ਸਰਦੀਆਂ ''ਚ ਗਰਮ ਮਸਾਲਿਆਂ ਦੀ ਵਰਤੋ ਕਰੇਗੀ ਕਈ ਬੀਮਾਰੀਆਂ ਨੂੰ ਦੂਰ

12/11/2017 11:39:20 AM

ਨਵੀਂ ਦਿੱਲੀ— ਸਰਦੀਆਂ ਦੇ ਮੌਸਮ 'ਚ ਤੁਸੀਂ ਅਜਿਹੀਆਂ ਚੀਜ਼ਾਂ ਦੀ ਵਰਤੋਂ ਸ਼ੁਰੂ ਕਰ ਦਿੰਦੇ ਹੋ,ਜਿਸ ਨਾਲ ਸਰੀਰ ਨੂੰ ਅੰਦਰ ਤੋਂ ਗਰਮੀ ਮਿਲਦੀ ਹੈ। ਅਜਿਹਾ ਮੌਸਮ 'ਚ ਸਰੀਰ ਨੂੰ ਅੰਦਰ ਤੋਂ ਗਰਮ ਰੱਖਣ ਲਈ ਸਭ ਤੋਂ ਚੰਗਾ ਤਰੀਕਾ ਹੈ ਗਰਮ ਮਸਾਲੇ। ਭੋਜਨ 'ਚ ਕੁਝ ਮਸਾਲਿਆਂ ਦੀ ਵਰਤੋਂ ਕਰਨ ਨਾਲ ਤੁਸੀਂ ਸਰੀਰ ਨੂੰ ਅੰਦਰ ਤੋਂ ਗਰਮ ਰੱਖਣ ਦੇ ਨਾਲ-ਨਾਲ ਸਰੀਰ ਨੂੰ ਕਈ ਬੀਮਾਰੀਆਂ ਤੋਂ ਵੀ ਦੂਰ ਰੱਖ ਸਕਦੇ ਹੋ। ਸਰਦੀਆਂ 'ਚ ਇਨ੍ਹਾਂ ਗਰਮ ਮਸਾਲਿਆਂ ਦੀ ਵਰਤੋਂ ਤੁਹਾਡੇ ਖਾਣੇ ਨੂੰ ਸੁਆਦ ਬਣਾਉਣ ਦੇ ਨਾਲ-ਨਾਲ ਤੁਹਾਨੂੰ ਸਿਹਤਮੰਦ ਵੀ ਰੱਖੇਗਾ ਤਾਂ ਆਓ ਜਾਣਦੇ ਹਾਂ ਹਰਬਲ ਤਰੀਕਿਆਂ ਨਾਲ ਬਣੇ ਹੋਏ ਆਯੁਰਵੇਦ ਗੁਣਾਂ ਵਾਲੇ ਮਸਾਲਿਆਂ ਦੇ ਬਾਰੇ....
1. ਕਾਲੀ ਮਿਰਚ 
ਖਾਣੇ ਦਾ ਸੁਆਦ ਵਧਾਉਣ ਦੇ ਨਾਲ-ਨਾਲ ਕਾਲੀ ਮਿਰਚ ਕਈ ਬੀਮਾਰੀਆਂ ਨੂੰ ਵੀ ਦੂਰ ਕਰਦੀ ਹੈ। ਸਰਦੀਆਂ 'ਚ ਇਸ ਦੀ ਵਰਤੋਂ ਤੁਹਾਨੂੰ ਸਰਦੀ, ਖਾਂਸੀ, ਜੁਕਾਮ, ਪੇਟ ਇਨਫੈਕਸ਼ਨ ਅਤੇ ਬੁਖਾਰ 'ਤੋਂ ਬਚਾਉਂਦੀ ਹੈ। ਇਸ ਤੋਂ ਇਲਾਵਾ ਇਸ ਨੂੰ ਸ਼ਹਿਦ 'ਚ ਮਿਲਾ ਕੇ ਖਾਣ ਨਾਲ ਯਾਦਦਾਸ਼ਤ ਵੀ ਤੇਜ਼ ਹੁੰਦੀ ਹੈ।
2. ਜੈਫਲ
ਔਸ਼ਧੀ ਗੁਣਾਂ ਨਾਲ ਭਰਪੂਰ ਜੈਫਲ ਦੀ ਭੋਜਨ 'ਚ ਚੁਟਕੀ ਇਕ ਵਰਤੋਂ ਖਾਣਾ ਪਚਾਉਣ, ਭੁੱਖ ਨਾ ਲੱਗਣਾ, ਪੇਟ ਦੇ ਰੋਗ ਅਤੇ ਪਾਚਕ ਰਸਾਂ ਦੀ ਕਮੀ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ। ਇਸ ਤੋਂ ਇਲਾਵਾ ਇਸ ਨੂੰ ਪੀਸ ਕੇ ਗਰਮ ਪਾਣੀ ਨਾਲ ਚਟਣ ਨਾਲ ਦਸਤ, ਜੁਕਾਮ ਅਤੇ ਖਾਂਸੀ ਠੀਕ ਹੋ ਜਾਂਦੀ ਹੈ। 
3. ਸੌਂਠ 
ਭੋਜਨ 'ਚ ਸੌਂਠ ਦੀ ਵਰਤੋਂ ਦਿਲ ਦੇ ਰੋਗ, ਗਠਿਆ, ਪਾਚਨ ਸਮੱਸਿਆਵਾਂ, ਕਬਜ਼, ਦਸਤ ਅਤੇ ਖਾਂਸੀ ਦੀਆਂ ਪ੍ਰੇਸ਼ਾਨੀਆਂ ਤੋਂ ਬਚਾਉਂਦਾ ਹੈ। ਇਸ 'ਤੋਂ ਇਲਾਵਾ ਇਸ 'ਚ ਨਮਕ ਅਤੇ ਦਹੀਂ ਮਿਲਾ ਕੇ ਖਾਣਾ ਸਿਹਤ ਲਈ ਬੇਹੱਦ ਫਾਇਦੇਮੰਦ ਹੁੰਦਾ ਹੈ। 
4. ਚਿੱਤਰਕ ਦੇ ਫਾਇਦੇ
ਔਸ਼ਧੀ ਦੇ ਰੂਪ 'ਚ ਵਰਤਿਆਂ ਜਾਣ ਵਾਲਾ ਚਿੱਤਰਕ ਮੋਟਾਪਾ, ਕਮਜ਼ੋਰੀ, ਖਾਂਸੀ, ਪਾਚਨ ਸਮੱਸਿਆਵਾਂ, ਬਵਾਸੀਰ ਪੇਟ ਦਰਦ ਅਤੇ ਅੰਤੜੀਆਂ ਦੀ ਸੋਜ ਨੂੰ ਦੂਰ ਕਰਨ ਦਾ ਕੰਮ ਕਰਦਾ ਹੈ। ਇਸ ਨੂੰ ਪੀਸ ਕੇ ਦੁੱਧ ਨਾਲ ਮਿਕਸ ਕਰਕੇ ਚਿਹਰੇ 'ਤੇ ਲਗਾਉਣ ਨਾਲ ਦਾਗ-ਧੱਬੇ ਦੂਰ ਹੋ ਜਾਂਦੇ ਹਨ।


Related News