ਕਲੌਂਜੀ ਦੇ ਤੇਲ ਦੀ ਵਰਤੋ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

10/16/2017 10:41:43 AM

ਜਲੰਧਰ— ਜਦੋਂ ਸਾਡੀ ਸਿਹਤ ਖਰਾਬ ਹੁੰਦੀ ਹੈ ਤਾਂ ਅਸੀਂ ਠੀਕ ਹੋਣ ਲਈ ਡਾਕਟਰ ਅਤੇ ਦਵਾਈਆਂ ਦਾ ਸਹਾਰਾ ਲੈਂਦੇ ਹਾਂ। ਇਨ੍ਹਾਂ ਦਵਾਈਆਂ ਨਾਲ ਹੋਰ ਕਈ ਤਰ੍ਹਾਂ ਦੇ ਨੁਕਸਾਨ ਵੀ ਹੋ ਸਕਦੇ ਹਨ। ਇਕ ਇਸ ਤਰ੍ਹਾਂ ਦਾ ਤੇਲ ਹੈ ਜਿਸ ਦੀ ਵਰਤੋਂ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਇਲਾਜ ਹੋ ਸਕਦਾ ਹੈ।ਕਲੌਂਜੀ ਦੀ ਵਰਤੋਂ ਸਦੀਆਂ ਤੋਂ ਮਸਾਲੇ ਅਤੇ ਦਵਾਈਆਂ ਦੇ ਰੂਪ ਵਿਚ ਕੀਤੀ ਜਾਂਦੀ ਰਹੀ ਹੈ।ਇਸੇ ਤਰ੍ਹਾਂ ਹੀ ਕਲੌਂਜੀ ਦਾ ਤੇਲ ਵੀ ਬਹੁਤ ਸਾਰੀਆਂ ਬੀਮਾਰੀਆਂ ਤੋਂ ਬਚਾ ਸਕਦਾ ਹੈ।ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ...
1. ਕੈਂਸਰ
ਅੱਧਾ ਚਮਚ ਕਲੌਂਜੀ ਦੇ ਤੇਲ ਨੂੰ ਇਤ ਗਲਾਸ ਅੰਗੂਰ ਦੇ ਜੂਸ 'ਚ ਮਿਲਾ ਕੇ ਦਿਨ 'ਚ ਤਿੰਨ ਵਾਰ ਪੀਣ ਨਾਲ ਕੈਂਸਰ ਦੀ ਬੀਮਾਰੀ ਤੋਂ ਰਾਹਤ ਮਿਲਦੀ ਹੈ।
2. ਐਚ. ਆਈ. ਵੀ.
ਐਚ. ਆਈ. ਵੀ ਪੀੜਤ ਵਿਅਕਤੀ ਨੂੰ ਰੋਜ਼ ਕਲੌਂਜੀ, ਲਸਣ ਅਤੇ ਸ਼ਹਿਦ ਮਿਲਾਕੇ ਖਾਣ ਨਾਲ ਸਰੀਰ ਦੀ ਰੱਖਿਆ ਕਰਨ ਵਾਲੀ ਟੀ-4, ਟੀ-8 ਲਿੰਫੇਟਿਕ ਕੋਸ਼ਿਕਾਵਾਂ ਦੀ ਗਿਣਤੀ ਵਧ ਜਾਂਦੀ ਹੈ।
3. ਖਾਂਸੀ ਅਤੇ ਦਮਾ
ਖਾਂਸੀ ਅਤੇ ਦਮੇ ਦੀ ਸ਼ਿਕਾਇਤ ਹੋਣ 'ਤੇ ਛਾਤੀ ਅਤੇ ਪਿੱਠ 'ਤੇ ਕਲੌਂਜੀ ਦੇ ਤੇਲ ਨਾਲ ਮਾਲਿਸ਼ ਕਰਨ ਨਾਲ ਅਰਾਮ ਮਿਲਦਾ ਹੈ। ਤਿੰਨ ਚਮਚ ਕਲੌਂਜੀ ਦਾ ਤੇਲ ਰੋਜ਼ ਪੀ ਵੀ ਸਕਦੇ ਹੋ।
4. ਸ਼ੂਗਰ
ਇਕ ਕੱਪ ਕਲੌਂਜੀ ਦੇ ਬੀਜ, ਇਕ ਕੱਪ ਰਾਈ, ਅੱਧਾ ਕੱਪ ਅਨਾਰ ਦੇ ਛਿਲਕੇ ਨੂੰ ਪੀਸ ਕੇ ਚੂਰਣ ਬਣਾ ਲਓ। ਇਸ ਚੂਰਣ ਨੂੰ ਨਾਸ਼ਤਾ ਕਰਨ ਤੋਂ ਪਹਿਲਾਂ ਅੱਧਾ ਚਮਚ ਕਲੌਂਜੀ ਦੇ ਤੇਲ ਦੇ ਨਾਲ ਲੈਣ ਨਾਲ ਸ਼ੂਗਰ ਦੀ ਸਮੱਸਿਆਂ ਦੂਰ ਹੋ ਜਾਂਦੀ ਹੈ।
5. ਕਿਡਨੀ ਦੀ ਪੱਥਰੀ
ਪਿਸੀ ਹੋਈ ਕਲੌਂਜੀ ਨੂੰ ਸ਼ਹਿਦ 'ਚ ਚੰਗੀ ਤਰ੍ਹਾਂ ਮਿਲਾ ਕੇ, ਇਕ ਚਮਚ ਕਲੌਂਜੀ ਦੇ ਤੇਲ ਨਾਲ ਮਿਲਾ ਕੇ ਰੋਜ਼ ਸਵੇਰੇ ਇਸ ਦੀ ਵਰਤੋਂ ਕਰਨ ਨਾਲ ਫਾਇਦਾ ਮਿਲਦਾ ਹੈ।
6. ਦਿਲ ਦੇ ਰੋਗ ਅਤੇ ਬਲੱਡ ਪ੍ਰੈਸ਼ਰ
ਤਰਲ ਪਦਾਰਥ 'ਚ ਇਕ ਚਮਚ ਕਲੌਂਜੀ ਦਾ ਤੇਲ ਮਿਲਾ ਕੇ ਤਿੰਨ ਦਿਨ 'ਚ ਇਕ ਵਾਰ ਪੂਰੇ ਸਰੀਰ 'ਤੇ ਮਾਲਿਸ਼ ਕਰਕੇ ਅੱਧਾ ਘੰਟਾ ਧੁੱਪ ਲੈਣ ਨਾਲ ਫਾਇਦਾ ਹੁੰਦਾ ਹੈ।
7. ਸਫ਼ੈਦ ਦਾਗ
ਸਰੀਰ 'ਤੇ ਸਫ਼ੈਦ ਦਾਗ ਅਤੇ ਕੁਸ਼ਠ ਰੋਗ ਹੋ ਜਾਣ ਤੇ 15 ਦਿਨ ਤਕ ਰੋਜ਼, ਪਹਿਲਾਂ ਸੇਬ ਦਾ ਸਿਰਕਾ ਸਰੀਰ 'ਤੇ ਮਲੋ, ਫਿਰ ਕਲੌਂਜੀ ਦਾ ਤੇਲ ਲਗਾਉਣ ਨਾਲ ਰਾਹਤ ਮਿਲਦੀ ਹੈ।
8. ਕਮਰ ਦਰਦ ਅਤੇ ਗਠੀਆ
ਕਲੌਂਜੀ ਦੇ ਤੇਲ ਨੂੰ ਹਲਕਾ ਗਰਮ ਕਰਕੇ ਜਿੱਥੇ ਦਰਦ ਹੋਵੇ ਉਥੇ ਮਾਲਿਸ਼ ਕਰੋ। ਇੰਝ ਕਰਨ ਨਾਲ ਅਰਾਮ ਮਿਲੇਦਾ।
9. ਸਿਰ ਦਰਦ
ਸਿਰਦਰਦ ਹੋਣ 'ਤੇ ਮੱਥੇ ਅਤੇ ਸਿਰ ਦੇ ਦੋਨੋਂ ਪਾਸੇ ਕਲੌਂਜੀ ਦਾ ਤੇਲ ਲਗਾਕੇ ਮਾਲਿਸ਼ ਕਰਨ ਨਾਲ ਅਰਾਮ ਮਿਲਦਾ ਹੈ।
10. ਅੱਖਾਂ ਦੀ ਸਮੱਸਿਆ
ਰੋਜ਼ ਸੋਣ ਤੋਂ ਪਹਿਲਾਂ ਪਲਕਾਂ ਅਤੇ ਅੱਖਾਂ ਦੇ ਆਲੇ-ਦੁਆਲੇ ਕਲੌਂਜੀ ਦਾ ਤੇਲ ਲਗਾਉਣ ਨਾਲ ਅੱਖਾਂ ਦੀ ਹਰ ਤਰ੍ਹਾਂ ਦੀ ਸਮੱਸਿਆ ਦੂਰ ਹੋ ਜਾਂਦੀ ਹੈ।


Related News