ਜਾਣੋ ਜਾਮਣ ਸਿਹਤ ਲਈ ਕਿਸ ਤਰ੍ਹਾਂ ਫਾਇਦੇਮੰਦ ਹੈ

06/26/2017 8:45:03 AM

ਜਲੰਧਰ— ਜਾਮਣ ਇੱਕ ਅਜਿਹਾ ਫ਼ਲ ਹੈ ਜਿਹੜਾ ਮੌਸਮ ਅਨੁਸਾਰ ਸਾਰੇ ਭਾਰਤ 'ਚ ਮਿਲਦਾ ਹੈ। ਜਾਮਣ ਨੂੰ ਹੋਰ ਫ਼ਲਾਂ ਦੇ ਮੁਕਾਬਲੇ ਭਾਵੇਂ ਘੱਟ ਵਰਤਿਆ ਜਾਂਦਾ ਹੈ ਪਰ ਇਹ ਸਿਹਤ ਅਤੇ ਤੰਦਰੁਸਤੀ ਦੇ ਹਿਸਾਬ ਨਾਲ ਗੁਣਕਾਰੀ ਹੁੰਦਾ ਹੈ। ਪੇਟ ਦੇ ਰੋਗਾਂ ਲਈ ਵੀ ਜਾਮਣ ਨੂੰ ਬਹੁਤ ਲਾਭਕਾਰੀ ਮੰਨਿਆ ਜਾਂਦਾ ਹੈ। ਜਾਮਣ ਦੇ ਦਰੱਖਤ ਅੰਬ ਦੇ ਦਰੱਖਤਾਂ ਵਾਂਗ ਹੀ ਵੱਡੇ-ਵੱਡੇ ਹੁੰਦੇ ਹਨ। ਇਸ ਦਾ ਸੁਆਦ ਕੁਝ ਕੁ ਮਿੱਠਾ ਪਰ ਕੁਝ ਕੁਸੈਲਾ ਜਿਹਾ ਹੁੰਦਾ ਹੈ। ਜਾਮਣ ਦੇ ਫ਼ਲ ਦੀ ਤਾਸੀਰ ਠੰਢੀ ਹੁੰਦੀ ਹੈ। ਜਾਮਣ ਓਨੀ ਹੀ ਖਾਣੀ ਚਾਹੀਦੀ ਹੈ ਜਿੰਨੀ ਕਿ ਆਸਾਨੀ ਨਾਲ ਹਜ਼ਮ ਹੋ ਸਕੇ। ਆਓ ਜਾਣਦੇ ਹਾਂ ਜਾਮਣ ਤੋਂ ਹੋਣ ਵਾਲੇ ਫਾਇਦਿਆਂ ਬਾਰੇ।
1. ਜਾਮਣ ਕਮਜ਼ੋਰੀ ਦੂਰ ਕਰਨ 'ਚ ਬਹੁਤ ਸਹਾਈ ਹੈ।
2. ਜਾਮਣ ਖਾਣ ਨਾਲ ਦਿਲ ਦੀ ਵਧੀ ਹੋਈ ਧੜਕਣ ਠੀਕ ਹੁੰਦੀ ਹੈ।
3. ਜਾਮਣ ਦੀ ਗਿਟਕ ਸ਼ੂਗਰ ਦੀ ਬੀਮਾਰੀ ਨੂੰ ਠੀਕ ਕਰਨ 'ਚ ਲਾਭਕਾਰੀ ਮੰਨੀ ਗਈ ਹੈ। ਵਿਗਿਆਨੀਆਂ ਨੇ ਅਨੇਕਾਂ ਤਜਰਬਿਆਂ 'ਚ ਇਸ ਨੂੰ ਸਹੀ ਪਾਇਆ ਹੈ।
4. ਜਾਮਣ ਦੇ ਥੋੜ੍ਹੇ ਜਿਹੇ ਪੱਤੇ ਪਾਈਆ ਦੁੱਧ 'ਚ ਪੀਸ ਕੇ ਹਰ ਰੋਜ਼ ਸਵੇਰੇ ਖਾਣ ਨਾਲ ਖ਼ੂਨੀ ਬਵਾਸੀਰ ਤੋਂ ਆਰਾਮ ਮਿਲਦਾ ਹੈ।
ਜਾਮਣ ਸਿਰਫ਼ ਫ਼ਲ ਦੇ ਰੂਪ 'ਚ ਹੀ ਨਹੀਂ ਸਗੋਂ ਇਸ ਦੇ ਪੱਤੇ ਅਤੇ ਲੱਕੜ ਵੀ ਗੁਣਕਾਰੀ ਹੈ। ਜਾਮਣ ਦੀ ਲੱਕੜ ਕਈ ਕੰਮਾਂ 'ਚ ਵਰਤੀ ਜਾਂਦੀ ਹੈ ਜਦਕਿ ਜਾਮਣ ਦੀ ਲੱਕੜ ਤੋਂ ਬਣੀਆਂ ਚੀਜ਼ਾਂ ਨੂੰ ਸਿਉਂਕ ਨਹੀਂ ਲੱਗਦੀ ਅਤੇ ਜਾਮਣ ਦੀ ਸੁੱਕੀ ਲੱਕੜ ਉਂਝ ਵੀ ਮਜ਼ਬੂਤ ਹੁੰਦੀ ਹੈ। ਜੇਕਰ ਵੇਖਿਆ ਜਾਵੇ ਤਾਂ ਜਾਮਣ ਇੱਕ ਅਜਿਹਾ ਫ਼ਲ ਹੈ ਜਿਸਦਾ ਫ਼ਲ, ਪੱਤੇ ਅਤੇ ਲੱਕੜ ਭਾਵ ਹਰ ਹਿੱਸਾ ਬੜਾ ਗੁਣਕਾਰੀ ਅਤੇ ਉਪਯੋਗੀ ਹੈ।
5. ਜਾਮਣ ਦੇ ਪੱਤਿਆਂ ਦੀ ਰਾਖ ਦਾ ਦੰਤ-ਮੰਜਨ ਦੰਦਾਂ 'ਤੇ ਮਲਣ ਨਾਲ ਦੰਦ ਅਤੇ ਮਸੂੜੇ ਮਜ਼ਬੂਤ ਹੁੰਦੇ ਹਨ।


Related News