ਅਸਥਮਾ ਦੀ ਸਮੱਸਿਆ ਨੂੰ ਜੜ੍ਹ ਤੋਂ ਖਤਮ ਕਰਦੇ ਹਨ ਇਹ ਘਰੇਲੂ ਨੁਸਖੇ

12/07/2017 11:19:32 AM

ਨਵੀਂ ਦਿੱਲੀ— ਸਾਹ ਲੈਣ 'ਚ ਤਕਲੀਫ ਹੋਣ ਨੂੰ ਅਸਥਮਾ ਕਹਿੰਦੇ ਹਨ। ਐਲਰਜੀ ਜਾਂ ਪ੍ਰਦੂਸ਼ਣ ਕਾਰਨ ਲੋਕਾਂ 'ਚ ਇਹ ਸਮੱਸਿਆ ਆਮ ਦੇਖਣ ਨੂੰ ਮਿਲਦੀ ਹੈ। ਅਸਥਮਾ ਕਾਰਨ, ਖਾਂਸੀ, ਸਾਹ ਲੈਣ 'ਚ ਤਕਲੀਫ ਅਤੇ ਨੱਕ ਤੋਂ ਅਵਾਜ਼ ਵਰਗੀ ਸਮੱਸਿਆ ਦੇਖਣ ਨੂੰ ਮਿਲਦੀ ਹੈ। ਉਂਝ ਤਾਂ ਲੋਕ ਇਸ ਪ੍ਰੇਸ਼ਾਨੀ ਤੋਂ ਛੁਟਕਾਰਾ ਪਾਉਣ ਲਈ ਹੋਮਿਓਪੈਥਿਕ ਦਵਾਈਆਂ ਦੀ ਵਰਤੋਂ ਕਰਦੇ ਹਨ ਪਰ ਕੁਝ ਘਰੇਲੂ ਉਪਾਅ ਦੁਆਰ ਇਸ ਸਮੱਸਿਆ ਤੋਂ ਰਾਹਤ ਪਾਈ ਜਾ ਸਕਦੀ ਹੈ। ਆਓ ਜਾਣਦੇ ਹਾਂ ਉਨ੍ਹਾਂ ਘਰੇਲੂ ਨੁਸਖਿਆਂ ਬਾਰੇ...
1. ਮੇਥੀ ਦੇ ਦਾਣੇ
ਮੇਥੀ ਨੂੰ ਪਾਣੀ 'ਚ ਉਬਾਲ ਕੇ ਇਸ 'ਚ ਸ਼ਹਿਦ ਅਤੇ ਅਦਰਕ ਦਾ ਰਸ ਮਿਲਾ ਕੇ ਰੋਜ਼ਾਨਾ ਪੀਓ। ਇਸ ਨਾਲ ਅਸਥਮਾ ਦੀ ਸਮੱਸਿਆ ਦੂਰ ਹੋ ਜਾਂਦੀ ਹੈ। 

PunjabKesari
2. ਆਂਵਲਾ ਪਾਊਡਰ
2 ਚੱਮਚ ਆਂਵਲਾ ਪਾਊਡਰ 'ਚ 1 ਚੱਮਚ ਸ਼ਹਿਦ ਮਿਲਾ ਕੇ ਸਵੇਰੇ ਖਾਲੀ ਪੇਟ ਇਸ ਦੀ ਵਰਤੋਂ ਕਰੋ। ਰੋਜ਼ਾਨਾ ਇਸ ਦੀ ਵਰਤੋਂ ਕਰਨ ਨਾਲ ਅਸਥਮਾ ਕੰਟਰੋਲ 'ਚ ਰਹਿੰਦੀ ਹੈ। 

PunjabKesari
3. ਪਾਲਕ ਅਤੇ ਗਾਜਰ 
ਪਾਲਕ ਅਤੇ ਗਾਜਰ ਦੇ ਰਸ ਨੂੰ ਮਿਲਾ ਕੇ ਰੋਜ਼ਾਨਾ ਪੀਣ ਨਾਲ ਅਸਥਮਾ ਦੀ ਸਮੱਸਿਆ ਦੂਰ ਹੁੰਦੀ ਹੈ। 

PunjabKesari
4. ਪਿੱਪਲ ਦੇ ਪੱਤੇ 
ਪਿੱਪਲ ਦੇ ਪੱਤਿਆਂ ਨੂੰ ਸੁੱਕਾ ਕੇ ਜਲਾ ਲਓ। ਇਸ ਤੋਂ ਬਾਅਦ ਇਸ 'ਚ ਸ਼ਹਿਦ ਮਿਲਾਓ। ਦਿਨ 'ਚ 3 ਵਾਰ ਇਸ ਨੂੰ ਚੱਟਣ ਨਾਲ ਅਸਥਮਾ ਦੀ ਸਮੱਸਿਆ ਕੁਝ ਹੀ ਸਮੇਂ 'ਚ ਦੂਰ ਹੋ ਜਾਵੇਗੀ। 

PunjabKesari
5. ਵੱਡੀ ਇਲਾਇਚੀ
ਵੱਡੀ ਇਲਾਇਚੀ, ਖਜੂਰ ਅਤੇ ਅੰਗੂਰ ਨੂੰ ਬਰਾਬਰ ਮਾਤਰਾ 'ਚ ਪੀਸ ਕੇ ਸ਼ਹਿਦ ਨਾਲ ਖਾਓ। ਇਸ ਦੀ ਵਰਤੋਂ ਅਸਥਮਾ ਦੇ ਨਾਲ-ਨਾਲ ਪੁਰਾਣੀ ਖਾਂਸੀ ਵੀ ਦੂਰ ਹੋ ਜਾਂਦੀ ਹੈ। 

PunjabKesari
6. ਸੌਂਠ 
ਸੌਂਠ, ਸੇਂਧਾ ਨਮਕ, ਜੀਰਾ, ਭੁੰਨੀ ਹੋਈ ਹਿੰਗ ਅਤੇ ਤੁਲਸੀ ਦੇ ਪੱਤਿਆਂ ਨੂੰ ਪੀਸ ਕੇ ਪਾਣੀ 'ਚ ਉਬਾਲ ਲਓ। ਇਸ ਨੂੰ ਪੀਣ ਨਾਲ ਅਸਥਮਾ ਦੀ ਸਮੱਸਿਆ ਦੂਰ ਹੋ ਜਾਵੇਗੀ।

PunjabKesari
7. ਤੇਜਪੱਤਾ 
ਤੇਜਪੱਤਾ ਅਤੇ ਪਿੱਪਲ ਦੇ ਪੱਤਿਆਂ ਦੀ 2 ਗ੍ਰਾਮ ਮਾਤਰਾ ਨੂੰ ਪੀਸ ਕਾ ਮੁਰੱਬੇ ਦੀ ਚਾਸ਼ਨੀ ਨਾਲ ਖਾਓ। ਰੋਜ਼ਾਨਾ ਇਸ ਨੂੰ ਖਾਣ ਨਾਲ ਅਸਥਮਾ ਦੀ ਸਮੱਸਿਆ ਕੁਝ ਹੀ ਸਮੇਂ 'ਚ ਦੂਰ ਹੋ ਜਾਂਦੀ ਹੈ। 

PunjabKesari
8. ਸੁੱਕੀ ਅੰਜੀਰ 
ਸੁੱਕੀ ਅੰਜੀਰ ਦੇ 4 ਦਾਣੇ ਰਾਤ ਨੂੰ ਪਾਣੀ 'ਚ ਭਿਓਂ ਦਿਓ। ਸਵੇਰੇ ਖਾਲੀ ਪੇਟ ਇਸ ਨੂੰ ਪੀਸ ਕੇ ਖਾਣ ਨਾਲ ਅਸਥਮਾ ਦੇ ਨਾਲ-ਨਾਲ ਕਬਜ਼ ਵੀ ਦੂਰ ਹੋ ਜਾਵੇਗੀ।

PunjabKesari


Related News