ਸਿਰਫ ਅੱਧਾ ਨਿੰਬੂ ਕਰ ਦੇਵੇਗਾ ਤੁਹਾਡੇ ਮੋਟਾਪੇ ਨੂੰ ਦੂਰ

08/16/2017 6:13:19 PM

ਨਵੀਂ ਦਿੱਲੀ— ਮਾਡਰਨ ਲਾਈਫਸਟਾਇਲ ਵਿਚ ਜ਼ਿਆਦਾਤਰ ਲੋਕ ਮੋਟਾਪੇ ਤੋਂ ਪ੍ਰੇਸ਼ਾਨ ਹੈ। ਮੋਟਾਪੇ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਅਨਹੈਲਦੀ ਲਾਈਫਸਟਾਈਲ। ਲੋਕ ਭਾਰ ਘੱਟ ਕਰਨ ਲਈ ਕਈ ਤਰੀਕੇ ਅਪਣਾਉਂਦੇ ਹਨ। ਕੁਝ ਘਰੇਲੂ ਤਰੀਕਿਆਂ ਨਾਲ ਵੀ ਭਾਰ ਨੂੰ ਘੱਟ ਕੀਤਾ ਜਾ ਸਕਦਾ ਹੈ। ਨਿੰਬੂ ਵੀ ਭਾਰ ਘੱਟ ਕਰਨ ਵਿਚ ਮਦਦਗਾਰ ਹੈ। ਇਸ ਵਿਚ ਮੌਜੂਦ ਤੱਤ ਸਰੀਰ ਦਾ ਮੇਟਾਬੋਲਿਜਮ ਵਧਾਉਂਦੇ ਹਨ, ਜਿਸ ਨਾਲ ਤੇਜ਼ੀ ਨਾਲ ਭਾਰ ਘੱਟ ਹੁੰਦਾ ਹੈ। ਸਿਰਫ ਅੱਧੇ ਨਿੰਬੂ ਨਾਲ ਭਾਰ ਘੱਟ ਕੀਤਾ ਜਾ ਸਕਦਾ ਹੈ। 
ਇੰਝ ਤਿਆਰ ਕਰੋ ਡ੍ਰਿੰਕ
ਸੱਭ ਤੋਂ ਪਹਿਲਾਂ ਨਿੰਬੂ ਨੂੰ ਕੱਟ ਲਓ। ਇਕ ਗਿਲਾਸ ਕੋਸੇ ਪਾਣੀ ਵਿਚ ਅੱਧੇ ਨਿੰਬੂ ਦਾ ਰਸ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ। ਫਿਰ ਇਸ ਪਾਣੀ ਵਿਚ ਅੱਧਾ ਚਮਚ ਬੇਕਿੰਗ ਸੋਡਾ ਮਿਲਾਓ। ਡ੍ਰਿੰਕ ਤਿਆਰ ਹੈ ਖਾਲੀ ਪੇਟ ਡ੍ਰਿੰਕ ਨੂੰ ਪੀਣ ਨਾਲ ਜਲਦੀ ਫਾਇਦਾ ਹੋਵੇਗਾ। ਕੋਸੇ ਪਾਣੀ ਨਾਲ ਪੇਟ ਠੀਕ ਰਹਿੰਦਾ ਹੈ, ਜਿਸ ਨਾਲ ਜਲਦੀ ਭਾਰ ਘੱਟ ਹੁੰਦਾ ਹੈ। 
ਭਾਰ ਘੱਟ ਕਰਨ ਵਿਚ ਇਹ ਡ੍ਰਿੰਕਸ ਵੀ ਹਨ ਮਦਦਗਾਰ 
- ਨਿੰਬੂ ਪਾਣੀ ਨਾਲ ਸ਼ਹਿਦ ਮਿਲਾ ਕੇ ਪੀਣ ਨਾਲ ਵੀ ਭਾਰ ਜਲਦੀ ਨਾਲ ਘੱਟ ਹੋ ਜਾਂਦਾ ਹੈ। ਇਸ ਤੋਂ ਇਲਾਵਾ ਪੇਟ ਸੰਬੰਧੀ ਬੀਮਾਰੀਆਂ ਦੂਰ ਹੁੰਦੀਆਂ ਹਨ। 
- ਅਦਰਕ ਦੀ ਚਾਹ
ਅਦਰਕ ਦੀ ਚਾਹ ਵੀ ਕਾਫੀ ਮਦਦਗਾਰ ਹੈ। ਇਸ ਵਿਚ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਵੀ ਭਾਰ ਘੱਟ ਹੁੰਦਾ ਹੈ। 
- ਖੀਰੇ ਦੇ ਰਸ ਵਿਚ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਜਲਦੀ ਭਾਰ ਘੱਟ ਹੋਵੇਗਾ।


Related News