ਮੈਡੀਟੇਸ਼ਨ ਨਾਲ ਪਾਓ ਸਿਹਤਮੰਦ ਲਾਈਫ

08/14/2017 12:21:37 PM

ਨਵੀਂ ਦਿੱਲੀ— ਭੱਜਦੌੜ ਭਰੀ ਜ਼ਿੰਦਗੀ 'ਚ ਅੱਜ ਹਰ 5 'ਚੋਂ ਤੀਜਾ ਵਿਅਕਤੀ ਤਣਾਅ ਨਾਲ ਪ੍ਰਭਾਵਿਤ ਹੈ। ਇਹ ਤਣਾਅ ਕਈ ਹੋਰ ਗੰਭੀਰ ਬੀਮਾਰੀਆਂ ਦਾ ਕਾਰਨ ਬਣਦਾ ਹੈ। ਤਣਾਅ ਭਾਵ ਕਿ ਡਿਪ੍ਰੈਸ਼ਨ 'ਚ ਵਿਅਕਤੀ ਅੰਦਰ ਹੀ ਅੰਦਰ ਘੁਟਦਾ ਰਹਿੰਦਾ ਹੈ। ਡਿਪ੍ਰੈਸ਼ਨ ਹੋਣ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹੈ ਅਤੇ ਇਹ ਕਿਸੇ ਵੀ ਰੂਪ 'ਚ ਤੁਹਾਡੇ ਸਾਹਮਣੇ ਆ ਸਕਦਾ ਹੈ। ਅਜਿਹੇ 'ਚ ਬਹੁਤ ਜ਼ਰੂਰੀ ਹੈ ਤਣਾਅ ਮੁਕਤ ਰਹਿਣਾ। ਤਣਾਅ ਤੋਂ ਛੁਟਕਾਰਾ ਪਾਉਣ ਲਈ ਲੋਕ ਕਈ ਤਰੀਕੇ ਅਪਣਾਉਂਦੇ ਹਨ ਪਰ ਇਸ ਤੋਂ ਮੁਕਤੀ ਪਾਉਣ ਦਾ ਸਭ ਤੋਂ ਚੰਗਾ ਤਰੀਕਾ ਹੈ ਮੈਡੀਟੇਸ਼ਨ। ਇਸ ਨਾਲ ਖੁਸ਼ੀ ਦਾ ਅਨੁਭਵ  ਅਤੇ ਮਨ ਨੂੰ ਸ਼ਾਂਤੀ ਮਿਲਦੀ ਹੈ ਪਰ ਇਸਦਾ ਸਹੀ ਤਰੀਕਾ ਪਤਾ ਹੋਣਾ ਵੀ ਬਹੁਤ ਜ਼ਰੂਰੀ ਹੈ।
ਕੀ ਹੈ ਮੈਡੀਟੇਸ਼ਨ
ਮੈਡੀਟੇਸ਼ਨ ਭਾਵ ਕਿ ਧਿਆਨ। ਧਿਆਨ ਦੇ ਜ਼ਰੀਏ ਤੁਸੀਂ ਆਪਣੇ ਅਸ਼ਾਂਤ ਮਨ ਨੂੰ ਸ਼ਾਂਤ ਕਰ ਸਕਦੇ ਹੋ। ਮੈਡੀਟੇਸ਼ਨ ਕਿਸੇ ਚੀਜ਼ 'ਤੇ ਆਪਣੇ ਵਿਚਾਰਾਂ ਨੂੰ ਕੇਂਦਿਰਤ ਕਰਨਾ ਨਹੀਂ ਹੈ ਬਲਕਿ ਇਹ ਵਿਚਾਰ ਰਹਿਤ ਹੋਣ ਦੀ ਪ੍ਰਕਿਰਿਆ ਹੈ। ਇਸ 'ਚ ਆਪਣੀ ਅੱਖਾਂ ਨੂੰ ਬੰਦ ਕਰ ਕੇ ਬੈਠਣਾ ਹੁੰਦਾ ਹੈ ਜਿਸ ਨਾਲ ਹੌਲੀ-ਹੌਲੀ ਆਰਾਮ ਅਨੁਭਵ ਹੋਣ ਲੱਗਦਾ ਹੈ। ਸ਼ੁਰੂਆਤ 'ਚ ਇਸ ਪ੍ਰਕਿਰਿਆ ਨੂੰ ਕਰਦੇ ਸਮੇਂ ਕਾਫੀ ਮੁਸ਼ਕਿਲ ਹੁੰਦੀ ਹੈ ਪਰ ਹੌਲੀ-ਹੌਲੀ ਧਿਆਨ ਲਗਾਉਣਾ ਆ ਜਾਂਦਾ ਹੈ। ਮੈਡੀਟੇਸ਼ਨ ਵਿਗਿਆਨ ਨਾਲ ਵੀ ਜੁੜਿਆ ਹੈ। ਕਈ ਸੋਧਾਂ 'ਚ ਪਾਇਆ ਗਿਆ ਹੈ ਕਿ ਰੋਜ਼ ਧਿਆਨ ਲਗਾਉਣ ਨਾਲ ਦਿਮਾਗ ਸਿਹਤਮੰਦ ਹੁੰਦਾ ਹੈ ਅਤੇ ਨਾਲ ਹੀ ਆਪਣੀ ਯਾਦਸ਼ਕਤੀ ਤੇਜ਼ ਹੁੰਦੀ ਹੈ। ਇਸ ਦੀ ਵਰਤੋਂ ਕਾਫੀ ਸਮੇਂ ਤੋਂ ਹੁੰਦੀ ਆ ਰਹੀ ਹੈ ਹਾਲਾਂਕਿ ਅੱਜਕਲ ਇਸ ਦਾ ਕ੍ਰੇਜ਼ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ। ਇਹ ਤਨ ਅਤੇ ਮਨ ਦੋਹਾਂ ਨੂੰ ਕਿਰਿਆਸ਼ੀਲ ਬਣਾਉਂਦਾ ਹੈ। ਆਪਣੀ ਡੇਲੀ ਰੁਟੀਨ 'ਚ ਇਸ ਨੂੰ ਸ਼ਾਮਲ ਕਰਨਾ ਬਹੁਤ ਜ਼ਰੂਰੀ ਹੈ।
ਮੈਡੀਟੇਸ਼ਨ ਨਾਲ ਰੱਖੋ ਖੁਦ ਨੂੰ ਸਿਹਤਮੰਦ
1. ਡਿਪ੍ਰੈਸ਼ਨ ਤੋਂ ਰਹੋ ਦੂਰ
ਅਕਸਰ ਕੰਮ ਅਤੇ ਪਰਿਵਾਰ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ? ਕੁਝ ਲੋਕ ਅਜਿਹੀ ਸਥਿਤੀ 'ਚ ਮਾਨਸਿਕ ਰੋਗਾਂ ਦੇ ਸ਼ਿਕਾਰ ਹੋ ਜਾਂਦੇ ਹਨ। ਇਸ  ਤਣਾਅ ਤੋਂ ਛੁਟਕਾਰਾ ਪਾਉਣ ਦਾ ਚੰਗਾ ਤਰੀਕਾ ਹੈ ਧਿਆਨ ਲਗਾਉਣਾ। ਇਸ ਨਾਲ ਇਕਾਗਰਤਾ ਬਣੀ ਰਹਿੰਦੀ ਹੈ, ਜਿਸ ਨਾਲ ਮਨ ਦੇ ਅੰਦਰ ਦੀ ਉਥਲ-ਪੁਥਲ ਸ਼ਾਂਤ ਹੋ ਜਾਂਦੀ ਹੈ।
2. ਬਲੱਡ ਪ੍ਰੈਸ਼ਰ ਕੰਟਰੋਲ
ਤਣਾਅ, ਘਰ-ਪਰਿਵਾਰ ਦੀ ਟੈਨਸ਼ਨ ਅਤੇ ਕੰਮ ਦਾ ਪ੍ਰੈਸ਼ਰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਜਨਮ ਦਿੰਦਾ ਹੈ ਜਿਸ ਨਾਲ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਬਣਿਆ ਰਹਿੰਦਾ ਹੈ। ਰੋਜ਼ਾਨਾ 15-20 ਮਿੰਟ ਦੀ ਮੈਡੀਟੇਸ਼ਨ ਕਰਨ ਨਾਲ ਇਹ ਪ੍ਰੇਸ਼ਾਨੀ ਦੂਰ ਹੋ ਜਾਂਦੀ ਹੈ।
3. ਪ੍ਰਤੀਰੋਧਕ ਸਮਰੱਥਾ ਮਜ਼ਬੂਤ
ਧਿਆਨ ਲਗਾਉਣ ਨਾਲ ਸਰੀਰ ਦੇ ਅੰਦਰ ਦੀਆਂ ਇੰਦਰੀਆਂ ਐਕਟਿਵ ਹੋ ਜਾਂਦੀ ਹੈ, ਜਿਸ ਨਾਲ ਸਰੀਰ 'ਚ ਨਵੀਂ ਊਰਜਾ ਦਾ ਸੰਚਾਰ ਹੁੰਦਾ ਹੈ ਅਤੇ ਨਵੇਂ ਟਿਸ਼ੂਆਂ ਦਾ ਨਿਰਮਾਣ ਹੋਣ ਨਾਲ ਰੋਗਾਂ ਨਾਲ ਲੜਨ ਦੀ ਸ਼ਕਤੀ ਮਜ਼ਬੂਤ ਹੋ ਜਾਂਦੀ ਹੈ।
4. ਭਰਪੂਰ ਤੇ ਸਕੂਨ ਭਰੀ ਨੀਂਦ
ਟੈਨਸ਼ਨ ਦੀ ਵਜ੍ਹਾ ਨਾਲ ਤੁਹਾਨੂੰ ਨੀਂਦ ਨਹੀਂ ਆਉਂਦੀ ਤਾਂ ਦਿਨ 'ਚ ਕੁਝ ਸਮਾਂ ਮੈਡੀਟੇਸ਼ਨ ਲਈ ਕੱਢੋ। ਇਸ ਨਾਲ ਤੁਹਾਨੂੰ ਸਲੀਪਿੰਗ ਪਿਲਸ ਲੈਣ ਦੀ ਲੋੜ ਨਹੀਂ ਪਏਗੀ।
ਸੋਜ ਅਤੇ ਸਰੀਰ ਦਰਦ
5. ਤਣਾਅ
'ਚ ਕੁਝ ਲੋਕਾਂ ਨੂੰ ਨੀਂਦ ਨਹੀਂ ਆਉਂਦੀ ਅਤੇ ਕੁਝ ਲੋਕ ਖਾਣਾ-ਪੀਣਾ ਛੱਡ ਦਿੰਦੇ ਹਨ ਜੋ ਮੋਟਾਪੇ ਦਾ ਕਾਰਨ ਵੀ ਬਣਦਾ ਹੈ। ਇਸ ਨਾਲ ਸਰੀਰ ਦੇ ਅੰਦਰੂਨੀ ਅਤੇ ਬਾਹਰੀ ਦੋਵੇਂ ਹਿੱਸਿਆਂ 'ਚ ਸੋਜ ਆਉਣ ਲੱਗਦੀ ਹੈ। ਮੈਡੀਟੇਸ਼ਨ ਕਰਨ ਨਾਲ ਹੌਲੀ-ਹੌਲੀ ਸੋਜ ਘੱਟ ਹੋਣ ਲੱਗਦੀ ਹੈ ਅਤੇ ਸਰੀਰ ਨੂੰ ਦਰਦ ਤੋਂ ਵੀ ਆਰਾਮ ਮਿਲਦਾ ਹੈ।
ਮੈਡੀਟੇਸ਼ਨ ਦੇ ਹੋਰ ਵੀ ਬਹੁਤ ਸਾਰੇ ਫਾਇਦੇ
1. ਇਕੱਲੇਪਣ ਦੀ ਛੁੱੱਟੀ

ਬਹੁਤ ਸਾਰੇ ਲੋਕ ਇਕੱਲੇਪਣ ਦੇ ਸ਼ਿਕਾਰ ਹੋ ਜਾਂਦੇ ਹਨ। ਖੁਦ 'ਚ ਖੋਏ ਰਹਿੰਦੇ ਹਨ ਅਤੇ ਲੋਕਾਂ ਤੋਂ ਦੂਰੀ ਬਣਾ ਲੈਂਦੇ ਹਨ ਜੋ ਡਿਪ੍ਰੈਸ਼ਨ ਦਾ ਹੀ ਇਕ ਹਿੱਸਾ ਹੈ। ਧਿਆਨ ਲਗਾ ਕੇ ਤੁਸੀਂ ਆਪਣੇ ਇਕੱਲੇਪਣ ਨੂੰ ਵੀ ਦੂਰ ਕਰ ਸਕਦੇ ਹਨ। ਤੁਹਾਡੇ 'ਚ ਆਤਮਵਿਸ਼ਵਾਸ ਹੈ ਅਤੇ ਖੁੱਲ੍ਹ ਕੇ ਆਪਣੀ ਪ੍ਰਾਬਲਮ ਸ਼ੇਅਰ ਕਰਦੇ ਹੋ ਅਤੇ ਆਪਣੀਆਂ ਭਾਵਨਾਵਾਂ ਦੂਜਿਆਂ ਨੂੰ ਸਮਝਾ ਪਾਉਂਦੇ ਹੋ। ਇਸ ਨਾਲ ਸੋਸ਼ਲ ਲਾਈਫ 'ਚ ਵੀ ਐਕਟਿਵ ਹੋ ਜਾਂਦੇ ਹਨ।
2. ਹਾਂ-ਪੱਖੀ ਵਿਚਾਰ
ਅਕਸਰ ਤਣਾਅ 'ਚ ਰਹਿਣ ਨਾਲ ਲੋਕਾਂ ਦੇ ਮਨ 'ਚ ਨਾਂਹ-ਪੱਖੀ ਵਿਚਾਰ ਆਉਣ ਲੱਗਦੇ ਹਨ। ਉਹ ਖੁਦ ਨੂੰ ਕਮਜ਼ੋਰ ਸਮਝਣ ਲੱਗਦੇ ਹਨ। ਮੈਡੀਟੇਸ਼ਨ ਕਰਨ ਨਾਲ ਮਨ 'ਚ ਹਾਂ-ਪੱਖੀ ਵਿਚਾਰ ਆਉਂਦੇ ਹਨ। ਜਦ ਤੁਹਾਡੇ ਮਨ 'ਚ ਪਾਜ਼ੇਟਿਵ ਵਿਚਾਰ ਆਉਣਗੇ ਤਾਂ ਤੁਸੀਂ ਖੁਦ-ਬ-ਖੁਦ ਕ੍ਰਿਏਟਿਵ ਬਣੋਗੇ।
3. ਨਿਖਰਦੀ ਖੂਬਸੂਰਤੀ
ਹਰ ਰੋਜ਼ ਧਿਆਨ ਲਗਾਉਣ ਨਾਲ ਸਰੀਰ 'ਚ ਨਵੀਆਂ ਕੋਸ਼ਿਕਾਵਾਂ ਦਾ ਨਿਰਮਾਣ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਸ ਦਾ ਅਸਰ ਚਿਹਰੇ 'ਤੇ ਪੈਂਦਾ ਹੈ। ਚਮੜੀ 'ਤੇ ਨੈਚੁਰਲ ਗਲੋਅ ਬਰਕਰਾਰ ਅਤੇ ਮਨ ਵੀ ਤਰੋਤਾਜ਼ਾ ਰਹਿੰਦਾ ਹੈ। ਇਸ ਨਾਲ ਚਮੜੀ 'ਤੇ ਨਮੀ ਵੀ ਬਰਕਰਾਰ ਰਹਿੰਦੀ ਹੈ।
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਧਿਆਨ ਤੋਂ ਪਹਿਲਾਂ ਅਤੇ ਬਾਅਦ 'ਚ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਕਿ ਤੁਹਾਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।
- ਧਿਆਨ ਲਾਉਣ ਤੋਂ ਪਹਿਲਾਂ ਖਾਣਾ ਨਾ ਖਾਓ ਜਾਂ ਫਿਰ ਹਲਕਾ ਭੋਜਨ ਲਓ। ਮੈਡੀਟੇਸ਼ਨ ਤੋਂ ਪਹਿਲਾਂ ਜ਼ਿਆਦਾ ਖਾਣਾ ਖਾਣ ਨਾਲ ਨੀਂਦ ਆਉਣ ਲੱਗਦੀ ਹੈ ਤੇ ਤੁਸੀਂ ਠੀਕ ਤਰ੍ਹਾਂ ਬੈਠ ਵੀ ਨਹੀਂ ਪਾਉਂਦੇ। ਅਜਿਹੇ 'ਚ ਖਾਲੀ ਪੇਟ ਇਸ ਪ੍ਰਕਿਰਿਆ ਨੂੰ ਕਰਨਾ ਬਿਹਤਰ ਹੋਵੇਗਾ।
- ਨਹਾਉਣ ਦੇ ਬਾਅਦ ਮੈਡੀਟੇਸ਼ਨ ਪ੍ਰਕਿਰਿਆ ਸ਼ੁਰੂ ਕਰੋ। ਇਸ ਨਾਲ ਤੁਸੀਂ ਤਰੋ-ਤਾਜ਼ਾ ਅਨੁਭਵ ਕਰਦੇ ਹੋ।
- ਮੈਡੀਟੇਸ਼ਨ ਕਰਨ ਤੋਂ ਪਹਿਲਾਂ ਆਪਣਾ ਮਨਪਸੰਦ ਕੰਮ ਕਰੋ ਜਿਵੇਂ ਕਿ ਮਿਊਜ਼ਿਕ ਸੁਣਨਾ ਜਾਂ ਫਿਰ ਵਾਕ ਕਰਨਾ। ਇਸ ਨਾਲ ਤੁਸੀਂ ਰਿਲੈਕਸ ਮਹਿਸੂਸ ਕਰੋਗੇ।
- ਇਸ ਪ੍ਰਕਿਰਿਆ ਨਾਲ 5-10 ਮਿੰਟ ਪਹਿਲਾਂ ਹੌਲੀ-ਹੌਲੀ ਡੂੰਘੇ ਸਾਹ ਲਓ। ਇਸ ਦੇ ਇਲਾਵਾ ਇਸ ਦੌਰਾਨ ਕੱਪੜਿਆਂ ਦਾ ਖਾਸ ਧਿਆਨ ਰੱਖੋ। ਢਿੱਲੇ ਅਤੇ ਆਰਾਮਦਾਇਕ ਕੱਪੜੇ ਪਹਿਨੋ।
- ਇਸ ਲਈ ਸ਼ਾਂਤ ਵਾਤਾਵਰਣ ਦੀ ਚੋਣ ਕਰੋ ਤਾਂ ਕਿ ਮੈਡੀਟੇਸ਼ਨ ਕਰਦੇ ਸਮੇਂ ਤੁਹਾਡਾ ਧਿਆਨ ਨਾ ਭਟਕੇ।
 


Related News