦੀਨਾ

08/14/2017 6:21:28 PM

ਨਵੀਂਦਿੱਲੀ—ਪੁਦੀਨੇ ਦੀ ਵਰਤੋਂ ਜ਼ਿਆਦਾਤਰ ਘਰਾਂ 'ਚ ਖਾਣੇ ਦਾ ਸੁਆਦ ਵਧਾਉਣ,ਚਟਨੀ ਅਤੇ ਹੋਰ ਕਈ ਚੀਜ਼ਾਂ 'ਚ ਕੀਤਾ ਜਾਂਦਾ ਹੈ। ਜਿੰਨ੍ਹਾਂ ਇਸਦਾ ਸੁਆਦ ਚੰਗਾ ਹੁੰਦਾ ਹੈ ਉਨ੍ਹਾਂ ਹੀ ਇਹ ਸਿਹਤ ਲਈ ਵੀ ਫਾਇਦੇਮੰਦ ਸਾਬਿਤ ਹੁੰਦਾ ਹੈ। ਪੁਦੀਨੇ ਦੀ ਵਰਤੋਂ ਲੋਕ ਸਰਦੀਆਂ ਤੋਂ ਔਸ਼ਧੀ ਦੇ ਰੂਪ 'ਚ ਕਰਦੇ ਆ ਰਹੇ ਹਨ। ਪੇਟ ਦੀ ਤਕਲੀਫ ਤੋਂ ਲੈ ਕੇ ਮੂੰਹ ਦੀ ਬਦਬੂ ਤਕ ਨੂੰ ਦੂਰ ਕਰਨ 'ਚ ਪੁਦੀਨਾ ਬਹੁਤ ਗੁਣਕਾਰੀ ਹੈ। ਇਸਦੇ ਇਲਾਵਾ ਵੀ ਪੁਦੀਨੇ ਦਾ ਸੇਵਨ ਕਰਕੇ ਤੋਂ ਕਈ ਬੀਮਾਰੀਆਂ ਦੂਰ ਰਹਿੰਦੀਆਂ ਹਨ। ਅੱਜ ਅਸੀਂ ਅਜਿਹੀਆਂ ਬੀਮਾਰੀਆਂ ਬਾਰੇ ਦੱਸਣ ਜਾਂ ਰਹੇ ਹਾਂ ਜਿਨ੍ਹਾਂ ਦਾ ਖਾਤਮਾ ਪੁਦੀਨਾ ਕਰਦਾ ਹੈ।
-ਬੀ.ਪੀ.ਕੰਟਰੋਲ
ਪੁਦੀਨਾ ਉੱਚ ਅਤੇ ਨਿੰਮ ਰਕਤਚਾਪ ਨੂੰ ਕੰਟਰੋਲ 'ਚ ਰੱਖਦਾ ਹੈ। ਜੇਕਰ ਤੁਹਾਡਾ ਬੀ.ਪੀ. ਹਾਈ ਰਹਿੰਦਾ ਹੈ ਤਾਂ ਨਮਕ ਦੇ ਬਿਨ੍ਹਾਂ ਹੀ ਪੁਦੀਨੇ ਦਾ ਸੇਵਨ ਕਰੋਂ। ਜੇਕਰ ਬੀ.ਪੀ ਘੱਟ ਹੈ ਤਾਂ ਪੁਦੀਨੇ ਦੀ ਚਟਨੀ 'ਚ ਸੇਂਧਾ ਨਮਕ, ਕਾਲੀ ਮਿਰਚ, ਕਿਸ਼ਮਿਸ਼ ਪਾ ਕੇ ਸੇਵਨ ਕਰੋਂ।
-ਮੂੰਹ ਦੀ ਬਦਬੂ ਕਰੇ ਦੂਰ
ਮੂੰਹ ਦੀ ਬਦਬੂ ਦੂਰ ਕਰਨ ਦੇ ਲਈ ਪੁਦੀਨੇ ਦੀਆਂ ਸੁੱਕੀਆਂ ਪੱਤੀਆਂ ਦੇ ਚੂਰਨ ਨਾਲ ਮੰਜਨ ਕਰੋਂ। ਇਹ ਨਾ ਕੇਵਲ ਸਾਹ ਨੂੰ ਤਾਜਾ ਬਣਾਉਦਾ ਹੈ, ਬਲਕਿ ਦੰਦਾਂ ਦੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦਾ ਹੈ।
-ਪੇਟ ਦੇ ਲਈ ਫਾਇਦੇਮੰਦ
ਪੇਟ ਦੀ ਸਮੱਸਿਆਵਾਂ ਤੋਂ ਬੱਚਣ ਦੇ ਲਈ ਪੁਦੀਨੇ ਦਾ ਕਿਸੇ ਨਾ ਕਿਸੇ ਰੂਪ 'ਚ ਹਰ ਰੋਜ਼ ਸੇਵਨ ਕਰਦੇ ਰਹਿਣਾ ਚਾਹੀਦਾ ਹੈ। ਪੁਦੀਨੇ ਦੀਆਂ ਪੱਤੀਆਂ ਦਾ ਰਸ ਕੱਢ ਕੇ ਉਸ 'ਚ ਨਿੰਬੂ ਅਤੇ ਸ਼ਹਿਦ ਮਿਲਾ ਕੇ ਸੇਵਨ ਕਰੋਂ। ਇਸ ਨਾਲ ਪੇਟ ਦੀਆਂ ਕਈ ਸਮੱਸਿਆਵਾਂ ਦੂਰ ਹੋਣਗੀਆਂ।


Related News