ਜਾਣੋ, ਪਾਇਲਸ ਜਾਂ ਬਵਾਸੀਰ ਦੀ ਸਮੱਸਿਆ ਹੋਣ ਦੇ ਕਾਰਨ ਅਤੇ ਇਸ ਨੂੰ ਦੂਰ ਕਰਨ ਦੇ ਘਰੇਲੂ ਉਪਾਅ

06/26/2017 9:16:39 AM

ਮੁੰਬਈ— ਪਾਈਲਸ ਜਾਂ ਬਵਾਸੀਰ ਅਜਿਹੀ ਬੀਮਾਰੀ ਹੈ ਜਿਸ 'ਚ ਐਨਸ (ਗੁਦਾ) ਦੇ ਅੰਦਰਲੇ ਹਿੱਸੇ 'ਚ ਜਾਂ ਬਾਹਰ ਕੁਝ ਮੁਹਕੇ ਜਿਹੇ ਬਣ ਜਾਂਦੇ ਹਨ। ਇਨ੍ਹਾਂ ਮਹੁਕਿਆਂ 'ਚੋਂ ਕਈ ਵਾਰੀ ਖੂਨ ਨਿਕਲਦਾ ਹੈ ਅਤੇ ਦਰਦ ਵੀ ਹੁੰਦਾ ਹੈ। ਕਦੇ-ਕਦੇ ਜ਼ੋਰ ਲਗਾਉਣ ਨਾਲ ਇਹ ਮਹੁਕੇ ਬਾਹਰ ਵੱਲ ਆ ਜਾਂਦੇ ਹਨ।
ਇਨ੍ਹਾਂ ਕਾਰਨਾਂ ਕਾਰਨ ਹੁੰਦੀ ਹੈ ਪਾਈਲਸ ਜਾਂ ਬਵਾਸੀਰ ਦੀ ਸਮੱਸਿਆ
1. ਕਬਜ਼
ਇਹ ਪਾਈਲਸ ਹੋਣ ਦਾ ਸਭ ਤੋਂ ਵੱਡਾ ਕਾਰਨ ਹੈ। ਪੇਟ ਠੀਕ ਢੰਗ ਨਾਲ ਸਾਫ ਨਾ ਹੋਣ 'ਤੇ ਐਨਸ 'ਚ ਮਹੁਕੇ ਹੋ ਸਕਦੇ ਹਨ।
2. ਸਿਟਿੰਗ ਕੰਮ
ਜ਼ਿਆਦਾ ਦੇਰ ਤੱਕ ਬੈਠੇ ਰਹਿਣ ਵਾਲਾ ਕੰਮ ਕਰਨ ਨਾਲ ਵੀ ਪਾਇਲਸ ਦੀ ਸਮੱਸਿਆ ਹੋ ਸਕਦੀ ਹੈ।
3. ਗਰਭ ਅਵਸਥਾ
ਇਸ ਅਵਸਥਾ ਦੌਰਾਨ ਪਾਚਨ ਸੰਬੰਧੀ ਸਮੱਸਿਆ ਹੋ ਜਾਂਦੀ ਹੈ, ਜਿਸ ਨਾਲ ਕਈ ਔਰਤਾਂ ਨੂੰ ਪਾਇਲਸ ਦੀ ਸਮੱਸਿਆ ਹੋ ਸਕਦੀ ਹੈ।
4. ਜੀਵਨਸ਼ੈਲੀ
ਸਿਗਰਟ, ਸ਼ਰਾਬ, ਜੰਕ ਫੂਡ ਆਦਿ ਜ਼ਿਆਦਾ ਲੈਣ ਨਾਲ ਪਾਚਨ ਪ੍ਰਣਾਲੀ ਵਿਗੜ ਜਾਂਦੀ ਹੈ ਅਤੇ ਪਾਇਲਸ ਦੀ ਸਮੱਸਿਆ ਹੋ ਸਕਦੀ ਹੈ।
5. ਫੈਮਿਲੀ ਹਿਸਟਰੀ
ਪਰਿਵਾਰ 'ਚ ਜੇ ਕਿਸੇ ਨੂੰ ਪਾਇਲਸ ਦੀ ਸਮੱਸਿਆ ਹੋਈ ਹੋਵੇ ਤਾਂ ਅਗਲੀ ਪੀੜੀ ਨੂੰ ਇਹ ਸਮੱਸਿਆ ਹੋਣ ਦੀ ਸੰਭਾਵਨਾ ਹੁੰਦੀ ਹੈ।
ਇਨ੍ਹਾਂ ਘਰੇਲੂ ਤਰੀਕਿਆਂ ਨਾਲ ਕਰੋ ਦੂਰ ਪਾਇਲਸ ਦੀ ਸਮੱਸਿਆ
1. ਨਿੰਮ
ਨਿੰਮ ਦੀਆਂ ਕੋਮਲ ਪੱਤੀਆਂ ਨੂੰ ਘਿਓ 'ਚ ਭੁੰਨ ਕੇ ਉਸ 'ਚ ਥੋੜ੍ਹਾ ਕਪੂਰ ਪਾ ਕੇ ਪਾਇਲਸ ਦੇ ਮਹੁਕਿਆਂ 'ਤੇ ਲਗਾਓ।
2. ਹਰੜ
ਅੱਧਾ ਚਮਚ ਹਰੜ ਪਾਊਡਰ ਰੋਜ਼ ਕੋਸੇ ਪਾਣੀ ਨਾਲ ਲੈਣ 'ਤੇ ਪਾਇਲਸ ਦੀ ਸਮੱਸਿਆ 'ਚ ਫਾਇਦਾ ਹੁੰਦਾ ਹੈ।
3. ਅੱਕ ਜਾਂ ਮਦਾਰ ਦਾ ਦੁੱਧ
ਅੱਕ ਜਾਂ ਮਦਾਰ ਦੇ ਦੁੱਧ 'ਚ ਹਲਦੀ ਪਾਊਡਰ ਮਿਲਾ ਕੇ ਮਹੁਕਿਆਂ 'ਤੇ ਲਗਾਓ। ਕੁਝ ਹੀ ਦਿਨਾਂ 'ਚ ਇਹ ਮਹੁਕੇ ਸੁੱਕ ਕੇ ਡਿੱਗ ਜਾਣਗੇ।
4. ਕਾਲੀ ਮਿਰਚ ਅਤੇ ਕਾਲਾ ਜ਼ੀਰਾ
ਕਾਲੀ ਮਿਰਚ ਅਤੇ ਕਾਲੇ ਜ਼ੀਰੇ ਦੇ ਪਾਊਡਰ ਦਾ ਅੱਧਾ ਚਮਚ ਰੋਜ਼ ਸ਼ਹਿਦ ਨਾਲ ਲੈਣ 'ਤੇ ਪਾਇਲਸ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।
5. ਲੌਕੀ
ਲੌਕੀ ਦੇ ਪੱਤਿਆਂ ਨੂੰ ਪੀਸ ਕੇ ਪਾਇਲਸ ਦੇ ਮਹੁਕਿਆਂ 'ਤੇ ਲਗਾਤਾਰ ਲਗਾਉਣ ਨਾਲ ਕੁਝ ਦੀ ਦਿਨਾਂ 'ਚ ਫਾਇਦਾ ਹੋਵੇਗਾ।
6. ਤੁਲਸੀ ਦੇ ਪੱਤੇ
ਤੁਲਸੀ ਦੇ ਪੱਤਿਆਂ ਨੂੰ ਪਾਣੀ ਨਾਲ ਪੀਸ ਕੇ ਮਹੁਕਿਆਂ 'ਤੇ ਲਗਾਉਣ ਨਾਲ ਜਲਨ ਤੋਂ ਰਾਹਤ ਮਿਲਦੀ ਹੈ। ਇਸ ਦੇ ਨਾਲ ਮਹੁਕੇ ਵੀ ਠੀਕ ਹੁੰਦੇ ਹਨ।
7. ਆਮਲਾ ਪਾਊਡਰ
ਆਮਲਾ ਪਾਊਡਰ ਨੂੰ ਪਾਣੀ 'ਚ ਘੋਲ ਕੇ ਪੂਰੀ ਰਾਤ ਮਿੱਟੀ ਦੇ ਭਾਂਡਿਆਂ 'ਚ ਰੱਖੋ। ਸਵੇਰੇ ਚਿਰਚਿਟਾ ਦੀ ਜੜ੍ਹ ਅਤੇ ਮਿਸ਼ਰੀ ਮਿਲਾ ਕੇ ਪੀਓ।
8. ਕਰੇਲੇ ਦੇ ਬੀਜ
ਕਰੇਲੇ ਦੀ ਬੀਜਾਂ ਦਾ ਬਾਰੀਕ ਪਾਊਡਰ, ਸ਼ਹਿਦ ਅਤੇ ਸਿਰਕਾ ਮਿਲਾ ਕੇ ਮਹੁਕਿਆਂ 'ਤੇ ਲਗਾਉਣ ਨਾਲ 20 ਦਿਨਾਂ 'ਚ ਮਹੁਕੇ ਸੁੱਕ ਜਾਣਗੇ।
9. ਕੱਚਾ ਪਿਆਜ਼
ਕੱਚੇ ਪਿਆਜ਼ ਨੂੰ ਹੋਲੀ ਗੈਸ 'ਤੇ ਭੁੰਨ ਲਓ। ਇਸ ਦਾ ਪੇਸਟ ਬਣਾ ਕੇ ਮਹੁਕਿਆਂ 'ਤੇ ਲਗਾਉਣ ਨਾਲ ਕੁਝ ਹੀ ਦਿਨਾਂ 'ਚ ਫਾਇਦਾ ਹੁੰਦਾ ਹੈ।
10. ਚਾਹ ਦੀਆਂ ਪੱਤੀਆਂ
ਚਾਹ ਦੀਆਂ ਪੱਤੀਆਂ ਨੂੰ ਪੀਸ ਕੇ ਪੇਸਟ ਬਣਾ ਲਓ ਅਤੇ ਗਰਮ ਕਰ ਕੇ ਮਹੁਕਿਆਂ 'ਤੇ ਲਗਾਓ। ਕੁਝ ਹੀ ਦਿਨਾਂ 'ਚ ਮਹੁਕੇ ਸੁੱਕ ਜਾਣਗੇ।
11. ਕਾਲੇ ਤਿਲ
ਇਕ ਮੁੱਠੀ ਕਾਲੇ ਤਿਲਾਂ ਨੂੰ ਇਕ ਕਟੋਰੀ ਦਹੀਂ ਨਾਲ ਰੋਜ਼ਾਨਾ ਖਾਣ ਨਾਲ ਖੂਨੀ ਬਵਾਸੀਰ ਦੀ ਸਮੱਸਿਆ 'ਚ ਫਾਇਦਾ ਹੁੰਦਾ ਹੈ।
12. ਮਹਿੰਦੀ ਦੇ ਪੱਤੇ
ਮਹਿੰਦੀ ਦੇ ਪੱਤਿਆਂ ਨੂੰ ਪਾਣੀ 'ਚ ਪੀਸ ਕੇ ਇਸ ਦਾ ਪੇਸਟ ਮਹੁਕਿਆਂ 'ਤੇ ਲਗਾਉਣ ਨਾਲ ਕੁਝ ਹੀ ਦਿਨਾਂ 'ਚ ਇਹ ਸੁੱਕ ਜਾਂਦੇ ਹਨ।


Related News