ਨਾੜੀ ਦੀ ਬਲਾਕੇਜ ਤੋਂ ਬਚਣਾ ਚਾਹੁੰਦੇ ਹੋ ਤਾਂ ਡਾਈਟ ''ਚ ਸ਼ਾਮਲ ਕਰੋ ਇਹ ਚੀਜ਼ਾਂ

12/01/2017 3:35:08 PM

ਨਵੀਂ ਦਿੱਲੀ— ਸਰੀਰ 'ਚ ਕੋਲੈਸਟਰੋਲ ਵਧਣ ਕਾਰਨ ਖੂਨ ਦੀਆਂ ਨਾੜੀਆਂ ਬੰਦ ਹੋ ਜਾਂਦੀਆਂ ਹਨ, ਜਿਸ ਨੂੰ ਬਲਾਕੇਜ ਦੀ ਸਮੱਸਿਆ ਕਿਹਾ ਜਾਂਦਾ ਹੈ। ਖੂਨ ਦੀਆਂ ਧਮਨੀਆਂ ਦੇ ਬੰਦ ਹੋਣ 'ਤੇ ਕੋਰੋਨਰੀ ਧਮਨੀ ਰੋਗ, ਮਨਆ ਧਮਨੀ ਰੋਗ,  ਅਤੇ ਹਾਰਟ ਸਟੋਕ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਰੋਜ਼ਾਨਾ ਕਿਹੜੀਆਂ ਚੀਜ਼ਾਂ ਦੀ ਵਰਤੋਂ ਕਰਨ ਨਾਲ ਤੁਸੀਂ ਨਾੜੀ ਦੀ ਬਲਾਕੇਜ ਦੀ ਸਮੱਸਿਆ ਤੋਂ ਬਚ ਸਕਦੇ ਹੋ। ਆਓ ਜਾਣਦੇ ਹਾਂ ਨਾੜੀ ਦੀ ਬਲਾਕੇਜ ਦੀ ਸਮੱਸਿਆ ਤੋਂ ਬਚਾਉਣ ਵਾਲੀਆਂ ਇਨ੍ਹਾਂ ਚੀਜ਼ ਬਾਰੇ...
1. ਲਸਣ
ਨਾੜੀ ਬਲਾਕੇਜ ਦੀ ਸਮੱਸਿਆ ਹੋਣ ਤੇ ਲਸਣ ਦੀ ਕਲੀ ਨੂੰ 1 ਕੱਪ ਦੁੱਧ 'ਚ ਉਬਾਲ ਕੇ ਪੀਓ। ਇਸ ਤੋਂ ਇਲਾਵਾ ਆਪਣੇ ਆਹਾਰ 'ਚ ਲਸਣ ਦੀ ਵਰਤੋਂ ਕਰਨ ਨਾਲ ਕੋਲੈਸਟਰੋਲ ਅਤੇ ਹਾਰਟ ਸਟੋਕ ਦਾ ਖਤਰਾ ਘੱਟ ਹੋ ਜਾਂਦਾ ਹੈ। 

PunjabKesari
2. ਐਵੋਕਾਡੋ 
ਐਵੋਕਾਡੋ 'ਚ ਮੌਜੂਦ ਮਿਨਰਲਸ, ਵਿਟਾਮਿਨ ਏ , ਈ ਅਤੇ ਸੀ ਕੋਲੈਸਟਰੋਲ ਨੂੰ ਕੰਟਰੋਲ 'ਚ ਰੱਖਦੇ ਹਨ। ਇਸ ਨਾਲ ਨਾੜੀਆਂ 'ਚ ਕੋਲੈਸਟਰੋਲ ਜਮਾ ਨਹੀਂ ਹੁੰਦਾ ਅਤੇ ਤੁਸੀਂ ਬਲਾਕੇਜ ਦੀ ਸਮੱਸਿਆ ਤੋਂ ਬਚੇ ਰਹਿੰਦੇ ਹੋ।

PunjabKesari
3. ਛੋਲੇ ਅਤੇ ਓਟਸ 
ਛੋਲੇ ਅਤੇ ਓਟਸ ਦੀ ਰੋਜ਼ਾਨਾ ਸਵੇਰੇ ਨਾਸ਼ਤੇ 'ਚ ਵਰਤੋਂ ਕਰਨ ਨਾਲ ਵੀ ਬਲਾਕੇਜ ਦੀ ਸਮੱਸਿਆ ਦੂਰ ਹੋ ਜਾਂਦੀ ਹੈ।

PunjabKesari
4. ਅਨਾਰ 
ਐਂਟੀਆਕਸੀਡੈਂਟ, ਨਾਈਟ੍ਰਿਕ ਅਤੇ ਆਕਸਾਈਡ ਦੇ ਗੁਣਾਂ ਨਾਲ ਭਰਪੂਰ ਅਨਾਰ ਦੇ 1 ਗਲਾਸ ਜੂਸ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਇਹ ਤੁਹਾਨੂੰ ਨਾੜੀ ਬਲਾਕੇਜ ਦੇ ਨਾਲ-ਨਾਲ ਹੋਰ ਵੀ ਹੈਲਥ ਸਬੰਧੀ ਸਮੱਸਿਆ ਤੋਂ ਬਚਾਉਂਦਾ ਹੈ। 

PunjabKesari
5. ਡ੍ਰਾਈ ਫਰੂਟ 
ਰੋਜ਼ਾਨਾ ਘੱਟ ਤੋਂ ਘੱਟ 50-100 ਗ੍ਰਾਮ ਬਾਦਾਮ ਅਤੇ ਅਖਰੋਟ ਦੀ ਵਰਤੋਂ ਤੁਹਾਡੀ ਨਾੜੀਆਂ 'ਚ ਕੋਲੈਸਟਰੋਲ ਜਮਾ ਨਹੀਂ ਹੋਣ ਦਿੰਦਾ। ਇਸ ਨਾਲ ਤੁਸੀਂ ਬਲਾਕੇਜ ਦੀ ਸਮੱਸਿਆ ਤੋਂ ਬਚੇ ਰਹਿੰਦੇ ਹੋ।

PunjabKesari


Related News