ਸ਼ਿਲਪਾ ਸ਼ੈਟੀ ਤੋਂ ਜਾਣੋ ਫਿਟ ਰਹਿਣ ਦਾ ਰਾਜ਼

04/26/2017 4:21:22 PM

ਮੁੰਬਈ— ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਆਪਣੀ ਫਿਟਨੈੱਸ ਨੂੰ ਲੈ ਕੇ ਕਾਫੀ ਮਸ਼ਹੂਰ ਹੈ। ਇਕ ਬੱਚੇ ਦੀ ਮਾਂ ਹੋਣ ਦੇ ਬਾਵਜੂਦ ਵੀ ਸ਼ਿਲਪਾ ਸ਼ੈਟੀ ਕਾਫੀ ਫਿਟ ਹੈ। ਉਹ ਆਪਣੇ ਸਰੀਰ ਨੂੰ ਠੀਕ ਰੱਖਣ ਲਈ ਯੋਗ ਕਰਦੀ ਹੈ ਅਤੇ ਉਨ੍ਹਾਂ ਨੇ ਲੋਕਾਂ ਨੂੰ ਵੀ ਯੋਗ ਦੇ ਲਈ ਪ੍ਰੇਤਿਤ ਕੀਤਾ ਹੈ। ਇਸਦੇ ਨਾਲ ਹੀ ਸ਼ਿਲਪਾ ਸ਼ੈਟੀ ਆਪਣੇ ਖਾਣ-ਪੀਣ ਦਾ ਵੀ ਬਹੁਤ ਖਿਆਲ ਰੱਖਦੀ ਹੈ। ਉਹ ਅਜਿਹੀਆਂ ਚੀਜ਼ਾਂ ਨੂੰ ਨਹੀਂ ਖਾਂਦੀ ਜਿਸ ਨਾਲ ਉਨ੍ਹਾਂ ਦੀ ਫਿਗਰ ਖਰਾਬ ਹੋ ਜਾਵੇ। ਆਓ ਜਾਣਦੇ ਹਾਂ ਕਿ ਸ਼ਿਲਪਾ ਸ਼ੈਟੀ ਆਪਣੇ ਸਰੀਰ ਨੂੰ ਫਿਟ ਰੱਖਣ ਲਈ ਕੀ ਕੁੱਝ ਕਰਦੀ ਹੈ। 
1. ਸਵੇਰੇ ਜਲਦੀ ਉੱਠਣਾ
ਸਰੀਰ ਨੂੰ ਸਿਹਤਮੰਦ ਰੱਖਣ ਲਈ ਸਵੇਰੇ ਜਲਦੀ ਉੱਠਣਾ ਚਾਹੀਦਾ ਹੈ ਅਤੇ ਰਾਤ ਨੂੰ 10 ਵਜੇ ਤੋਂ ਪਹਿਲਾਂ ਸੋ ਜਾਣਾ ਚਾਹੀਦਾ ਹੈ। 
2. ਬ੍ਰੇਕਫਾਸਟ
ਚੰਗੀ ਸਿਹਤ ਦੇ ਲਈ ਸਵੇਰ ਦਾ ਨਾਸ਼ਤਾ ਬਹੁਤ ਜ਼ਰੂਰੀ ਹੈ। ਨਾਸ਼ਤੇ ''ਚ ਪੋਸ਼ਟਿਕ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਅਤੇ ਪੇਟ ਭਰ ਕੇ ਖਾਣਾ ਚਾਹੀਦਾ ਹੈ। ਇਸ ਨਾਲ ਸ਼ਾਮ ਤੱਕ ਭੁੱਖ ਨਹੀਂ ਲੱਗਦੀ ਅਤੇ ਸਰੀਰ ''ਚ ਅਨਰਜੀ ਵੀ ਬਣੀ ਰਹਿੰਦੀ ਹੈ। ਇਸ ਨਾਲ ਸਰੀਰ ਦਾ ਭਾਰ ਵੀ ਨਹੀਂ ਵਧਦਾ। 
3. ਰਾਤ ਦਾ ਭੋਜਨ
ਰਾਤ ਨੂੰ 8 ਵਜੇ ਤੱਕ ਭੋਜਨ ਕਰ ਲੈਣਾ ਚਾਹੀਦਾ ਹੈ। ਇਸ ਤੋਂ ਬਾਅਦ ਕੁੱਝ ਵੀ ਹੈਵੀ ਨਹੀਂ ਖਾਣਾ ਚਾਹੀਦਾ, ਕਿਉਂਕਿ ਇਸ ਨਾਲ ਖਾਣਾ ਪਚੇਗਾ ਨਹੀਂ ਅਤੇ ਸਿਹਤ ਵੀ ਖਰਾਬ ਹੋ ਜਾਵੇਗੀ। ਅਕਸਰ ਲੋਕ ਦੇਰ ਰਾਤ ਤੱਕ ਭੋਜਨ ਕਰਦੇ ਹਨ ਅਤੇ ਸੌ ਜਾਂਦੇ ਹਨ। ਜਿਸ ਨਾਲ ਉਨ੍ਹਾਂ ਦਾ ਪੇਟ ਵੱਧ ਜਾਂਦਾ ਹੈ। 
4. ਨਾਰੀਅਲ ਦਾ ਪਾਣੀ
ਨਾਰੀਅਲ ਪਾਣੀ ਪੀਣਾ ਸਿਹਤ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਇਸ ਤੋਂ ਇਲਾਵਾ ਨਾਰੀਅਲ ਪਾਣੀ ਪੀਣ ਦਾ ਇਸਤੇਮਾਲ ਗਰਾਰੇ ਕਰਨ ਲਈ ਵੀ ਕੀਤਾ ਜਾਂਦਾ ਹੈ। ਇਸ ਨਾਲ ਮੂੰਹ ਦੇ ਕੀਟਾਣੂ ਸਰੀਰ ਅੰਦਰ ਨਹੀਂ ਜਾਣਗੇ। 
5. ਸਾਫਟ ਡ੍ਰਿੰਕ
ਗਰਮੀਆਂ ''ਚ ਕੁੱਝ ਠੰਡਾ ਪੀਣ ਦਾ ਮਨ ਹੁੰਦਾ ਹੈ। ਅਜਿਹੀ ਹਾਲਤ ''ਚ ਕਦੀ ਵੀ ਕੋਲਡ ਡ੍ਰਿੰਕ ਦਾ ਇਸਤੇਮਾਲ ਨਾ ਕਰੋ। ਇਸ ਨਾਲ ਮੋਟਾਪਾ ਵੱਧ ਜਾਂਦਾ ਹੈ। ਇਸ ਦੀ ਜਗ੍ਹਾ ਨਿੰਬੂ ਪਾਣੀ ਅਤੇ ਲੱਸੀ ਦਾ ਇਸਤੇਮਾਲ ਕਰੋ। 
6. ਚੰਗੀ ਤਰ੍ਹਾਂ ਚਬਾਓ
ਹਮੇਸ਼ਾ ਭੋਜਨ ਨੂੰ ਚੰਗੀ ਤਰ੍ਹਾਂ ਚਬਾ ਕੇ ਖਾਓ। ਇਸ ਨਾਲ ਭੋਜਨ ਪਚਣ ''ਚ ਆਸਾਨੀ ਹੋਵੇਗੀ ਅਤੇ ਸਰੀਰ ਵੀ ਸਿਹਤਮੰਦ ਰਹੇਗਾ।


Related News