ਜੇ ਤੁਸੀਂ ਵੀ ਸਵੇਰੇ ਦੇਰ ਤੱਕ ਸੋਂਦੇ ਹੋ ਤਾਂ ਹੋ ਜਾਓ ਸਾਵਧਾਨ

10/14/2017 5:21:17 PM

ਨਵੀਂ ਦਿੱਲੀ— ਪੂਰੇ ਦਿਨ ਦੀ ਥਕਾਵਟ ਉਤਾਰਣ ਲਈ ਭਰਪੂਰ ਨੀਂਦ ਲੈਣਾ ਬਹੁਤ ਜ਼ਰੂਰੀ ਹੈ। ਸੋਂਣ ਨਾਲ ਸਰੀਰ ਨੂੰ ਆਰਾਮ ਤਾਂ ਮਿਲਦਾ ਹੀ ਹੈ ਨਾਲ ਹੀ ਇਹ ਸਰੀਰ ਨੂੰ ਕਈ ਬੀਮਾਰੀਆਂ ਤੋਂ ਦੂਰ ਵੀ ਰੱਖਦਾ ਹੈ ਪਰ ਕੁਝ ਲੋਕਾਂ ਨੂੰ ਸਵੇਰੇ ਦੇਰ ਉੱਠਣ ਦੀ ਆਦਤ ਹੁੰਦੀ ਹੈ। ਦੇਰ ਨਾਲ ਉਠਣ ਨਾਲ ਸਰੀਰ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਇਸ ਨਾਲ ਹਾਰਮੋਨ ਅਸੰਤੁਲਿਤ ਹੋ ਜਾਂਦੇ ਹਨ ਅਤੇ ਦਿਮਾਗ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਇਸ ਤੋਂ ਇਲਾਵਾ ਸਵੇਰੇ ਦੇਰ ਨਾਲ ਉੱਠਣ ਨਾਲ ਵੀ ਸਰੀਰ ਨੂੰ ਹੋਰ ਵੀ ਕਈ ਬੀਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਬਾਰੇ ਵਿਚ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ। 
1. ਮੋਟਾਪਾ ਵਧਾਏ
ਰਾਤ ਵਿਚ ਘੱਟ ਤੋਂ ਘੱਟ 8 ਘੰਟੇ ਸੋਂਣਾ ਬਹੁਤ ਜ਼ਰੂਰੀ ਹੁੰਦਾ ਹੈ ਪਰ ਜੋ ਲੋਕ ਇਸ ਤੋਂ ਜ਼ਿਆਦਾ ਸਮਾਂ ਸੋਂਦੇ ਹਨ ਅਤੇ ਸਵੇਰੇ ਦੇਰ ਤੱਕ ਜਾਗਦੇ ਹਨ ਤਾਂ ਉਨ੍ਹਾਂ ਦੇ ਸਰੀਰ ਨੂੰ ਮੋਟਾਪਾ ਘੇਟ ਲੈਂਦਾ ਹੈ। ਜ਼ਿਆਦਾ ਦੇਰ ਤੱਕ ਸੋਂਣ ਦੀ ਵਜ੍ਹਾ ਨਾਲ ਸਰੀਰ ਦੀ ਕੈਲੋਰੀ ਬਰਨ ਨਹੀਂ ਹੁੰਦੀ ਜਿਸ ਨਾਲ ਭਾਰ ਵਧਣ ਲੱਗਦਾ ਹੈ। 
2. ਡਿਪ੍ਰੈਸ਼ਨ 
ਸਵੇਰੇ ਦੇਰ ਤੱਕ ਸੋਂਣ ਦੀ ਵਜ੍ਹਾ ਨਾਲ ਦਿਮਾਗ ਵਿਚ ਸਟ੍ਰੈਸ ਹਾਰਮੋਨ ਵਧਣ ਲੱਗਦੇ ਹਨ ਅਤੇ ਸੁਭਾਅ ਵਿਚ ਵੀ ਚਿੜਚਿੜਾਪਨ ਆ ਜਾਂਦਾ ਹੈ। ਅਜਿਹੇ ਵਿਚ ਵਿਅਕਤੀ ਹਰ ਸਮੇਂ ਤਣਾਅ ਵਿਚ ਰਹਿੰਦਾ ਹੈ ਅਤੇ ਹੌਲੀ-ਹੌਲੀ ਤਣਾਅ ਦਾ ਸ਼ਿਕਾਰ ਹੋ ਜਾਂਦੇ ਹਨ।
3. ਦਿਲ ਦੀ ਬੀਮਾਰੀ
ਰੋਜ਼ਾਨਾ ਦੇਰ ਨਾਲ ਉਠਣ ਨਾਲ ਸਿੱਧਾ ਅਸਰ ਹਾਰਟ 'ਤੇ ਪੈਂਦਾ ਹੈ। ਇਸ ਨਾਲ ਦਿਲ ਦੀ ਬੀਮਾਰੀ ਹੋਣ ਦਾ ਖਤਰਾ ਵਧ ਜਾਂਦਾ ਹੈ। 
4. ਪਿੱਠ ਵਿਚ ਦਰਦ
ਜ਼ਿਆਦਾ ਆਰਾਮ ਕਰਨ ਨਾਲ ਮਾਸਪੇਸ਼ੀਆਂ 'ਤੇ ਮਾੜਾ ਅਸਰ ਪੈਂਦਾ ਹੈ। ਉਸੇ ਤਰ੍ਹਾਂ ਜਦੋਂ ਅਸੀਂ ਸਵੇਰੇ ਦੇਰ ਤੱਕ ਸੋਂਦੇ ਹਾਂ ਤਾਂ ਪਿੱਠ ਦਰਦ ਦੀ ਸਮੱਸਿਆ ਹੋ ਜਾਂਦੀ ਹੈ ਅਤੇ ਪਿੱਠ ਵਿਚ ਅਕੜਣ ਦੀ ਸਮੱਸਿਆ ਹੋ ਜਾਂਦੀ ਹੈ। 
5. ਯਾਦਾਦਸ਼ਤ ਕਮਜ਼ੋਰ
ਜ਼ਿਆਦਾ ਦੇਰ ਤੱਕ ਸੋਂਣ ਦੀ ਵਜ੍ਹਾ ਨਾਲ ਦਿਮਾਗ 'ਤੇ ਕਾਫੀ ਪ੍ਰਭਾਵ ਪੈਂਦਾ ਹੈ ਅਤੇ ਇਸ ਨਾਲ ਯਾਦਦਾਸ਼ਤ ਕਮਜ਼ੋਰ ਹੋਣ ਲੱਗਦੀ ਹੈ। 
 


Related News